ਦੀਪ ਸਿੱਧੂ ਲਈ ਨੌਜਵਾਨਾਂ ਨੇ ਕੱਿਢਆ ਕੇਸਰੀ ਮਾਰਚ
ਪ੍ਰਸਿੱਧ ਅਦਾਕਾਰ ਅਤੇ ਕਿਸਾਨੀ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨ ਆਗੂ ਦੀਪ ਸਿੱਧੂ ਦੇ ਹੱਕ ਵਿਚ ਨੌਜਵਾਨਾਂ ਵੱਲੋਂ ਸ਼ਹਿਰ 'ਚ ਕੇਸਰੀ ਮਾਰਚ ਕੱਿਢਆ ਗਿਆ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਨੌਜਵਾਨਾਂ ਨੇ ਦੀਪ ਸਿੱਧੂ ਅਮਰ ਰਹੇ
Publish Date: Mon, 21 Feb 2022 06:48 PM (IST)
Updated Date: Mon, 21 Feb 2022 06:48 PM (IST)
ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪ੍ਰਸਿੱਧ ਅਦਾਕਾਰ ਅਤੇ ਕਿਸਾਨੀ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨ ਆਗੂ ਦੀਪ ਸਿੱਧੂ ਦੇ ਹੱਕ ਵਿਚ ਨੌਜਵਾਨਾਂ ਵੱਲੋਂ ਸ਼ਹਿਰ 'ਚ ਕੇਸਰੀ ਮਾਰਚ ਕੱਿਢਆ ਗਿਆ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਨੌਜਵਾਨਾਂ ਨੇ ਦੀਪ ਸਿੱਧੂ ਅਮਰ ਰਹੇ ਦੇ ਨਾਅਰੇ ਲਾਏ। ਨੌਜਵਾਨ ਗੁਰਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ਸੜਕ ਹਾਦਸੇ ਵਿਚ ਨਹੀਂ ਹੋਈ ਸਗੋਂ ਉਸ ਦਾ ਸਿਆਸੀ ਕਤਲ ਕੀਤਾ ਗਿਆ ਹੈ। ਨੌਜਵਾਨਾਂ ਨੇ ਕਿਹਾ ਕਿ ਉਸ ਦੀ ਪਹਿਲਾਂ ਹੀ ਰੇਕੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਹਲੀ ਨਾਲ ਉਸ ਦੀ ਗੱਡੀ ਨੂੰ ਜਿਸ ਤਰਾਂ੍ਹ ਪਾਸੇ ਹਟਾ ਦਿੱਤਾ ਇਸ ਤੋਂ ਵੀ ਸ਼ੱਕ ਪ੍ਰਗਟ ਹੁੰਦਾ ਹੈ। ਨੌਜਵਾਨਾਂ ਨੇ ਕਿਹਾ ਕਿ ਇਕ ਸਾਜ਼ਿਸ਼ ਤਹਿਤ ਦੀਪ ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਹੜੀ ਸਫ਼ਲ ਨਹੀਂ ਹੋਈ। ਉਨਾਂ੍ਹ ਆਖਿਆ ਕਿ ਕਿਸਾਨੀ ਸੰਘਰਸ਼ ਦੌਰਾਨ ਸੱਚ ਬੋਲਣ ਕਰਕੇ ਹੀ ਦੀਪ ਸਿੱਧੂ ਕਈ ਲੋਕਾਂ ਨੂੰ ਰੜਕਦਾ ਸੀ। ਉਨਾਂ੍ਹ ਮੰਗ ਕੀਤੀ ਕਿ ਦੀਪ ਸਿੱਧੂ ਦੀ ਮੌਤ ਦੇ ਮਾਮਲੇ ਦੀ ਡੂੰਘਾਈ ਨਾਲ ਨਿਰਪੱਖ ਜਾਂਚ ਕਰਵਾਈ ਜਾਵੇ। ਇਹ ਕੇਸਰੀ ਮਾਰਚ ਵੱਖ ਵੱਖ ਬਾਜ਼ਾਰਾਂ ਵਿਚ ਦੀ ਲੰਿਘਆ, ਜਿਸ ਵਿਚ ਨੌਜਵਾਨਾਂ ਤੋਂ ਇਲਾਵਾ ਵੱਡੀ ਗਿਣਤੀ ਅੌਰਤਾਂ ਵੀ ਸ਼ਾਮਲ ਸਨ। ਨੌਜਵਾਨਾਂ ਨੇ ਹੱਥਾਂ ਵਿਚ ਕੇਸਰੀ ਝੰਡੇ ਚੁੱਕੇ ਹੋਏ ਸਨ।