Talwandi Sabo News : ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਚਾਚੀ ਸਮਿਤੀ ਚੋਣ ਹਾਰੀ, ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ 'ਤੇ ਅਕਾਲੀ ਦਲ ਤੇ ਇੱਕ 'ਤੇ ਆਪ ਕਾਬਜ਼
ਪੰਚਾਇਤ ਸਮਿਤੀ ਦੇ ਵੱਕਾਰੀ ਜ਼ੋਨ ਜੰਬਰ ਬਸਤੀ ਤੋਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਚਾਚੀ ਗੁਰਦੀਪ ਕੌਰ ਆਪ ਉਮੀਦਵਾਰ 25 ਵੋਟਾਂ ਦੇ ਫਰਕ ਨਾਲ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਗੁਰਦਿੱਤ ਸਿੰਘ ਤੋਂ ਚੋਣ ਹਾਰ ਗਏ। ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ਨੂੰ 1056,ਆਪ ਉਮੀਦਵਾਰ ਗੁਰਦੀਪ ਕੌਰ ਨੂੰ 1031 ਅਤੇ ਕਾਂਗਰਸੀ ਉਮੀਦਵਾਰ ਕਾਬਲ ਸਿੰਘ ਨੂੰ 283 ਵੋਟਾਂ ਪਈਆਂ।
Publish Date: Wed, 17 Dec 2025 10:48 PM (IST)
Updated Date: Wed, 17 Dec 2025 10:53 PM (IST)
ਖੁਸ਼ਦੀਪ ਸਿੰਘ ਗਿੱਲ, ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਵਿੱਚ 25 ਬਲਾਕ ਸਮਿਤੀ ਅਤੇ 3 ਜ਼ਿਲ੍ਹਾ ਪਰਿਸ਼ਦ ਜ਼ੋਨਾਂ *ਤੇ ਪਈਆਂ ਵੋਟਾਂ ਦੀ ਗਿਣਤੀ ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਚੋਣ ਅਧਿਕਾਰੀ ਕਮ ਐੱਸਡੀਐੱਮ ਤਲਵੰਡੀ ਸਾਬੋ ਦੀ ਦੇਖ ਰੇਖ ਹੇਠ ਹੋਈ। ਜਿਸਦੇ ਪ੍ਰਾਪਤ ਹੋਏ ਨਤੀਜ਼ਿਆ ਅਨੁਸਾਰ ਜ਼ਿਲ੍ਹਾ ਪਰਿਸ਼ਦ ਜ਼ੋਨ ਸਿੰਗੋੋ ਤੋਂ ਬੂਟਾ ਸਿੰਘ ਅਕਾਲੀ ਦਲ,ਜ਼ੋਨ ਬੰਗੀ ਰੁਲਦੂ ਤੋਂ ਜਸਪਾਲ ਕੌਰ ਜੱਜਲ(ਅਕਾਲੀ ਦਲ)ਅਤੇ ਜ਼ੋਨ ਪੱਕਾ ਕਲਾਂ ਤੋਂ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਜੇਤੂ ਰਹੇ।
ਪੰਚਾਇਤ ਸਮਿਤੀ ਦੇ ਵੱਕਾਰੀ ਜ਼ੋਨ ਜੰਬਰ ਬਸਤੀ ਤੋਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਚਾਚੀ ਗੁਰਦੀਪ ਕੌਰ ਆਪ ਉਮੀਦਵਾਰ 25 ਵੋਟਾਂ ਦੇ ਫਰਕ ਨਾਲ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਗੁਰਦਿੱਤ ਸਿੰਘ ਤੋਂ ਚੋਣ ਹਾਰ ਗਏ। ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ਨੂੰ 1056,ਆਪ ਉਮੀਦਵਾਰ ਗੁਰਦੀਪ ਕੌਰ ਨੂੰ 1031 ਅਤੇ ਕਾਂਗਰਸੀ ਉਮੀਦਵਾਰ ਕਾਬਲ ਸਿੰਘ ਨੂੰ 283 ਵੋਟਾਂ ਪਈਆਂ।
ਜ਼ੋਨ ਲੇਲੇਵਾਲਾ ਐੱਸਸੀ ਤੋ ਨਿਰਮਲ ਸਿੰਘ ਕਾਂਗਰਸ,ਜ਼ੋਨ ਜੱਜਲ ਤੋਂ ਤੀਰਥ ਸਿੰਘ (ਆਪ),ਕਲਾਲਵਾਲਾ(ਜਨਰਲ)ਤੋਂ ਮਹਿਮਾ ਸਿੰਘ(ਆਪ),ਭਗਵਾਨਪੁਰਾ ਜ਼ੋਨ ਤੋਂ ਰਸ਼ਵਿੰਦਰ ਸਿੰਘ ਫੌਜੀ(ਅਕਾਲੀ ਦਲ),ਬਹਿਮਣ ਕੌਰ ਸਿੰਘ ਤੋਂ ਭੋਲਾ ਸਿੰਘ(ਅਕਾਲੀ ਦਲ),ਨਸੀਬਪੁਰਾ ਜ਼ੋਨ (ਰਿਜ਼ਰਵ)ਤੋਂ ਲਖਵੀਰ ਸਿੰਘ(ਅਕਾਲੀ ਦਲ),ਬੰਗੀ ਨਿਹਾਲ ਸਿੰਘ ਤੋਂ ਹਰਦੀਪ ਕੌਰ ਅਕਾਲੀ ਦਲ,ਬਾਘਾ ਤੋਂ ਸਿਮਰਜੀਤ ਕੌਰ ਆਪ,ਕਮਾਲੂ ਤੋਂ ਚਰਨਜੀਤ ਕੌਰ ਕਾਂਗਰਸ,ਰਾਮਸਰਾ ਤੋਂ ਸੁਖਪ੍ਰੀਤ ਕੌਰ ਅਕਾਲੀ ਦਲ,ਲਹਿਰੀ ਤੋਂ ਸੁਖਜੀਤ ਸਿੰਘ ਫੌਜੀ ਅਕਾਲੀ ਦਲ, ਫੁੱਲੋਖਾਰੀ ਤੋਂ ਗੁਰਲਾਲ ਸਿੰਘ ਗਿਆਨਾ (ਕਾਂਗਰਸ), ਲਾਲੇਆਣਾ ਤੋਂ ਮਨਦੀਪ ਕੌਰ(ਆਪ),ਚੱਠੇਵਾਲਾ ਤੋਂ ਇਕਬਾਲ ਕੌਰ(ਆਪ),ਭਾਗੀਵਾਂਦਰ ਤੋਂ ਹਿਮਾਨੀ ਸਿੱਧੂ (ਕਾਂਗਰਸ), ਮਾਨਵਾਲਾ ਤੋਂ ਜਗਵਿੰਦਰ ਸਿੰਘ (ਆਪ),ਗੋਲੇਵਾਲਾ ਤੋਂ ਗੁਰਮੇਲ ਕੌਰ(ਕਾਂਗਰਸ), ਗਾਟਵਾਲੀ ਤੋਂ ਜਗਦੇਵ ਸਿੰਘ ਜੋਗੇਵਾਲਾ(ਕਾਂਗਰਸ),ਪੱਕਾ ਖੁਰਦ ਤੋਂ ਸੁਖਜੀਤ ਕੌਰ ਅਕਾਲੀ ਦਲ, ਸੁਖਲੱਧੀ ਤੋਂ ਸਰਬਜੀਤ ਕੌਰ ਅਕਾਲੀ ਦਲ,ਸੇਖੂ ਤੋਂ ਗੁਰਪ੍ਰੀਤ ਸਿੰਘ(ਆਪ)ਜੇਤੂ ਰਹੇ।