ਸ਼੍ਰੀ ਖਾਟੂ ਸ਼ਿਆਮ ਤੇ ਸ਼੍ਰੀ ਸਾਲਾਸਰ ਧਾਮ ਲਈ ਬੱਸ ਰਵਾਨਾ
ਸ੍ਰੀ ਬਾਲਾ ਜੀ ਸੇਵਾ ਸੰਘ(ਰਜਿ) ਮਾਨਸਾ ਵੱਲੋਂ
Publish Date: Sat, 22 Nov 2025 06:04 PM (IST)
Updated Date: Sat, 22 Nov 2025 06:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਬਾਲਾ ਜੀ ਸੇਵਾ ਸੰਘ ਮਾਨਸਾ ਵੱਲੋਂ ਮਹੀਨਾਵਾਰ ਬੱਸ ਯਾਤਰਾ ਮਾਨਸਾ ਤੋਂ ਸ਼੍ਰੀ ਸ਼ਿਆਮ ਖਾਟੂ ਤੇ ਸ਼੍ਰੀ ਸਾਲਾਸਰ ਧਾਮ ਲਈ ਬੱਸ ਲਕਸ਼ਮੀ ਨਾਰਾਰਿਣ ਮੰਦਰ ਕੋਲੋਂ ਧਾਰਮਿਕ ਰੀਤੀ ਰਿਵਾਜ ਅਨੁਸਾਰ ਆਯੂਸ਼ ਬਾਂਸਲ ਅਤੇ ਜਤਿਨ ਗਰਗ (ਜੈਕੀ) ਦੀ ਅਗਵਾਈ ਹੇਠ ਰਵਾਨਾ ਹੋਈ। ਇਸ ਮੌਕੇ ਨਾਰੀਅਲ ਦੀ ਰਸਮ ਅੰਮ੍ਰਿਤਪਾਲ ਮਿੱਤਲ ਕੈਸ਼ੀਅਰ ਸ਼ਾਂਤੀ ਭਵਨ ਮਾਨਸਾ ਅਤੇ ਝੰਡੀ ਦੇਣ ਦੀ ਰਸਮ ਵਿਨੋਦ ਕੁਮਾਰ ਭੰਮਾ ਜ਼ਿਲ੍ਹਾ ਪ੍ਰਧਾਨ ਅੱਗਰਵਾਲ ਸਭਾ ਮਾਨਸਾ ਨੇ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਅਸਥਾਨਾਂ ’ਤੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਈਚਾਰਕ ਸਾਂਝ ਕਾਇਮ ਰਹੇ। ਇਸ ਮੌਕੇ ਪ੍ਰਧਾਨ ਅਭਿਸ਼ੇਕ ਜੈਨ ਨੇ ਕਿਹਾ ਕਿ ਇਹ ਬੱਸ ਅੰਜਨੀ ਮਾਤਾ ਮੰਦਿਰ, ਦੋ ਜਾਟੀ ਮੰਦਰ, ਟਿੱਲਾ, ਅਗਰੋਹਾ ਧਾਮ, ਤਿਪ੍ਰਤੀ ਬਾਲਾ ਜੀ ਮੰਦਰ ਦੇ ਦਰਸ਼ਨ ਕਰਵਾਕੇ ਮਾਨਸਾ ਆਵੇਗੀ ਅਤੇ ਭਗਤਾਂ ਨੂੰ ਸਮੇਂ ਸਮੇਂ ਤੇ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਸਭਾ ਦੇ ਪ੍ਰੈੱਸ ਸਕੱਤਰ ਲਕਸ਼ ਬਾਂਸਲ ਨੇ ਦੱਸਿਆ ਕਿ ਸਭਾ ਵੱਲੋਂ 3 ਦਸੰਬਰ 2025 ਬੁੱਧਵਾਰ ਨੂੰ ਮਾਨਸਾ ਵਿੱਚ ਪਹਿਲੀ ਵਾਰ ਸ਼੍ਰੀ ਖ਼ਾਟੂ ਸ਼ਿਆਮ ਜੀ ਦੇ ਮੰਦਿਰ ਨਿਰਮਾਣ ਦੀ ਖੁਸ਼ੀ ਵਿੱਚ ਪਹਿਲੀ ਪਾਲਕੀ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ। ਆਪਣਾ ਆਪਣਾ ਨਿਸ਼ਾਨ ਬੁੱਕ ਕਰਵਾਉਣ। ਨਿਸ਼ਾਨ ਦੀ ਕੀਮਤ ਸਿਰਫ 100 ਰੁਪਈਏ ਹੈ। ਇਹ ਯਾਤਰਾ ਲਕਸ਼ਮੀ ਨਰਾਇਣ ਮੰਦਿਰ ਤੋਂ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਗੀਤਾ ਭਵਨ ਵਿਖੇ ਸਮਾਪਤ ਕੀਤੀ ਜਾਵੇਗੀ। ਭਗਤਾਂ ਲਈ ਸਭਾ ਵਲੋ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਬਿੰਦਰਪਾਲ ਗਰਗ, ਕ੍ਰਿਸ਼ਨ ਬਾਂਸਲ, ਵਿਨੋਦ ਭੰਮਾ, ਰਾਜੇਸ ਪੰਧੇਰ, ਮਨੀਸ ਨੀਨੂ, ਮੁਨੀਸ਼ ਪਿੰਟੂ, ਰਾਜੇਸ਼ ਪੰਧੇਰ, ਲਕਸ਼ ਬਾਂਸਲ, ਸਿਵੇਕ, ਨਿਸ਼ਾਂਤ, ਜਿਤੇਸ ਐਡਵੋਕੇਟ, ਪ੍ਰੇਮ ਗੋਇਲ, ਸੰਜੀਵ ਕੁਮਾਰ ਹੈਪੀ, ਨਰੇਸ ਕੁਮਾਰ, ਮੋਹਨ ਲਾਲ, ਜੋਨੀ ਮਿੱਤਲ, ਸੂਰੀਆ ਗੋਇਲ, ਜਤਿਨ ਗਰਗ, ਦੀਪਕ, ਰਿੰਕੂ, ਦੁਸਅੰਤ, ਗੌਰਵ, ਜੋਨੀ ਮੋਬਾਈਲ, ਆਸ਼ੂ, ਕੇਸਵ, ਪਲੱਵ, ਤੁਸ਼ਾਰ, ਆਯੂਸ਼ ਬਾਂਸਲ, ਭਾਰਤ ਭੂਸ਼ਨ ਐੱਸਡੀਓ, ਸਨੀ ਗੋਇਲ, ਅਭਿਸੈਕ ਜੈਨ, ਤੇਜਵੀਰ, ਪ੍ਰਸ਼ੋਤਮ ਕੇਜਰੀਵਾਲ, ਰਮੇਸ਼ ਜਿੰਦਲ, ਸੁਸ਼ੀਲ, ਬਿੰਦਰ ਆਦਿ ਹਾਜ਼ਰ ਸਨ।