ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਪਿਛਲੇ ਇਕ ਸਾਲ ’ਚ ਲਗਪਗ 100 ਭਗੌੜਿਆਂ ਦਾ ਪੂਰਾ ਅਪਰਾਧਕ ਇਤਿਹਾਸ ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਾਂਝਾ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ’ਚ ਵੱਡੇ ਅਪਰਾਧ ਕਰਨ ਮਗਰੋਂ ਉੱਥੇ ਜਾ ਕੇ ਲੁਕੇ ਹੋਏ ਸਨ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਕੇਂਦਰੀ ਜਾਂਚ ਏਜੰਸੀਆਂ ਤੇ ਪੰਜਾਬ ਪੁਲਿਸ ਅਮਰੀਕਾ ’ਚ ਲੁਕੇ ਹੋਏ ਗੈਂਗਸਟਰਾਂ 'ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਇਸੇ ਮੁਹਿੰਮ ਤਹਿਤ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਅਨਮੋਲ ਦੂਜਾ ਹਾਈ-ਪ੍ਰੋਫਾਈਲ ਅਪਰਾਧੀ ਹੈ, ਜਿਸ ਨੂੰ ਅਮਰੀਕਾ ਤੋਂ ਭਾਰਤ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਵੀ ਅਮਰੀਕਾ ਤੋਂ ਭਾਰਤ ਵਾਪਸ ਲਿਆਇਆ ਜਾ ਚੁੱਕਿਆ ਹੈ।
ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਮਿਲ ਕੇ ਪਿਛਲੇ ਇਕ ਸਾਲ ’ਚ ਲਗਪਗ 100 ਭਗੌੜਿਆਂ ਦਾ ਪੂਰਾ ਅਪਰਾਧਕ ਇਤਿਹਾਸ ਅਮਰੀਕਾ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਾਂਝਾ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ’ਚ ਵੱਡੇ ਅਪਰਾਧ ਕਰਨ ਮਗਰੋਂ ਉੱਥੇ ਜਾ ਕੇ ਲੁਕੇ ਹੋਏ ਸਨ। ਅਮਰੀਕਾ ’ਚ 50 ਤੋਂ ਵੱਧ ਗੈਂਗਸਟਰ ਛਿਪੇ ਹੋਏ ਹਨ, ਜਿਨ੍ਹਾਂ ਵਿਚੋਂ ਪੰਜ ਲਾਰੈਂਸ ਗੈਂਗ ਦੇ ਹਨ। ਕੁੱਲ 20 ਖ਼ਤਰਨਾਕ ਗੈਂਗਸਟਰ ਅਜੇ ਵੀ ਅਮਰੀਕਾ ’ਚ ਸ਼ਰਨ ਲਏ ਹੋਏ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਅਪਰਾਧੀ ਵਿਦੇਸ਼ ’ਚ ਬੈਠ ਕੇ ਪੰਜਾਬ ਵਿਚ ਹਥਿਆਰਾਂ ਦੀ ਸਪਲਾਈ, ਨਸ਼ਿਆਂ ਦੀ ਤਸਕਰੀ ਤੇ ਗੈਂਗਵਾਰ ਨੂੰ ਫੰਡਿੰਗ ਦੇ ਰਹੇ ਸਨ। ਇਸ ਲਈ ਉਨ੍ਹਾਂ ਦਾ ਡਿਪੋਰਟੇਸ਼ਨ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਨਿਸ਼ਾਨਾ ਉਨ੍ਹਾਂ 20 ਟਾਪ ਗੈਂਗਸਟਰਾਂ ਤੇ ਤਸਕਰਾਂ 'ਤੇ ਹੈ, ਜੋ ਅਜੇ ਵੀ ਅਮਰੀਕਾ ’ਚ ਸ਼ਰਨ ਲਏ ਹੋਏ ਹਨ ਅਤੇ ਸਿੱਧੇ ਤੌਰ 'ਤੇ ਪੰਜਾਬ ’ਚ ਸੰਗਠਿਤ ਅਪਰਾਧ ਨੂੰ ਕੰਟਰੋਲ ਕਰ ਰਹੇ ਹਨ।
ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਇਸ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਉਸ ਦੇ ਭਰਾ ਲਾਰੈਂਸ ਬਿਸ਼ਨੋਈ ਨੂੰ ਇਸ ਸਾਲ ਕੈਨੇਡਾ ਸਰਕਾਰ ਪਹਿਲਾਂ ਹੀ ਅੱਤਵਾਦੀ ਐਲਾਨਿਆ ਕਰ ਚੁੱਕੀ ਹੈ। ਬਿਸ਼ਨੋਈ ਗੈਂਗ ਦੇ ਅੰਤਰਰਾਸ਼ਟਰੀ ਨੈੱਟਵਰਕ ਨੇ ਪੰਜਾਬ ’ਚ ਕਈ ਵੱਡੀਆਂ ਹੱਤਿਆਵਾਂ ਤੇ ਫਿਰੌਤੀ ਵਸੂਲੀ ਨੂੰ ਦਿਸ਼ਾ ਦਿੱਤੀ ਸੀ। ਇਸ ਨੈੱਟਵਰਕ ਦੇ ਦਮ 'ਤੇ ਅਨਮੋਲ ਤੇ ਉਸਦੇ ਸਾਥੀ ਅਮਰੀਕਾ ਪਹੁੰਚ ਕੇ ਉੱਥੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਸਨ। ਅਨਮੋਲ ਦੀ ਵਾਪਸੀ ਤੇ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਅਮਰੀਕਾ ’ਚ ਛਿਪੇ ਹੋਏ ਬਾਕੀ ਅਪਰਾਧੀਆਂ 'ਤੇ ਵੀ ਦਬਾਅ ਵਧ ਗਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਮੁਹਿੰਮ ਕਿਸੇ ਵੀ ਕੀਮਤ 'ਤੇ ਨਹੀਂ ਰੁਕੇਗੀ ਤੇ ਪੰਜਾਬ ਨੂੰ ਗੈਂਗਸਟਰਵਾਦ, ਅੱਤਵਾਦੀ ਗਠਜੋੜ ਤੇ ਡਰੱਗ ਮਾਫੀਆ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਤੱਕ ਚੱਲਦੀ ਰਹੇਗੀ।
ਨਾਮ, ਗੈਂਗ, ਦੋਸ਼, ਜਗ੍ਹਾ
1. ਗੋਲਡੀ ਬਰਾਡ ਬਿਸ਼ਨੋਈ ਗੈਂਗ ਸਿੱਧੂ ਮੂਸੇਵਾਲਾ ਹੱਤਿਆ ਦਾ ਮਾਸਟਰਮਾਈਂਡ ਕੈਲੀਫੋਰਨੀਆ
2. ਲੱਕੀ ਪਟਿਆਲਾ ਬਿਸ਼ਨੋਈ ਗੈਂਗ ਹਥਿਆਰ ਸਪਲਾਈ ਤੇ ਫਿਰੌਤੀ ਨੈੱਟਵਰਕ ਨਿਊਯਾਰਕ
3. ਗੋਪੀ ਘੁਮਨ ਬਿਸ਼ਨੋਈ ਗੈਂਗ ਗੈਂਗਵਾਰ ਤੇ ਹੱਤਿਆਵਾਂ ਨਿਊ ਜਰਸੀ
4. ਵਿੱਕੀ ਦੋਰਾਹਾ ਬਿਸ਼ਨੋਈ ਗੈਂਗ ਫਾਇਰਿੰਗ, ਧਮਕੀ ਤੇ ਵਸੂਲੀ ਸ਼ਿਕਾਗੋ
5. ਜਸਕਰਨ ਸਿੰਘ ਖਾਲਿਸਤਾਨੀ ਲਿੰਕ ਅੱਤਵਾਦੀ ਫੰਡਿੰਗ ਸੀਐਟਲ
6. ਰੋਸ਼ਨ ਰੰਧਾਵਾ ਨਸ਼ਿਆਂ ਦਾ ਨੈੱਟਵਰਕ ਨਸ਼ੇ ਦੀ ਤਸਕਰੀ ਕੈਲੀਫੋਰਨੀਆ
7. ਹਰਮਨ ਭੋਗਪੁਰਾ ਅੰਡਰਵਰਲਡ ਕਨੈਕਟ ਸ਼ੂਟਰਾਂ ਦੀ ਭਰਤੀ ਟੈਕਸਾਸ
8. ਗੁਰਜੋਤ ਸਿੰਘ ਗੈਂਗ ਫੰਡਰ ਹਿੱਟਮੈਨ ਫਾਇਨੈਂਸ ਵਾਸ਼ਿੰਗਟਨ
9. ਕਰਨ ਢਿੱਲੋਂ ਨਸ਼ਿਆਂ ਦਾ ਸਮੱਗਲਰ ਨਾਜਾਇਜ਼ ਹਥਿਆਰ ਤਸਕਰੀ ਫ੍ਰੈਸਨੋ
10. ਰਮਨ ਬਰਾਡ ਗੋਲਡੀ ਗੁੱਟ ਗੈਂਗ ਕੋਆਰਡੀਨੇਸ਼ਨ ਸੈਨ ਜੋਸ
11. ਤੇਜਵੀਰ ਸਿੰਘ ਰਿੰਦਾ ਨੈੱਟਵਰਕ ਪਾਕਿਸਤਾਨ ਲਿੰਕ ਨਿਊਯਾਰਕ
12. ਸੁਰਜੀਤ ਲੰਗੜੀ ਗੁੰਡਾ-ਤੱਤ ਰਾਜਨੀਤਿਕ ਹਿੰਸਾ ਨਿਊ ਮੈਕਸਿਕੋ
13. ਹਰਮਨ ਕੈਲੀਫੋਰਨੀਆ ਗੈਂਗ ਓਪਰੇਟਰ ਡਮੀ ਅਕਾਊਂਟਾਂ ਤੋਂ ਧਨ ਭੇਜਣਾ ਸੈਕਰਾਮੈਂਟੋ
14. ਗੁਰਿੰਦਰ ਮੋਗਾ ਅਗਵਾ ਆਪ੍ਰੇਟਰ ਗੈਂਗ ਲਾਜਿਸਟਿਕਸ ਫਲੋਰੀਡਾ
15. ਅਮਿਤ ਬਾਗੜੀ ਹਥਿਆਰ ਸਪਲਾਇਰ ਫਾਇਰਆਰਮ ਟ੍ਰੈਫਿਕਿੰਗ ਸ਼ਿਕਾਗੋ
16. ਜੱਸੀ ਸੈਕਰਾਮੈਂਟੋ ਖ਼ਤਰਨਾਕ ਸ਼ੂਟਰ ਹੱਤਿਆ ਦੀ ਕੋਸ਼ਿਸ਼ ਕੈਲੀਫੋਰਨੀਆ
17. ਅਰਸ਼ਦੀਪ ਢਾਲੀਵਾਲ ਆਈਐੱਸਆਈ ਸਮਰਥਨ ਧਮਕੀ ਵਸੂਲੀ ਨਿਊਯਾਰਕ
18. ਨੀਤਾ ਪੱਟੀ ਮਹਿਲਾ ਗੈਂਗ ਆਪ੍ਰੇਟਰ ਹਵਾਲਾ ਚੇਨ ਕੈਲੀਫੋਰਨੀਆ
19. ਸਰਬਜੀਤ ਕਾਹਲੋਂ ਨਕਲੀ ਪਾਸਪੋਰਟ ਮਾਫੀਆ ਨਾਜਾਇਜ਼ ਐਂਟਰੀ ਰੈਕੇਟ ਐਰੀਜੋਨਾ
20. ਜੱਗਾ ਟੇਨੇਸੀ ਗੈਂਗ ਸ਼ੈਲਟਰ ਰੈਕੇਟ ਸ਼ੂਟਰਾਂ ਦੀ ਛਿਪਣ ਦੀ ਵਿਵਸਥਾ ਟੇਨੇਸੀ