ਸਾਹਿਤ ਕਲਾ ਸੱਭਿਆਚਾਰ ਮੰਚ ਵਲੋਂ ਸਾਲਾਨਾ ਯਾਦ ਸਮਾਗਮ ਅੱਜ
ਸਾਹਿਤ ਕਲਾ ਸੱਭਿਆਚਾਰ ਮੰਚ ਵਲੋਂ ਸਾਲਾਨਾ ਯਾਦ ਸਮਾਗਮ ਅੱਜ
Publish Date: Fri, 05 Dec 2025 06:25 PM (IST)
Updated Date: Fri, 05 Dec 2025 06:27 PM (IST)

ਰਣਜੀਤ ਸਿੰਘ ਰਾਣਾ , ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.), ਮੁਹਾਲੀ ਵਲੋਂ ਹਰ ਸਾਲ ਵਾਂਗ ਪ੍ਰਧਾਨ ਬਾਬੂ ਰਾਮ ‘ਦੀਵਾਨਾ’ ਵਲੋਂ ਮਾਤਾ ਭਾਗਵੰਤੀ ਜੀ ਦੀ ਪਵਿੱਤਰ ਯਾਦ (43ਵੀਂ ਬਰਸੀ) 13 ਦਸੰਬਰ ਦਿਨ ਸ਼ਨਿੱਚਰਵਾਰ ਬਾਅਦ ਦੁਪਿਹਰ 2 ਵਜੇ ਤੋਂ 4 ਵਜੇ ਤੱਕ ਗੁਰਬਾਣੀ ਚਾਨਣੁ ਭਵਨ ਫੇਜ਼-3ਏ, ਸਾਹਮਣੇ ਖ਼ਾਲਸਾ ਕਾਲਜ ਮੁਹਾਲੀ ਵਿਖੇ ਸਾਲਾਨਾ ਯਾਦ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੇਬੇ ਨਾਨਕੀ ਇਸਤਰੀ ਸਤਿਸੰਗ ਜੱਥਾ, ਫੇਜ਼-1, ਮੁਹਾਲੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕਰੇਗਾ। ਉਪਰੰਤ ਮਾਂ ਦੀ ਮਹਿਮਾ ਬਾਰੇ ਮੋਹਨਬੀਰ ਸਿੰਘ ਸ਼ੇਰਿਗੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69, ਮੋਹਾਲੀ, ਕਰਮ ਸਿੰਘ ਬਬਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਭਾ ਮੋਹਾਲੀ, ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ, ਹਰਪ੍ਰੀਤ ਕੌਰ ਸਾਬਕਾ ਵਧੀਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਬਲਕਾਰ ਸਿੱਧੂ ਸਾਬਕਾ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਕੇ. ਐਲ. ਸ਼ਰਮਾ, ਸਾਬਕਾ ਪ੍ਰਧਾਨ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ, ਫੇਜ਼-3ਏ, ਮੋਹਾਲੀ ਅਤੇ ਬਿਕਰਮਜੀਤ ਸਿੰਘ ਹੁੰਜਨ ਸਕੱਤਰ, ਰਾਮਗੜ੍ਹੀਆ ਸਭਾ, ਮੋਹਾਲੀ ਵਿਚਾਰ ਪੇਸ਼ ਕਰਨਗੇ। ਇੰਦਰ ਮੋਹਨ ਸਿੰਘ ਸੰਘ ਬੇਦੀ, ਦਵਿੰਦਰ ਮੋਹਨ ਸਿੰਘ ਬੇਦੀ, ਰਵੇਲ ਸਿੰਘ ਛਾਬੜਾ, ਮੋਹਨ ਲਾਲ ਗੰਭੀਰ, ਆਰ. ਜੀ. ਗੁਲਾਟੀ, ਪੀ. ਐਸ. ਭੱਲਾ, ਪ੍ਰਦੀਪ/ਗੀਤਾ ਅਰੋੜਾ (ਮੇਰਠ), ਭਗਤ ਰਾਮ ਰੰਗਾੜਾ, ਰਾਜਿਵੰਦਰ ਸਿੰਘ ਰਾਜ ‘ਗੱਡੂ’ ਅਤੇ ਪੱਤਰਕਾਰ ਬਲਿਜੰਦਰ ਕੌਰ ਸ਼ੇਰਿਗੱਲ, ਪੂਜਾ/ਨੀਰਜ ਅਜਮਾਣੀ (ਨੂੰਹ-ਪੁੱਤਰ), ਪਰਾਹਨ/ਮੁਸਕਾਨ ਅਜਮਾਣੀ (ਪੋਤਰਾ/ਪੋਤਰੀ), ਭਾਈ ਹਰਨੇਕ ਸਿੰਘ, ਹੈੱਡ ਗ੍ਰੰਥੀ ਗੁਰਬਾਣੀ ਚਾਨਣੁ ਭਵਨ, 3-ਏ , ਭਾਈ ਕੁਲਬੀਰ ਸਿੰਘ ਤੇ ਹੋਰ ਪਤਵੰਤੇ ਉੱਚੇਚੇ ਤੌਰ ’ਤੇ ਹਾਜ਼ਰ ਹੋਣਗੇ।