ਸਿੱਧੂ ਮੂਸੇਵਾਲਾ ਕਤਲ ਕਾਂਡ: ਬਲਕੌਰ ਸਿੰਘ ਨੇ ਸਰਕਾਰ ਤੇ ਪੁਲਿਸ 'ਤੇ ਚੁੱਕੇ ਸਵਾਲ; ਕਿਹਾ - ਹਰ ਮੋਰਚੇ 'ਤੇ ਅਸਫ਼ਲ ਰਹੀ ਸਰਕਾਰ
ਕੇਸ ਦੇ ਮੁਲਜ਼ਮ ਹਾਲੇ ਵੀ ਬੇਖੌਫ਼ ਹੋ ਘੁੰਮ ਰਹੇ ਹਨ। ਉਥੇ ਉਨ੍ਹਾਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਨ ਦੀ ਬਜਾਏ ਸਿਆਸੀ ਵਿਅਕਤੀ ਇਕ-ਦੂਸਰੇ ’ਤੇ ਬੇ ਬੁਨਿਆਦੀ ਬਿਆਨਬਾਜ਼ੀ ਕਰ ਰਹੇ ਹਨ।
Publish Date: Sat, 14 Mar 2026 09:16 AM (IST)
Updated Date: Sat, 14 Mar 2026 09:19 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਪਵਨ ਬਿਸ਼ਨੋਈ ਅਤੇ ਜਗਤਾਰ ਸਿੰਘ ਨੂੰ ਮਿਲੀ ਜ਼ਮਾਨਤ ਨੂੰ ਲੈ ਕੇ ਕਿਹਾ ਹੈ ਕਿ ਇਹ ਅਦਾਲਤ ਦਾ ਫ਼ੈਸਲਾ ਹੈ, ਇਸ ਲਈ ਇਸ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਰਕਾਰ ਤੇ ਪੁਲਿਸ ਹਰ ਮੋਰਚੇ ’ਤੇ ਅਸਫ਼ਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਕੁਝ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਦੁੱਖ ਹੁੰਦਾ ਹੈ। ਕੇਸ ਦੇ ਮੁਲਜ਼ਮ ਹਾਲੇ ਵੀ ਬੇਖੌਫ਼ ਹੋ ਘੁੰਮ ਰਹੇ ਹਨ। ਉਥੇ ਉਨ੍ਹਾਂ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਦਿਆਂ ’ਤੇ ਚਰਚਾ ਕਰਨ ਦੀ ਬਜਾਏ ਸਿਆਸੀ ਵਿਅਕਤੀ ਇਕ-ਦੂਸਰੇ ’ਤੇ ਬੇ ਬੁਨਿਆਦੀ ਬਿਆਨਬਾਜ਼ੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਸ਼ੁੱਕਰਵਾਰ ਨੂੰ ਪਿੰਡ ਮੂਸਾ ’ਚ ਮਿਡਲੈਂਡ ਸੰਸਥਾ ਦੇ ਸਹਿਯੋਗ ਨਾਲ ਤਿੰਨ ਜ਼ਰੂਰਤਮੰਦ ਪਰਿਵਾਰਾਂ ਦੇ ਘਰਾਂ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਮਿਡਲੈਂਡ ਸਮਾਜਸੇਵੀ ਸੰਸਥਾ ਦੇ ਰਣਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 5 ਸਾਲਾਂ ਤੋਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵੱਲੋਂ ਦੋ ਸਕੂਲ ਰਾਜਸਥਾਨ ਅਤੇ ਬਿਰਧ ਆਸ਼ਰਮ ਜੈਪੁਰ ਰਾਜਸਥਾਨ ਚਲਾਏ ਜਾ ਰਹੇ ਹਨ।