ਮੂਰਤੀ ਸਥਾਪਨਾ ਸਮਾਗਮ ਸਬੰਧੀ ਸਾਈਂ ਭਗਤਾਂ ’ਚ ਉਤਸ਼ਾਹ
ਸ਼੍ਰੀ ਸਾਈ ਜੀ ਦੇ ਸ਼੍ਰਧਾਲੂਆਂ ਵੱਲੋਂ ਸ਼੍ਰੀ ਸਾਂਈ
Publish Date: Fri, 05 Dec 2025 06:52 PM (IST)
Updated Date: Sat, 06 Dec 2025 04:09 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸ਼੍ਰੀ ਸਾਈ ਜੀ ਦੇ ਸ਼੍ਰਧਾਲੂਆਂ ਵੱਲੋਂ ਸ਼੍ਰੀ ਸਾਂਈ ਨਾਥ ਦੇ ਆਸ਼ੀਰਵਾਦ ਹੇਠ ਇੱਕ ਧਾਰਮਿਕ ਭਾਵਨਾ ਨਾਲ ਭਰਪੂਰ ਸਮਾਰੋਹ 6 ਅਤੇ 7 ਦਸੰਬਰ 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸਮਾਰੋਹ ਇੱਛਾ ਪੂਰਵਕ ਸ਼੍ਰੀ ਸ਼ਿਰੜੀ ਸਾਂਈ ਮੰਦਰ ਪ੍ਰੋਫੈਸਰ ਕਲੋਨੀ ਨੇੜੇ ਤਿੰਨਕੋਨੀ ਮਾਨਸਾ ਵਿਖੇ ਕਰਵਾਈ ਜਾਵੇਗੀ, ਜਿਸ ਵਿਚ 6 ਦਸੰਬਰ ਨੂੰ ਸਵੇਰੇ 9 ਵਜੇ ਸਾਂਈ ਜੀ ਦੀ ਪਾਲਕੀ (ਪੂਰੇ ਸ਼ਹਿਰ ਵਿੱਚ) ਵਿਸ਼ੇਸ਼ ਤੌਰ ’ਤੇ ਕੱਢੀ ਜਾਵੇਗੀ। ਸਰਦੂਲਗੜ੍ਹ ਪਹੁੰਚੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਮਾਰੋਹ ਦੌਰਾਨ ਕੀਰਤਨ, ਭਗਤੀ ਸੰਗੀਤ ਅਤੇ ਦੋਨੋਂ ਦਿਨ ਚੱਲਣ ਵਾਲੇ ਵਿਸ਼ੇਸ਼ ਸਮਾਗਮ ’ਚ ਪੂਰੇ ਮਾਨਸਾ ਜ਼ਿਲ੍ਹੇ ਦੇ ਸੇਵਾਦਾਰਾਂ ਦੀ ਵਿਸ਼ੇਸ਼ ਹਾਜ਼ਰੀ ਰਹੇਗੀ। 6 ਅਤੇ 7 ਦਸੰਬਰ ਨੂੰ ਭੰਡਾਰਾ ਅਤੁੱਟ ਵਰਤੇਗਾ। ਪ੍ਰਬੰਧਕਾਂ ਮੁਤਾਬਕ, ਸਮਾਰੋਹ ਸਭ ਲਈ ਖੁੱਲ੍ਹਾ ਹੈ ਤੇ ਵੱਡੀ ਗਿਣਤੀ ਵਿੱਚ ਸਾਂਈ ਭਗਤਾਂ ਨੂੰ ਪਹੁੰਚ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ। ਇੱਥੇ ਵਰਨਣਯੋਗ ਹੈ ਕਿ ਸਾਂਈ ਜੀ ਦੀ ਮੂਰਤੀ ਸਥਾਪਨਾ ਦਿਵਸ ਤੇ 131 ਪੌਂਡ ਦਾ ਵਿਸ਼ਾਲ ਕੇਕ ਵੀ ਕੱਟਿਆ ਜਾਵੇਗਾ, ਜੋ ਸਮਾਰੋਹ ਵਿੱਚ ਖਾਸ ਖਿੱਚ ਦਾ ਕੇਂਦਰ ਹੋਵੇਗਾ। ਇਲਾਕੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਵਨਾਤਮਕ ਅਦਬ ਅਤੇ ਧਾਰਮਿਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।