ਮੋਕਸ਼ਦਾ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ
ਸ੍ਰੀ ਸ਼ਿਆਮ ਪਰਿਵਾਰ ਸੰਘ (ਰਜਿ.) ਮਾਨਸਾ
Publish Date: Wed, 03 Dec 2025 07:56 PM (IST)
Updated Date: Thu, 04 Dec 2025 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਿਆਮ ਪਰਿਵਾਰ ਸੰਘ ਮਾਨਸਾ ਵੱਲੋਂ ਜੈ ਮਾਂ ਮੰਦਰ ਕਮੇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਇਕਾਦਸ਼ੀ ਸੰਕੀਰਤਨ ਜੈ ਮਾਂ ਮੰਦਰ ’ਚ ਧੂਮਧਾਮ ਤੇ ਸ਼ਰਧਾ ਨਾਲ ਕੀਤਾ। ਪੂਜਾ ਦੀ ਰਸਮ ਸੰਘ ਵੱਲੋਂ ਤੇ ਜੋਤੀ ਦੀ ਰਸਮ ਰਵੀ ਗਰਗ (ਬੀਕੇ ਓਰਨਾਮੈਂਟ ਵਾਲੇ) ਵੱਲੋਂ ਕੀਤੀ। ਸੰਘ ਵੱਲੋਂ ਇਨ੍ਹਾਂ ਨੂੰ ਯਾਦਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੰਕੀਰਤਨ ਦੀ ਸ਼ੁਰੂਆਤ ਨਿਤਾਸ਼ ਨਿਸ਼ੂ ਵੱਲੋਂ ਜੋਤੀ ਬੰਦਨਾ ਗਾ ਕੇ ਕੀਤੀ। ਮਸ਼ਹੂਰ ਗਾਇਕ ਸਨੇਹਾ ਸੋਨੀ ਨੇ ਆਪਣੀ ਮਧੁਰ ਆਵਾਜ਼ ’ਚ ਸ਼ਿਆਮ ਬਾਬਾ ਜੀ ਦੇ ਭਜਨ ਗਾ ਕੇ ਪ੍ਰੇਮੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸਦੀ ਸੇਵਾ ਗਗਨਦੀਪ ਸਿੰਗਲਾ ਤੇ ਫ਼ੈਰੀ ਗਰਗ ਵੱਲੋਂ ਕੀਤੀ ਗਈ। ਅੰਤ ’ਚ ਆਰਤੀ ਬਾਅਦ ਭਗਤਾਂ ’ਚ ਪ੍ਰਸ਼ਾਦ ਵੰਡਿਆ। ਸਟੇਜ ਸੈਕਟਰੀ ਦੀ ਭੂਮਿਕਾ ਬਿੰਦਰਪਾਲ ਵੱਲੋਂ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ ਜੀ, ਧਰੂਵ ਜਿੰਦਲ, ਕਾਲਾ ਮਾਨਸਾ, ਗਿਤੇਸ਼ ਮੋਂਗਾ ਤੇ ਸਮੂਹ ਮੈਂਬਰ ਤੇ ਜੈ ਮਾਂ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਬਿੰਦਰਪਾਲ, ਕ੍ਰਿਸ਼ਨ ਮਦਾਨ, ਵਿਨੋਦ ਕੁਮਾਰ, ਸੁਭਾਸ਼ ਕਾਕਡਾ ਤੇ ਸਮੂਹ ਮੈਂਬਰ, ਮਹਿਲਾ ਸਤਿਸੰਗ ਦੇ ਮੈਂਬਰ ਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਆਹੁਦੇਦਾਰ ਤੇ ਵੱਡੀ ਗਿਣਤੀ ’ਚ ਸ਼ਹਿਰ ਨਿਵਾਸੀ ਸਨ।