ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਮਾਨਸਾ ਦੇ ਪਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਉਤਰਾਖੰਡ ਰਾਜ ਦੀ ਵਿੱਦਿਅਕ ਐਕਸਪੋਜਰ ਵਿਜ਼ਿਟ ਕੀਤੀ ਗਈ, ਜਿਸ ਦੀ ਰਿਪੋਰਟ ਸੰਸਥਾ ਵਿਖੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਸਟਾਫ ਦੁਆਰਾ ਜਾਰੀ ਕੀਤੀ ਗਈ। ਇਸ ਵਿਜ਼ਿਟ ਦਾ ਮੁੱਖ ਉਦੇਸ਼ ਸੰਸਥਾ ਦੇ ਸਟਾਫ਼ ਦੀ ਕਿੱਤਾਮਈ ਜਾਣਕਾਰੀ ਅਤੇ ਕੁਸ਼ਲਤਾ ਵਿੱਚ ਵਾਧਾ ਕਰਨਾ, ਸਿੱਖਿਆ ਵਿੱਚ ਨਵਾਂਚਾਰਾ ਦੀ ਖੋਜ ਅਤੇ ਹੋਰ ਵਿੱਦਿਅਕ ਅਦਾਰਿਆਂ ਨਾਲ ਗੁਣਾਤਮਕ ਸਿੱਖਿਆ ਲਈ ਤਾਲਮੇਲ ਕਰਨਾ ਸੀ। ਵਿਜ਼ਿਟ ਵਿੱਚ ਸੰਸਥਾ ਮੁੱਖੀ ਡਾ. ਬੂਟਾ ਸਿੰਘ ਸੇਖੋਂ ਤੋਂ ਇਲਾਵਾ ਡਾ. ਅੰਗਰੇਜ ਸਿੰਘ ਵਿਰਕ, ਡਾ. ਕਰਨੈਲ ਸਿੰਘ ਵੈਰਾਗੀ, ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਸਤਨਾਮ ਸਿੰਘ, ਧਰਮਪਾਲ ਸ਼ਰਮਾ, ਡਾ. ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਲ ਸਨ। ਦੇਵਭੂਮੀ ਵਜੋਂ ਜਾਣੇ ਜਾਂਦੇ ਉਤਰਾਖੰਡ ਦੀ ਵਿਜ਼ਿਟ ਦੌਰਾਨ ਸਭ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਰੁਦਰਪੁਰ ਦਾ ਦੌਰਾ ਕੀਤਾ ਗਿਆ।
ਇਸ ਉਪਰੰਤ ਕਮਾਓਂ ਖੇਤਰ ਵਿੱਚ ਸਥਿਤ ਡਾਇਟ ਭੀਮਤਾਲ ਦਾ ਦੌਰਾ ਕੀਤਾ ਗਿਆ ਜਿੱਥੇ ਉੱਥੋਂ ਸਟਾਫ ਦੁਆਰਾ ਨਿੱਘਾ ਕੀਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਡਾ. ਅੰਗਰੇਜ ਸਿੰਘ ਵਿਰਕ ਨੇ ਡਾਇਟ ਅਹਿਮਦਪੁਰ (ਮਾਨਸਾ) ਦੇ ਇਨਫਰਾਸਟਰਕਚਰ ਅਤੇ ਪ੍ਰਾਪਤੀਆਂ ਬਾਰੇ ਡਿਜੀਟਲ ਪੇਸ਼ਕਾਰੀ ਦਿੱਤੀ। ਡਾਇਟ ਭੀਮਤਾਲ ਦੇ ਪ੍ਰਿੰਸੀਪਲ ਅਤੇ ਸਟਾਫ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਇਸ ਤੋਂ ਸਾਤਤਾਲ ਦੀ ਯਾਤਰਾ ਦੌਰਾਨ ਉੱਥੋਂ ਦੇ ਭੂਗੋਲਿਕ ਮਹੱਤਵ ਬਾਰੇ ਜਾਣਦਿਆਂ ਉੱਥੋਂ ਜੈਵਿਕ-ਵਿਭਿੰਨਤਾ ਦਾ ਅਨੰਦ ਮਾਣਿਆ। ਇਸ ਤੋਂ ਬਾਅਦ ਪਿਆਰੇ ਲਾਲ ਨੰਦ ਕਿਸ਼ੋਰ ਸਟੇਟ ਇੰਟਰ ਕਾਲਜ, ਰਾਜਨਗਰ ਅਤੇ ਸਟੇਟਇੰਟਰ ਕਾਲਜ ਭੁਮਿਆਧਾਰ (ਨੈਣੀਤਾਲ) ਦਾ ਦੌਰਾ ਕੀਤਾ। ਰਿਪੋਰਟ ਤਿਆਰ-ਕਰਤਾ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਿਜ਼ਿਟ ਦੌਰਾਨ ਨੈਣੀਤਾਲ ਸ਼ਹਿਰ ਦੀ ਵਿਜ਼ਿਟ ਦੌਰਾਨ ਇੱਥੋਂ ਦੇ ਭੂਗੋਲਿਕ, ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਿਆ। ਜੈਵਿਕ-ਵਿਭਿੰਨਤਾ ਮਹੱਤਤਾ ਪੱਖੋਂ ਵਿਸ਼ਵ ਪ੍ਰਸਿੱਧ ਜਿੰਮ ਕਾਰਬਟ ਨੈਸ਼ਨਲ ਪਾਰਕ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਜੈਵਿਕ-ਵਿਭਿੰਨਤਾ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਪਵਿੱਤਰ ਨਗਰੀ ਹਰਿਦਵਾਰ ਅਤੇ ਵਿਸ਼ਵ ਪ੍ਰਸੱਧ ਪਤੰਜਲੀ ਯੋਗਪੀਠ ਦਾ ਦੌਰਾ ਕੀਤਾ। ਸੰਸਥਾ ਮੁੱਖੀ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਅਜਿਹੇ ਵਿੱਦਿਅਕ ਦੌਰੇ ਜਿੱਥੇ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਦੀ ਕਾਰਜ ਕੁਸ਼ਲਤਾ ਅਤੇ ਜਾਣਕਾਰੀ ਵਧਾਉਂਦੇ ਹਨ, ਉੱਥੇ ਰਾਸ਼ਟਰੀ ਏਕਤਾ ਅਤੇ ਵਿੱਦਿਅਕ ਪੱਖ ਤੋਂ ਆਪਸੀ ਸਹਿਯੋਗ ਨੂੰ ਵੀ ਮਜਬੂਤ ਕਰਦੇ ਹਨ। ਰਿਪੋਰਟ ਜਾਰੀ ਕਰਨ ਸਮੇਂ ਸਟਾਫ ਵਿੱਚੋਂ ਡਾ. ਅੰਗਰੇਜ ਸਿੰਘ ਵਿਰਕ, ਲੈਕਚਰਾਰ ਸਰੋਜ ਰਾਣੀ, ਬਲਵਿੰਦਰ ਸਿੰਘ ਬਾਘਾ, ਪਰਸ਼ੋਤਮ ਸਿੰਘ, ਲੈਕ. ਨਵਦੀਪ ਕੌਰ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ ਅਤੇ ਮਗਿੰਦਰਜੀਤ ਸਿੰਘ ਆਦਿ ਹਾਜ਼ਰ ਸਨ।