“ਹਰਾ ਸੇਵਾ” ਪ੍ਰੋਜੈਕਟ ਸਫ਼ਲਤਾ ਪੂਰਵਕ ਮੁਕੰਮਲ
ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਕਲੱਬ ਦੇ
Publish Date: Sun, 01 Feb 2026 07:42 PM (IST)
Updated Date: Mon, 02 Feb 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰੌਇਲ ਵੱਲੋਂ ਕਲੱਬ ਦੇ ਸੀਨੀਅਰ ਮੈਂਬਰ ਅਮਿਤ ਗੋਇਲ ਦੇ ਜਨਮਦਿਨ ਦੇ ਸ਼ੁਭ ਮੌਕੇ ਭਗਵਾਨ ਪਰਸ਼ੁਰਾਮ ਗਊਸ਼ਾਲਾ, ਲੱਲੂਆਣਾ ਰੋਡ ਮਾਨਸਾ ਵਿਖੇ ਗਊਆਂ ਲਈ “ਹਰਾ ਸੇਵਾ” (ਹਰਾ ਚਾਰਾ ਸੇਵਾ) ਪ੍ਰੋਜੈਕਟ ਕਰਵਾਇਆ ਗਿਆ। ਇਸ ਪ੍ਰੋਜੈਕਟ ਦੌਰਾਨ ਗਊਸ਼ਾਲਾ ਵਿੱਚ ਗਊਆਂ ਲਈ ਇੱਕ ਟਰਾਲੀ ਹਰਾ ਚਾਰਾ ਭੇਂਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਆਪਣੇ ਸੁਨੇਹਾ ਦਿੱਤਾ ਕਿ ਰੋਟਰੀ ਹਮੇਸ਼ਾ ਮਨੁੱਖਤਾ ਦੇ ਨਾਲ ਨਾਲ ਪ੍ਰਕ੍ਰਿਤੀ, ਪਸ਼ੂਆਂ ਤੇ ਜੀਵ-ਜੰਤੂਆਂ ਦੀ ਸੇਵਾ ਲਈ ਵੀ ਵਚਨਬੱਧ ਰਹੀ ਹੈ। ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਗਊ ਸੇਵਾ ਭਾਰਤੀ ਸੰਸਕ੍ਰਿਤੀ ਦਾ ਅਹਿਮ ਅੰਗ ਹੈ। ਰੋਟਰੀ ਕਲੱਬ ਮਾਨਸਾ ਰੌਹਿਲ ਵੱਲੋਂ ਕੀਤਾ ਗਿਆ ਇਹ ਉਪਰਾਲਾ ਸੱਚਮੁੱਚ ਸਲਾਹੁਣਯੋਗ ਹੈ ਤੇ ਹੋਰਾਂ ਲਈ ਪ੍ਰੇਰਣਾ ਹੈ। ਅਮਿਤ ਗੋਇਲ ਨੇ ਕਿਹਾ ਕਿ ਉਹ ਆਪਣੇ ਜਨਮਦਿਨ ਨੂੰ ਸੇਵਾ ਦੇ ਰੂਪ ਵਿੱਚ ਮਨਾਉਣ ਦਾ ਮੌਕਾ ਦੇਣ ਲਈ ਰੋਟਰੀ ਕਲੱਬ ਮਾਨਸਾ ਰੌਇਲ ਤੇ ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਮਾਨਸਾ ਦਾ ਦਿਲੋਂ ਧੰਨਵਾਦ ਕਰਦਾ ਹਾਂ। ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਸੇਵਾ ਸਫ਼ਲ ਹੋ ਸਕੀ, ਜਿਸ ਲਈ ਧੰਨਵਾਦੀ ਹਾਂ। ਅਮਿਤ ਗੋਇਲ ਦੇ ਪਰਿਵਾਰਕ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ। ਕਲੱਬ ਸਕੱਤਰ ਰਾਕੇਸ਼ ਸੇਠੀ ਨੇ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਹਮੇਸ਼ਾ ਹੀ ਖੁਸ਼ੀ ਗ਼ਮੀ ਮੌਕੇ ਕੋਈ ਨਾ ਕੋਈ ਸਮਾਜ ਸੇਵੀ ਕੰਮ ਕੀਤਾ ਜਾਂਦਾ ਹੈ ਤਾਂ ਜੋ ਇਸ ਨੂੰ ਯਾਦਗਾਰੀ ਬਣਾਇਆ ਜਾ ਸਕੇ। ਇਹ ਰੀਤ ਇਸੇ ਤਰ੍ਹਾਂ ਭਵਿੱਖ ’ਚ ਵੀ ਚੱਲਦੀ ਰਹੇਗੀ। ਭਗਵਾਨ ਸ਼੍ਰੀ ਪਰਸ਼ੂਰਾਮ ਗਊਸ਼ਾਲਾ ਦੇ ਸਕੱਤਰ ਪੰਡਿਤ ਉਦੇਸ਼ ਸ਼ਰਮਾ ਵਲੋਂ ਗਊ ਸੇਵਾ ਵਿਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਕ੍ਰਿਸ਼ਨ ਜੋਗਾ, ਮਨੋਜ ਗੋਇਲ, ਵਿਜੇ ਕੁਮਾਰ ਗੋਇਲ, ਉਦੇਸ਼ ਸ਼ਰਮਾ, ਬਿੱਟੂ ਸ਼ਰਮਾ ਅਤੇ ਅਮਿਤ ਗੋਇਲ ਆਪਣੇ ਪਰਿਵਾਰ ਸਮੇਤ ਹਾਜਿਰ ਸਨ।