ਸੈਕਟਰ 69 ਦੇ ਵਸਨੀਕਾਂ ਵੱਲੋਂ ਚਲਾਈ ਗਈ 'ਆਪਣੀ ਸਫ਼ਾਈ ਆਪ' ਦੀ ਮੁਹਿੰਮ : ਧਨੋਆ
ਸੈਕਟਰ 69 ਦੇ ਵਸਨੀਕਾਂ ਵੱਲੋਂ ਚਲਾਈ ਗਈ 'ਆਪਣੀ ਸਫ਼ਾਈ ਆਪ' ਦੀ ਮੁਹਿੰਮ : ਸਤਵੀਰ ਸਿੰਘ ਧਨੋਆ
Publish Date: Sat, 15 Nov 2025 05:56 PM (IST)
Updated Date: Sat, 15 Nov 2025 05:59 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ 69 (ਵਾਰਡ ਨੰ. 29) ਵਿਚ ਵਾਰਡ ਵਾਸੀਆਂ ਨੇ ਆਪਣੇ ਆਲੇ-ਦੁਆਲੇ ਪਾਰਕਾਂ ਅਤੇ ਸੜਕਾਂ ਦੀ ਸਫ਼ਾਈ ਕੀਤੀ। ਇਸ ਮੌਕੇ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਸਫ਼ਾਈ ਕੇਵਲ ਸਰਕਾਰ ਦੀ ਹੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਹੈ। ਇਸ ਮੌਕੇ ਸਮਾਜ ਸੇਵੀ ਆਗੂ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸ਼ਹਿਰ ਦੀ ਸਫ਼ਾਈ ਨੂੰ ਚੈਲਿੰਜ ਸਮਝ ਕੇ ਕੰਮ ਕਰਨ ਅਤੇ ਇਸ ਕੰਮ ਵਿਚ ਲੋਕ ਪੂਰਾ ਸਹਿਯੋਗ ਕਰਨ ਵਾਸਤੇ ਤਿਆਰ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੂਰਨ ਤੌਰ ’ਤੇ ਸਫ਼ਾਈ ਅਸੰਭਵ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਸਫ਼ਾਈ ’ਚ ਹਿੱਸਾ ਪਾਵੇ ਤਾਂ ਨਾ ਸਿਰਫ਼ ਸਾਡਾ ਆਲਾ-ਦੁਆਲਾ ਸਾਫ਼ ਅਤੇ ਸਿਹਤਮੰਦ ਰਹੇਗਾ, ਬਲਕਿ ਸਾਡੇ ਡਾਕਟਰਾਂ ਦੇ ਬਿਲ ਵੀ ਘੱਟ ਜਾਣਗੇ। ਉਨ੍ਹਾਂ ਕਿਹਾ ਕਿ ਘਰਾਂ ਵਾਂਗ ਹੀ ਆਲਾ-ਦੁਆਲਾ ਸਾਫ਼ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਜਿਆਦਾ ਸਮਾਂ ਤਾਂ ਅਸੀਂ ਸਮੇਤ ਬੱਚਿਆਂ ਘਰੋਂ ਬਾਹਰ ਰਹਿਣਾ ਹੁੰਦਾ ਹੈ। ਜਦੋਂ ਲੋਕ ਰਲ ਮਿਲਕੇ ਆਲੇ-ਦੁਆਲੇ ਦੀ ਸਫ਼ਾਈ ਕਰਦੇ ਹਨ ਤਾਂ ਆਪਸੀ ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਬਣਦਾ ਹੈ। ਵਸਨੀਕਾਂ ਨੇ ਰਲ ਕੇ ਫ਼ੈਸਲਾ ਕੀਤਾ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਨਿੱਚਰਵਾਰ ਵਸਨੀਕ ਖ਼ੁਦ ਪਾਰਕਾਂ ਆਦਿ ਦੀ ਸਫ਼ਾਈ ਕਰਿਆ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਵੱਡੀ ਗਿਣਤੀ ਵਾਰਡ ਵਾਸੀਆਂ ਨੇ ਸਵੈ-ਇਛਤ ਹਿੱਸਾ ਲਿਆ।