ਬਣਾਂਵਾਲੀ ਥਰਮਲ ’ਚੋਂ ਸਕਰੈਪ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਬਣਾਂਵਾਲੀ ਥਰਮਲ ਬਣਾਂਵਾਲੀ ਥਰਮਲ ਬਣਾਂਵਾਲੀ ਥਰਮਲ
Publish Date: Sat, 15 Nov 2025 08:01 PM (IST)
Updated Date: Sat, 15 Nov 2025 08:05 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਣਾਂਵਾਲੀ ਥਰਮਲ ’ਚੋਂ ਸਕਰੈਪ ਚੋਰੀ ਕਰਨ ਵਾਲਿਆਂ ਖ਼ਿਲਾਫ਼ ਥਾਣਾ ਸਦਰ ਮਾਨਸਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਪੀੜਤ ਗੁਰਮੁੱਖ ਸਿੰਘ ਵਾਸੀ ਬਰਾੜਾਂ ਹਾਲ ਬਤੌਰ ਐੱਸਓ ਟੀਐੱਸਪੀਐੱਲ ਤਲਵੰਡੀ ਸਾਬੋ ਬਣਾਂਵਾਲੀ ਦੁਆਰਾ ਦਰਦਰਜ ਕਰਵਾਈ ਸ਼ਿਕਾਇਤ ਅਨੁਸਾਰ 1 ਨਵੰਬਰ 2025 ਨੂੰ ਦੁਪਹਿਰ ਉਸ ਨੂੰ ਸੂਚਨਾ ਮਿਲੀ ਕਿ 7 ਤੋਂ 8 ਵਿਅਕਤੀ ਬਣਾਂਵਾਲੀ ਥਰਮਲ ਪਲਾਂਟ ਸੀਐੱਚਪੀ ਦੇ ਏਰੀਆ ਵਿੱਚੋਂ ਸਾਮਾਨ ਚੋਰੀ ਕਰਨ ਆਏ ਹਨ। ਇਨ੍ਹਾਂ ਵਿੱਚੋਂ ਕੁੱਝ ਨੇ ਮੂੰਹ ਲੁਕੋਏ ਹੋਏ ਸਨ ਅਤੇ ਕੁੱਝ ਦੇ ਹੱਥਾਂ ਵਿੱਚ ਲੋਹੇ ਦੇ ਹਥਿਆਰ ਫੜੇ ਹੋਏ ਸਨ। ਏਰੀਆ ਵਿੱਚ ਸਕਰੈਪ ਲੋਹਾ ਚੋਰੀ ਕਰ ਕੇ ਲੈ ਕੇ ਜਾ ਰਹੇ ਸਨ। ਇਨ੍ਹਾਂ ਨੇ ਕਰੀਬ 20 ਹਜ਼ਾਰ ਰੁਪਏ ਲੋਹਾ ਸਕਰੈਪ ਦੀ ਚੋਰੀ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੰਗੀਰ ਸਿੰਘ, ਅਜੈਬ ਸਿੰਘ ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।