ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਆਪਸੀ ਸਹਿਮਤੀ ਬਣਨ ਹੀ ਵਾਲੀ ਸੀ ਕਿ ਦੋਵੇਂ ਦਲਾਂ ਦੇ ਆਗੂਆਂ ਦਰਮਿਆਨ ਐਕਸ (ਪਹਿਲਾਂ ਟਵਿੱਟਰ) ‘ਤੇ ਜ਼ੁਬਾਨੀ ਜੰਗ ਛਿੜ ਗਈ। ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਸੰਸਦੀ ਸੀਟ ਲਈ ਗਠਜੋੜ ਦੇ ਉਮੀਦਵਾਰ ਵਜੋਂ ਮੌਜੂਦਾ ਸਾਂਸਦ ਮਨੀਸ਼ ਤਿਵਾਰੀ ਨੇ ਜਿੱਤ ਦਰਜ ਕੀਤੀ ਸੀ। ਸਾਲ 2024 ਅਤੇ 2025 ਦੀਆਂ ਮੇਅਰ ਚੋਣਾਂ ਵਿੱਚ ਵੀ ਗਠਜੋੜ ਨੇ ਇਕੱਠੇ ਹੋ ਕੇ ਚੋਣ ਲੜੀ ਸੀ। ਹੁਣ 2026 ਵਿੱਚ ਵੀ ਇਸੇ ਤਰ੍ਹਾਂ ਦੇ ਸੰਭਾਵਿਤ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਆਪਸੀ ਸਹਿਮਤੀ ਬਣਨ ਹੀ ਵਾਲੀ ਸੀ ਕਿ ਦੋਵੇਂ ਦਲਾਂ ਦੇ ਆਗੂਆਂ ਦਰਮਿਆਨ ਐਕਸ (ਪਹਿਲਾਂ ਟਵਿੱਟਰ) ‘ਤੇ ਜ਼ੁਬਾਨੀ ਜੰਗ ਛਿੜ ਗਈ। ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਸੰਸਦੀ ਸੀਟ ਲਈ ਗਠਜੋੜ ਦੇ ਉਮੀਦਵਾਰ ਵਜੋਂ ਮੌਜੂਦਾ ਸਾਂਸਦ ਮਨੀਸ਼ ਤਿਵਾਰੀ ਨੇ ਜਿੱਤ ਦਰਜ ਕੀਤੀ ਸੀ। ਸਾਲ 2024 ਅਤੇ 2025 ਦੀਆਂ ਮੇਅਰ ਚੋਣਾਂ ਵਿੱਚ ਵੀ ਗਠਜੋੜ ਨੇ ਇਕੱਠੇ ਹੋ ਕੇ ਚੋਣ ਲੜੀ ਸੀ। ਹੁਣ 2026 ਵਿੱਚ ਵੀ ਇਸੇ ਤਰ੍ਹਾਂ ਦੇ ਸੰਭਾਵਿਤ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਦੌਰਾਨ ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਹੱਥ ਮਿਲਾਉਂਦੀ ਤਸਵੀਰ ਪਾਰਟੀ ਦੇ ਵਟਸਐਪ ਗਰੁੱਪ ਵਿੱਚ ਸਾਂਝੀ ਕਰਵਾਈ ਅਤੇ ਐਕਸ ‘ਤੇ ਪੋਸਟ ਕਰਕੇ ਪਿਛਲੇ ਸਾਲ ਦੀ ਮੇਅਰ ਚੋਣ ਨੂੰ ਆਧਾਰ ਬਣਾਉਂਦਿਆਂ ਤੰਜ ਕੱਸਿਆ। ਉਨ੍ਹਾਂ ਲਿਖਿਆ ਕਿ ਇਕ ਪਾਸੇ ਕਟੜ ਵਿਰੋਧੀ ਅਤੇ ਦੂਜੇ ਪਾਸੇ ਸੱਤਾ ਵਿੱਚ ਭਾਈਵਾਲੀ—ਚੰਡੀਗੜ੍ਹ ਵਿੱਚ ਭਾਜਪਾ ਦਾ ਮੇਅਰ ਅਤੇ ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹੋਣਾ, ਭਾਜਪਾ-ਕਾਂਗਰਸ ਗਠਜੋੜ ਦਾ ਮਜ਼ਬੂਤ ਸਬੂਤ ਹੈ। “ਤੁਹਾਡੀ ਇਹ ਨੂਰਾ ਕੁਸ਼ਤੀ ਹੁਣ ਦੇਸ਼ ਸਮਝ ਚੁੱਕਾ ਹੈ। ਇਹ ਖੇਡ ਹੁਣ ਹੋਰ ਲੰਬੀ ਨਹੀਂ ਚੱਲੇਗੀ।”