ਬਾਜਵਾ ਦਾ ‘ਆਪ’ ਸਰਕਾਰ ‘ਤੇ ਵੱਡਾ ਹਮਲਾ, ਬੋਲੇ— '35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ'
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਵੇਦਨਹੀਣਤਾ, ਗਲਤ ਤਰਜੀਹਾਂ ਅਤੇ ਗੰਭੀਰ ਵਿੱਤੀ ਕੁਪ੍ਰਬੰਧਨ ਕਾਰਨ ਸੂਬੇ ਭਰ ਦੇ 35.27 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਤੋਂ ਵਾਂਝਾ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਲੱਖਾਂ ਬਜ਼ੁਰਗ, ਵਿਧਵਾਵਾਂ, ਦਿਵਿਆਂਗ ਵਿਅਕਤੀ ਅਤੇ ਹੋਰ ਕਮਜ਼ੋਰ ਵਰਗ ਮਹੀਨਿਆਂ ਤੋਂ ਪੈਨਸ਼ਨ ਦੀ ਉਡੀਕ ਕਰਨ ਲਈ ਮਜਬੂਰ ਹਨ। ਜੋ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਇਕਮਾਤਰ ਸਹਾਰਾ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪ੍ਰਚਾਰ 'ਤੇ ਕਰੋੜਾਂ ਰੁਪਏ ਖਰਚ ਰਹੇ ਹਨ।
Publish Date: Sat, 03 Jan 2026 10:55 AM (IST)
Updated Date: Sat, 03 Jan 2026 11:06 AM (IST)
ਸਟੇਟ ਬਿਊਰੋ, ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਵੇਦਨਹੀਣਤਾ, ਗਲਤ ਤਰਜੀਹਾਂ ਅਤੇ ਗੰਭੀਰ ਵਿੱਤੀ ਕੁਪ੍ਰਬੰਧਨ ਕਾਰਨ ਸੂਬੇ ਭਰ ਦੇ 35.27 ਲੱਖ ਲਾਭਪਾਤਰੀਆਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਤੋਂ ਵਾਂਝਾ ਕਰ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਲੱਖਾਂ ਬਜ਼ੁਰਗ, ਵਿਧਵਾਵਾਂ, ਦਿਵਿਆਂਗ ਵਿਅਕਤੀ ਅਤੇ ਹੋਰ ਕਮਜ਼ੋਰ ਵਰਗ ਮਹੀਨਿਆਂ ਤੋਂ ਪੈਨਸ਼ਨ ਦੀ ਉਡੀਕ ਕਰਨ ਲਈ ਮਜਬੂਰ ਹਨ। ਜੋ ਕਿ ਉਹਨਾਂ ਦੀ ਰੋਜ਼ੀ-ਰੋਟੀ ਦਾ ਇਕਮਾਤਰ ਸਹਾਰਾ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪ੍ਰਚਾਰ 'ਤੇ ਕਰੋੜਾਂ ਰੁਪਏ ਖਰਚ ਰਹੇ ਹਨ।
ਆਪ ਸਰਕਾਰ ਨੇ ਗ਼ਰੀਬਾਂ ਨਾਲ ਕੀਤਾ ਧੋਖਾ, ਪ੍ਰਤਾਪ ਸਿੰਘ ਬਾਜਵਾ ਬੋਲੇ— '35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ'
ਬਾਜਵਾ ਦਾ ‘ਆਪ’ ਸਰਕਾਰ ‘ਤੇ ਵੱਡਾ ਹਮਲਾ, ਬੋਲੇ— '35.27 ਲੱਖ ਲਾਭਪਾਤਰੀਆਂ ਦੀ ਪੈਨਸ਼ਨ ਰੋਕੀ'
ਉਨ੍ਹਾਂ ਨੇ ਕਿਹਾ ਕਿ ਇਹ ਉੱਚ ਪੱਧਰ ਦੀ ਨੈਤਿਕ ਅਸਫਲਤਾ ਹੈ। ਗ਼ਰੀਬਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸਰਕਾਰ ਨੇ ਪੰਜਾਬ ਦੇ ਸਭ ਤੋਂ ਪਛੜੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ। ਇਨ੍ਹਾਂ ਪੈਨਸ਼ਨਰਾਂ ਲਈ ਇਹ ਕੋਈ ਦਾਨ ਨਹੀਂ ਹੈ, ਸਗੋਂ ਇਹ ਉਨ੍ਹਾਂ ਦਾ ਅਧਿਕਾਰ ਹੈ। ਇੰਨੀ ਮਾਮੂਲੀ ਸਹਾਇਤਾ ਵੀ ਰੋਕ ਲੈਣਾ ਸਰਾਸਰ ਬੇਰਹਿਮੀ ਹੈ।
ਸਰਕਾਰ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦਿਆਂ ਕਾਂਗਰਸੀ ਆਗੂ ਨੇ ਪੁੱਛਿਆ ਕਿ ਮਾਨ ਸਰਕਾਰ ਸਿਹਤ ਬੀਮਾ ਪ੍ਰੋਗਰਾਮਾਂ ਵਰਗੀਆਂ ਨਵੀਆਂ ਭਲਾਈ ਸਕੀਮਾਂ ਦੀ ਘੋਸ਼ਣਾ ਕਿਵੇਂ ਕਰ ਸਕਦੀ ਹੈ, ਜਦੋਂ ਉਹ ਮੌਜੂਦਾ ਸਮਾਜਿਕ ਸੁਰੱਖਿਆ ਪੈਨਸ਼ਨਾਂ ਦਾ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ।
ਲਿਸ਼ਕਦੀਆਂ-ਚਮਕਦੀਆਂ ਘੋਸ਼ਣਾਵਾਂ ਕਰਨ ਅਤੇ ਭਲਾਈ ਦਾ ਭਰਮ ਵੇਚਣ ਤੋਂ ਪਹਿਲਾਂ, ਸਰਕਾਰ ਨੂੰ ਉਨ੍ਹਾਂ ਲੋਕਾਂ ਦੇ ਬਕਾਏ ਪਹਿਲਾਂ ਚੁਕਾਉਣੇ ਚਾਹੀਦੇ ਹਨ ਜੋ ਉਸਦੀ ਲਾਪਰਵਾਹੀ ਕਾਰਨ ਪਹਿਲਾਂ ਹੀ ਪੀੜਤ ਹਨ।