ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਕੱਟਾਂ ਦੇ ਵਿਰੋਧ ’ਚ ਮਾਨਸਾ ਡੀਸੀ ਦਫ਼ਤਰ ਨਜ਼ਦੀਕ ਕੀਤਾ ਰੋਸ ਪ੍ਰਦਰਸ਼ਨ, ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ 'ਚ ਦਿੱਤਾ ਧਰਨਾ
ਪੈਦਾਵਾਰ ਰੁਕੇਗੀ ਅਤੇ ਆਰਥਿਕਤਾ 'ਤੇ ਅਸਰ ਪਵੇਗਾ। ਬਿਜਲੀ ਪੈਦਾ ਕਰੋ। ਆਮ ਆਦਮੀ ਪਾਰਟੀ ਸਰਕਾਰ ’ਚ ਹਰ ਵਰਗ ਦੁੱਖੀ ਹੈ। ਆਮ ਆਦਮੀ ਪਾਰਟੀ ਵੱਲੋਂ ਭਾਵੇਂ ਲਗਾਤਾਰ ਹਰ ਵਾਅਦਾ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਵੱਲੋਂ ਹਕੀਕਤ ਵਿੱਚ ਕੋਈ ਵੀ ਵਾਅਦਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਉਹ ਲਗਾਤਾਰ ਝੂਠ ਬੋਲ ਰਹੇ ਹਨ।
Publish Date: Thu, 30 Apr 2026 02:22 PM (IST)
Updated Date: Thu, 30 Apr 2026 02:25 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀਸੀ ਦਫ਼ਤਰ ਨਜ਼ਦੀਕ ਬਿਜਲੀ ਕੱਟਾਂ ਦੇ ਵਿਰੋਧ ’ਚ ਅੱਜ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਸੀਨੀਅਰ ਅਕਾਲੀ ਦਲ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਬਿਜਲੀ ਦੇ ਲੰਬੇ ਲੰਬੇ ਕੱਟਾਂ ਦੇ ਕਾਰਨ ਲੋਕ ਪਰੇਸ਼ਾਨ ਹਨ ਅਤੇ ਸਰਕਾਰ ਨੂੰ ਜਗਾਉਣ ਲਈ ਅੱਜ ਇਹ ਧਰਨਾ ਦਿੱਤਾ ਗਿਆ ਹੈ। ਇਸ ਦਾ ਹੱਲ ਕੀਤਾ ਜਾਵੇ ਨਹੀਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਬਿਜਲੀ ਦੇ ਕੱਟ ਲੱਗਣਗੇ ਤਾਂ ਅੱਗੇ ਫ਼ਸਲ ’ਤੇ ਫ਼ਰਕ ਪਵੇਗਾ। ਪੈਦਾਵਾਰ ਰੁਕੇਗੀ ਅਤੇ ਆਰਥਿਕਤਾ 'ਤੇ ਅਸਰ ਪਵੇਗਾ। ਬਿਜਲੀ ਪੈਦਾ ਕਰੋ। ਆਮ ਆਦਮੀ ਪਾਰਟੀ ਸਰਕਾਰ ’ਚ ਹਰ ਵਰਗ ਦੁੱਖੀ ਹੈ। ਆਮ ਆਦਮੀ ਪਾਰਟੀ ਵੱਲੋਂ ਭਾਵੇਂ ਲਗਾਤਾਰ ਹਰ ਵਾਅਦਾ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਵੱਲੋਂ ਹਕੀਕਤ ਵਿੱਚ ਕੋਈ ਵੀ ਵਾਅਦਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਤੇ ਉਹ ਲਗਾਤਾਰ ਝੂਠ ਬੋਲ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰੇਮ ਅਰੋੜਾ ਨੇ ਵੀ ਕਿਹਾ ਕਿ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਬਿਜਲੀ ਸਪਲਾਈ ਨਿਰਵਿਘਨ ਕੀਤੀ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਸਿੰਘ ਫਫੜੇ ਭਾਈ ਕੇ, ਆਤਮਜੀਤ ਕਾਲਾ , ਜਸਵਿੰਦਰ ਸਿਘ ਚਕੇਰੀਆ, ਬਾਜ਼ ਸਿੰਘ ਪਟਵਾਰੀ, ਜਸਵਿੰਦਰ ਤਾਮਕੌਟ, ਹਰਬੰਸ ਪੰਮੀ, ਲਖਵੀਰ ਚੌਧਰੀ, ਰਾਜੂ ਦੁਰਾਕਾ,ਰਾਜ ਪੇਂਟਰ, ਬਲਜੀਤ ਸੇਠੀ , ਸਤਪਾਲ ਬਾਂਸਲ ਆਦਿ ਮੌਜੂਦ ਸਨ।