ਸੰਤ ਬਾਬਾ ਨਛੱਤਰ ਦਾਸ ਦੀ ਮੂਰਤੀ ਸਥਾਪਿਤ
ਪਿੰਡ ਸਮਾਓ ਵਿਖੇ ਬਣੇ ਡੇਰਾ ਬਾਬਾ ਪ੍ਰੇਮ ਦਾਸ
Publish Date: Tue, 09 Dec 2025 10:31 PM (IST)
Updated Date: Wed, 10 Dec 2025 04:12 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪਿੰਡ ਸਮਾਓਂ ਵਿਖੇ ਬਣੇ ਡੇਰਾ ਬਾਬਾ ਪ੍ਰੇਮ ਦਾਸ ਵਿਖੇ 108 ਸੰਤ ਬਾਬਾ ਨਛੱਤਰ ਦਾਸ ਦੀ ਮੂਰਤੀ ਸਥਾਪਿਤ ਕੀਤੀ ਗਈ। ਮੂਰਤੀ ਦੀ ਵਿਧੀ ਵਿਧਾਨ ਸਹਿਤ ਪੰਡਿਤ ਗੋਲਡੀ ਸ਼ਰਮਾ ਭੀਖੀ, ਪੰਡਿਤ ਚੀਮੇ ਵਾਲੇ ਸੰਤ ਬਾਬਾ ਉੱਤਮ ਦਾਸ ਜੀ ਸ਼ਾਹਪੁਰ ਵਾਲੇ ਸੰਤ ਕ੍ਰਿਸ਼ਨ ਮੁਨੀ ਭੀਖੀ ਵਾਲੇ ਤੇ ਬਾਬਾ ਬਾਲਕ ਦਾਸ ਜੀ ਡੇਰੇ ਦੇ ਸੰਚਾਲਕ ਹਨ। ਫੁਰਤੀ ਦਾਸ ਦੀ ਦੇਖ-ਰੇਖ ’ਚ ਪੂਜਾ ਕੀਤੀ ਤੇ ਪੂਰੇ ਪਿੰਡ ਸਮਾਓਂ ਦੀ ਪਰਿਕਰਮਾ ਕਰਵਾਈ ਗਈ। ਪਿੰਡ ਸਮਾਉਂ ਦੇ ਸਾਬਕਾ ਸਰਪੰਚ ਤੇ ਭਾਜਪਾ ਆਗੂ ਅਤੇ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਨੇ ਨੇਕ ਕਮਾਈ ਵਿੱਚੋਂ 72,900 ਰੁਪਏ ਦੀ ਦਾਨ ਰਾਸ਼ੀ ਦੀ ਮੂਰਤੀ ਬਣਾਈ ਤੇ ਹਵਨ ਜੱਗ ਕਰਵਾਇਆ ਗਿਆ। ਸਮੁੱਚੇ ਨਗਰ ਨਿਵਾਸੀਆਂ ਦੀ ਹਾਜ਼ਰੀ ’ਚ ਵਿਧੀ ਵਿਧਾਨ ਸਹਿਤ ਮੂਰਤੀ ਨੂੰ ਸਥਾਪਿਤ ਕੀਤਾ ਤੇ ਸੇਵਾਦਾਰ ਸੋਢੀ ਸਿੰਘ, ਸਿੰਦਰ ਸਿੰਘ, ਸੇਵੀ ਸਿੰਘ, ਜਨਕ ਸਿੰਘ, ਪੰਚ ਗੁਲਜਾਰ ਸਿੰਘ, ਮੱਘਰ ਸਿੰਘ, ਭੀਮ ਸਿੰਘ, ਬਲਦੇਵ ਸਿੰਘ, ਲੀਲਾ ਸਿੰਘ, ਡਾ. ਅਜੈਵੀਰ ਸਿੰਘ, ਹਾਕਮ ਸਿੰਘ, ਪੰਮੀ ਮੈਂਬਰ, ਸ਼ਿੰਦਾ ਸਿੰਘ, ਮੱਘਰ ਸਿੰਘ ਨੇ ਮੂਰਤੀ ਸਥਾਪਨਾ ਸਮੇਂ ਜਲੇਬੀਆਂ ਤੇ ਦਾਲ ਪ੍ਰਸ਼ਾਦੇ ਦਾ ਅਤੁੱਟ ਲੰਗਰ ਬਣਾ ਕੇ ਸੰਗਤਾਂ ਨੂੰ ਛਕਾਇਆ ਗਿਆ, ਸੰਗਤ ਦੇ ਦਰਸ਼ਨਾਂ ਲਈ ਮੂਰਤੀ ਦੀ ਬਣੀ ਸਮਾਧ ਤੇ ਪਿੰਡ ਸਮਾਉ ਦੇ ਸਾਬਕਾ ਸਰਪੰਚ ਤੇ ਭਾਜਪਾ ਆਗੂ ਬੀਜੇਪੀ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਜੀ ਅਤੇ ਸੰਤ ਮਹਾਂਪੁਰਸ਼ਾਂ ਸਮੁੱਚੀ ਸੰਗਤ ਦੀ ਹਾਜ਼ਰੀ ਵਿੱਚ ਰੀਬਨ ਕੱਟ ਕੇ ਮੂਰਤੀ ਦੇ ਦਰਸ਼ਨਾਂ ਲਈ ਸਮਾਧ ਦੇ ਮੁੱਖ ਦੁਆਰ ਖੋਲ੍ਹੇ ਗਏ।