7 MPs ਤੋਂ ਬਾਅਦ ਅਨੇਕਾਂ ਵਿਧਾਇਕ ਵੀ ਭਾਜਪਾ ਵਿਚ ਹੋਣਗੇ ਸ਼ਾਮਲ, ਮਜੀਠੀਆ ਨੇ ਕੀਤਾ ਦਾਅਵਾ
ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸਦੇ ਸੰਸਥਾਪਕ ਮੈਂਬਰ ਹੀ ਪਾਰਟੀ ਛੱਡ ਗਏ ਤੇ ਹੁਣ ਸੰਦੀਪ ਪਾਠਕ ਤੇ ਰਾਘਵ ਚੱਢਾ ਵਰਗੇ ਮੈਂਬਰ ਜਿਨ੍ਹਾਂ ਨੇ ਪੰਜਾਬ ਵਿਚ ‘ਆਪ’ ਨੂੰ ਮਜ਼ਬੂਤ ਕੀਤਾ, ਨੇ ਪੰਜ ਹੋਰ ਐਮਪੀਜ਼ ਦੇ ਨਾਲ ਰਲ ਕੇ ਪਾਰਟੀ ਛੱਡ ਦਿੱਤੀ ਹੈ।
Publish Date: Sat, 25 Apr 2026 09:25 AM (IST)
Updated Date: Sat, 25 Apr 2026 09:28 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ 7 ਰਾਜ ਸਭਾ ਮੈਂਬਰਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਇਥੇ ਇਕ ਪ੍ਰੈੱਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਇਹ ਵਾਅਦਾ ਕਰ ਕੇ ਸੱਤਾ ਵਿਚ ਆਈ ਸੀ ਕਿ ਉਹ ਬਦਲਾਅ ਲਿਆਵੇਗੀ ਪਰ ਇਹ ਖੁਦ ਹੀ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਵਿਚ ਉਲਝ ਗਈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸਦੇ ਸੰਸਥਾਪਕ ਮੈਂਬਰ ਹੀ ਪਾਰਟੀ ਛੱਡ ਗਏ ਤੇ ਹੁਣ ਸੰਦੀਪ ਪਾਠਕ ਤੇ ਰਾਘਵ ਚੱਢਾ ਵਰਗੇ ਮੈਂਬਰ ਜਿਨ੍ਹਾਂ ਨੇ ਪੰਜਾਬ ਵਿਚ ‘ਆਪ’ ਨੂੰ ਮਜ਼ਬੂਤ ਕੀਤਾ, ਨੇ ਪੰਜ ਹੋਰ ਐਮਪੀਜ਼ ਦੇ ਨਾਲ ਰਲ ਕੇ ਪਾਰਟੀ ਛੱਡ ਦਿੱਤੀ ਹੈ।
ਮਜੀਠੀਆ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਐਮ ਐਲ ਏਜ਼ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਹਾਲਾਤ ਲਈ ‘ਆਪ’ ਖੁਦ ਹੀ ਜ਼ਿੰਮੇਵਾਰ ਹੈ ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸੂਬੇ ਤੋਂ ਬਾਹਰਲਿਆਂ ਨੂੰ ਰਾਜ ਸਭਾ ਸੀਟਾਂ ਕਿਉਂ ਦਿੱਤੀਆਂ।