ਰਾਮ ਸੇਵਾ ਸੰਘ ਵੱਲੋਂ ਐਡਵੋਕੇਟ ਕੁਲਵੰਤ ਕੌਰ ਸੰਧੂ ਮਹਿਲਾ ਕਾਨੂੰਨੀ ਸੈੱਲ ਦੀ ਮੁਖੀ ਨਿਯੁਕਤ
ਰਾਮ ਸੇਵਾ ਸੰਘ ਵੱਲੋਂ ਐਡਵੋਕੇਟ ਕੁਲਵੰਤ ਕੌਰ ਸੰਧੂ ਮਹਿਲਾ ਕਾਨੂੰਨੀ ਸੈੱਲ ਦੀ ਮੁਖੀ ਨਿਯੁਕਤ
Publish Date: Sat, 22 Nov 2025 08:05 PM (IST)
Updated Date: Sun, 23 Nov 2025 04:11 AM (IST)

ਫੋਟੋ ਕੈਪਸ਼ਨ : ਐਡਵੋਕੇਟ ਕੁਲਵੰਤ ਕੌਰ ਸੰਧੂ ਨੂੰ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਸੰਘ ਦੇ ਪ੍ਰਧਾਨ ਸੁਧੀਰ ਕਾਂਟੀਵਾਲ। 15ਪੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਰਾਮ ਸੇਵਾ ਸੰਘ, ਜ਼ੀਰਕਪੁਰ ਵੱਲੋਂ ਸ਼ਨਿੱਚਰਵਾਰ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਐਡਵੋਕੇਟ ਕੁਲਵੰਤ ਕੌਰ ਸੰਧੂ (ਸਾਬਕਾ ਸੀਨੀਅਰ ਕਾਰਜਕਾਰੀ ਮੈਂਬਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਨੂੰ ਮਹਿਲਾ ਕਾਨੂੰਨੀ ਸੈੱਲ ਦੀ ਮੁਖੀ ਨਿਯੁਕਤ ਕੀਤਾ ਗਿਆ। ਇਸ ਮੌਕੇ ਸੇਵਾ ਸੰਘ ਦੇ ਮੈਂਬਰਾਂ ਅਤੇ ਸਥਾਨਕ ਵਸਨੀਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਐਡਵੋਕੇਟ ਕੁਲਵੰਤ ਕੌਰ ਸੰਧੂ ਲੰਬੇ ਸਮੇਂ ਤੋਂ ਮਹਿਲਾ ਅਧਿਕਾਰਾਂ, ਸਮਾਜਿਕ ਨਿਆਂ ਅਤੇ ਕਾਨੂੰਨੀ ਜਾਗਰੂਕਤਾ ਲਈ ਸਰਗਰਮ ਰਹੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਸੰਘ ਨੂੰ ਮਹਿਲਾਵਾਂ ਲਈ ਕਾਨੂੰਨੀ ਮਦਦ ਅਤੇ ਮਾਰਗਦਰਸ਼ਨ ਮੁਹੱਈਆ ਕਰਵਾਉਣ ਵਿਚ ਹੋਰ ਮਜ਼ਬੂਤੀ ਮਿਲੇਗੀ। ਇਸੇ ਸਮਾਗਮ ਦੌਰਾਨ ਉਨ੍ਹਾਂ ਨੇ ਰਾਮ ਰਸੋਈ ਵਿਚ ਸੇਵਾ ਨਿਭਾਈ ਅਤੇ ਅਧਿਕਾਰਿਕ ਤੌਰ ਤੇ ਰਾਮ ਸੇਵਾ ਸੰਘ, ਜ਼ੀਰਕਪੁਰ ਵਿਚ ਸ਼ਾਮਲ ਹੋਏ। ਰਸੋਈ ਸੇਵਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਉਹ ਸੇਵਾ ਰਾਹੀਂ ਸਮਾਜ ਨਾਲ ਨੇੜਤਾ ਬਣਾਈ ਰੱਖਣਗੇ। ਸ਼੍ਰੀਮਤੀ ਰੇਨੂ ਖੰਨਾ ਨੇ ਐਡਵੋਕੇਟ ਕੁਲਵੰਤ ਕੌਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਤਜਰਬੇ ਅਤੇ ਸਮਰਪਣ ਨਾਲ ਮਹਿਲਾ ਸੈੱਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਇਸ ਤੋਂ ਇਲਾਵਾ, ਰਾਮ ਸੇਵਾ ਸੰਘ ਦੇ ਪ੍ਰਧਾਨ ਸੁਧੀਰ ਕਾਂਟੀਵਾਲ ਨੇ ਉਨ੍ਹਾਂ ਨੂੰ ਸ੍ਰੀ ਰਾਮ ਜੀ ਦਾ ਚਿੰਨ੍ਹ ਅਤੇ ਸਾਫਾ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਦੇ ਖੇਤਰ ਵਿਚ ਨਵੇਂ ਸੇਵਾਦਾਰਾਂ ਦਾ ਸ਼ਾਮਲ ਹੋਣਾ ਸੰਘ ਦੀ ਤਾਕਤ ਵਧਾਉਂਦਾ ਹੈ। ਸਮੁੱਚੇ ਪ੍ਰੋਗਰਾਮ ਦੌਰਾਨ ਸੇਵਾਦਾਰਾਂ ਨੇ ਸਹਿਯੋਗ ਦਿੱਤਾ ਤੇ ਰਾਮ ਰਸੋਈ ਵਿਚ ਲੰਗਰ ਵੀ ਪਰੋਸਿਆ ਗਿਆ। ਸਮਾਗਮ ਦਾ ਸਮਾਪਨ ਧੰਨਵਾਦ ਪ੍ਰਗਟਾਵੇ ਨਾਲ ਕੀਤਾ ਗਿਆ।