ਵੱਖ-ਵੱਖ ਸੂਬਿਆਂ ਦੀਆਂ ਲੜਕੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ
ਸਪਾਅ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਹੇਠ ਇਕ ਵਿਅਕਤੀ ਗ੍ਰਿਫ਼ਤਾਰ
Publish Date: Wed, 28 Jan 2026 08:28 PM (IST)
Updated Date: Wed, 28 Jan 2026 08:31 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਸਪਾ ਦੀ ਆੜ ਵਿਚ ਵੱਖ-ਵੱਖ ਰਾਜਾਂ ਦੀਆਂ ਲੜਕੀਆਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਫੇਜ਼ 11 ਮੁਹਾਲੀ ਦੇ ਮੁਖ ਅਫ਼ਸਰ ਨੂੰ ਇਤਲਾਹ ਮਿਲੀ ਸੀ ਕਿ ਸੈਕਟਰ-67 ਨੇੜੇ ਸੀਪੀ ਮਾਲ ਸੈਂਟਰਲ ਸਟਰੀਟ ਮਾਰਕੀਟ ਵਿਖੇ ਰੋਮੀ ਪਾਸੀ (ਵਸਨੀਕ ਸੈਕਟਰ 19 ਫਰੀਦਾਬਾਦ, ਹਰਿਆਣਾ) ਵੱਲੋਂ ਕਿਰਾਏ ’ਤੇ ਲਈ ਇਮਾਰਤ ਵਿਚ ਦਾ ਗੋਲਡਨ ਯੂਨੀਸੈਕਸ ਸਪਾਅ ਦੇ ਨਾਮ ’ਤੇ ਸਪਾਅ ਚਲਾਇਆ ਜਾ ਰਿਹਾ ਹੈ। ਪੁਲਿਸ ਨੂੰ ਇੱਤਲਾਹ ਮਿਲੀ ਸੀ ਕਿ ਇਹ ਵਿਅਕਤੀ ਆਪਣੇ ਉਕਤ ਸਪਾਅ ਵਿਚ ਬਾਹਰਲੀ ਸਟੇਟਾਂ ਦੀਆਂ ਭੋਲੀ-ਭਾਲੀ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸੱਦ ਕੇ ਉੱਥੇ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ ਅਤੇ ਗ੍ਰਾਹਕਾਂ ਤੋਂ ਮੋਟੀ ਰਕਮ ਵਸੂਲ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਸਪਾਅ ’ਤੇ ਛਾਪਾ ਮਾਰ ਕੇ ਸਪਾਅ ਦੇ ਸੰਚਾਲਕ ਰੋਮੀ ਪਾਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉੱਥੇ ਮੌਜੂਦ ਭੋਲੀ-ਭਾਲੀ ਲੜਕੀਆਂ ਦੇ ਪੜਤਾਲੀਆ ਬਿਆਨ ਲੈਣ ਉਪਰੰਤ ਉਨ੍ਹਾਂ ਦੀ ਦਰੁੱਸਤ ਹਲਾਤ ਵਿਚ ਦੇਹ ਵਪਾਰ ਦੇ ਧੰਦੇ ਦੇ ਦਲਦਲ ਵਿਚੋਂ ਆਜ਼ਾਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਬਿਲਡਿੰਗ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਅਜੇ ਬਾਕੀ ਹੈ।