ਮਾਨਸਾ ਤਿੰਨ ਕੋਨੀ ‘ਤੇ ਟਰੱਕ ਉਲਟਿਆ, ਬਿਜਲੀ ਦੇ ਖੰਭੇ ਟੁੱਟੇ; ਡਰਾਈਵਰ ਤੇ ਕੰਡਕਟਰ ਦਾ ਹੋਇਆ ਬਚਾਅ
ਟਰੱਕ ਚਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਮਾ ਮੰਡੀ ਦੀ ਰਿਫਾਇਨਰੀ ਤੋਂ ਸਲਫਰ ਭਰ ਕੇ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ। ਰਾਤ ਕਰੀਬ 10 ਵਜੇ ਜਦੋਂ ਉਹ ਮਾਨਸਾ ਤਿੰਨ ਕੋਨੀ ਓਵਰਬ੍ਰਿਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਚਾਨਕ ਅੱਗੇ ਇੱਕ ਗੱਡੀ ਆ ਗਈ।
Publish Date: Sat, 21 Feb 2026 11:34 AM (IST)
Updated Date: Sat, 21 Feb 2026 11:36 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਬਰਨਾਲਾ–ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ ਤਿੰਨ ਕੋਨੀ ਨੇੜੇ ਦੇਰ ਰਾਤ ਸਲਫਰ ਨਾਲ ਭਰਿਆ ਇਕ ਟਰੱਕ (ਘੋੜਾ) ਡਿਵਾਈਡਰ ‘ਤੇ ਚੜ੍ਹ ਕੇ ਉਲਟ ਗਿਆ। ਹਾਦਸੇ ਦੌਰਾਨ ਟਰੱਕ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ ਜਿਸ ਨਾਲ ਕੁਝ ਖੰਭੇ ਵੀ ਟੁੱਟ ਗਏ। ਹਾਲਾਂਕਿ ਡਰਾਈਵਰ ਅਤੇ ਕੰਡਕਟਰ ਇਸ ਘਟਨਾ ਵਿੱਚ ਸੁਰੱਖਿਅਤ ਰਹੇ।
ਟਰੱਕ ਚਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਮਾ ਮੰਡੀ ਦੀ ਰਿਫਾਇਨਰੀ ਤੋਂ ਸਲਫਰ ਭਰ ਕੇ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ। ਰਾਤ ਕਰੀਬ 10 ਵਜੇ ਜਦੋਂ ਉਹ ਮਾਨਸਾ ਤਿੰਨ ਕੋਨੀ ਓਵਰਬ੍ਰਿਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਚਾਨਕ ਅੱਗੇ ਇੱਕ ਗੱਡੀ ਆ ਗਈ। ਉਸ ਨੂੰ ਬਚਾਉਂਦੇ ਸਮੇਂ ਟਰੱਕ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਉਲਟ ਗਿਆ। ਟਰੱਕ ਵਿੱਚ ਭਰੀ ਸਲਫਰ ਸੜਕ ‘ਤੇ ਖਿਲਰ ਗਈ।
ਚਾਲਕ ਨੇ ਇਹ ਵੀ ਦੱਸਿਆ ਕਿ ਤੇਲ 40 ਲੀਟਰ ਦੀ ਇੱਕ ਕੇਨ ਵਿੱਚ ਭਰ ਕੇ ਰੱਖਿਆ ਸੀ, ਜੋ ਮੌਕੇ ‘ਤੇ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ।
ਟਰੱਕ ਉਲਟਣ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ ਗਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।