ਥਰਮਲ ਪਲਾਂਟ ਬਣਾਂਵਾਲੀ ‘ਚ ਸਕਰੈਪ ਚੋਰੀ, ਅਣਪਛਾਤੇ ’ਤੇ ਕੇਸ
ਥਰਮਲ ਪਲਾਂਟ ਬਣਾਂਵਾਲੀ ’
Publish Date: Wed, 04 Feb 2026 09:09 PM (IST)
Updated Date: Thu, 05 Feb 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਥਰਮਲ ਪਲਾਂਟ ਬਣਾਂਵਾਲੀ ’ਚ ਸਕਰੈਪ ਚੋਰੀ ਕੀਤੇ ਜਾਣ ਦੇ ਮਾਮਲੇ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਹੌਲਦਾਰ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਮੁਦੱਈ ਕ੍ਰਿਸ਼ਨ ਸਿੰਘ ਸਪੁਰਵਾਇਜ਼ਰ ਪਾਰਮੈੱਕ , ਟੀਐਸਪੀਐਲ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲੀ ਵਾਸੀ ਗਿੱਲ ਪੱਤੀ , ਥਾਣਾ ਥਰਮਲ ਜ਼ਿਲ੍ਹਾ ਬਠਿੰਡਾ ਅਨੁਸਾਰ 3 ਫ਼ਰਵਰੀ 2026 ਨੂੰ ਸਮਾਂ ਕਰੀਬ ਸਵੇਰੇ 10 ਵਜੇ ਉਹ ਥਰਮਲ ਪਲਾਂਟ ਬਣਾਂਵਾਲੀ ਵਿਖੇ ਆਇਆ ਸੀ ਤਾਂ ਉਹ ਥਰਮਲ ਪਲਾਂਟ ਦੀ ਚਾਰਦੀਵਾਰੀ ਦੇ ਅੰਦਰ ਵੈਗਨ ਆਰਵਾਈ ਦੇ ਨੇੜੇ ਸੈਪਰੋ ਲਿਵਿੰਗ ਏਰੀਆ ਦੀ ਚੈਕਿੰਗ ਲਈ ਗਿਆ ਹੋਇਆ ਸੀ ਤਾਂ ਉਸ ਨੇ ਦੇਖਿਆ ਕਿ ਉਥੇ ਲੀਵਿੰਗ ਏਰੀਆ ਜੋ ਕਿ ਬੇਆਬਾਦ ਪਿਆ ਹੈ, ਉਥੇ ਪਿਆ ਸਕਰੈਪ 30 ਐਉਲੂਮੀਨੀਅਮ ਵਿੰਡੋ, 20 ਟੂਟੀਆਂ, 07 ਟੁਆਲਿਟ ਸੀਟਾਂ, 10 ਰੈਲਿੰਗ, 05 ਪੋਲ ਅਤੇ 100 ਮੀਟਰ ਕੇਬਲ ਤਾਰ ਆਪਣੀ ਜਗ੍ਹਾ ‘ਤੇ ਨਹੀਂ ਸੀ। ਇਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਇਸ ਮਾਮਲੇ ਵਿੱਚ ਨਾ ਮਾਲੂਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।