ਭਾਰਤ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਰਾਸ਼ਟਰਪਤੀ ਨੂੰ

-ਕਿਹਾ, ਨਿਲਾਮੀ ’ਚ ਭੁਗਤਾਨ ਕੀਤੀ ਰਾਸ਼ੀ ਸ਼ਹੀਦ ਜਵਾਨਾਂ ਦੇ ਬੱਚਿਆਂ ਦੀ ਭਲਾਈ ਲਈ ਹੋਵੇਗੀ ਖਰਚ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਰਾਸ਼ਟਰਪਤੀ ਨੂੰ ਮਿਲੇ ਸਨਮਾਨਾਂ ਅਤੇ ਤੋਹਫ਼ਿਆਂ ਦੀ ਵਿਸ਼ੇਸ ਨਿਲਾਮੀ ਕਰਕੇ ਪ੍ਰਾਪਤ ਰਾਸ਼ੀ ਨੂੰ ਭਾਰਤੀ ਫ਼ੌਜ ’ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਭਲਾਈ ਹਿੱਤ ਖਰਚ ਕੀਤਾ ਜਾਂਦਾ ਹੈ। ਇਹ ਨਿਲਾਮੀ ਹਰ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋ ਕੇ ਨਵੰਬਰ ਤੱਕ ਚੱਲਦੀ ਹੈ। ਆਨਲਾਈਨ ਕਰਵਾਈ ਜਾਂਦੀ ਇਸ ਨਿਲਾਮੀ ’ਚ ਵੱਡੀ ਗਿਣਤੀ ’ਚ ਸਮਾਜ ਸੇਵਾ ਵਿੱਚ ਕੰਮ ਕਰਨ ਵਾਲੇ ਸਮਾਜ ਸੇਵੀਆਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ, ਸਾਬਕਾ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਭਾਗ ਲੈਂਦੇ ਹਨ। ਹਰ ਸਾਲ ਹੋਣ ਵਾਲੀ ਇਸ ਨਿਲਾਮੀ ਦੀ ਕਾਰਵਾਈ ਵਿਚ ਗਿਫ਼ਟ ਆਈਟਮ ਦੀ ਕੀਮਤ ਵੱਧਦੀ ਰਹਿੰਦੀ ਹੈ।
ਇਸ ਬਾਰੇ ਭਾਰਤ ਸਰਕਾਰ ਦੇ ਸਾਬਕਾ ਅਧਿਕਾਰੀ ਤੇ ਸਮਾਜ-ਸੇਵੀ ਐਡਵੋਕੇਟ ਡਾ. ਸੰਦੀਪ ਘੰਡ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਸ ਗਤੀਵਿਧੀ ਵਿੱਚ ਭਾਗ ਲੇ ਰਹੇ ਹਨ। ਭਾਵੇਂ ਬੇਸ਼ੱਕ ਪਹਿਲੇ ਦੋ ਸਾਲ ਉਹ ਕੋਈ ਆਈਟਮ ਨਹੀਂ ਜਿੱਤ ਸਕੇ। ਪਿਛਲੇ ਸਾਲ 2 ਅਤੇ ਇਸ ਸਾਲ ਉਹ 4 ਆਈਟਮ ਜਿੱਤਣ ਵਿੱਚ ਕਾਮਯਾਬ ਹੋਏ ਹਨ। ਇਨ੍ਹਾਂ ਵਿਚ ਭਾਰਤ ਦੀ ਸੈਨਾ ਵੱਲੋਂ ਭੇਂਟ ਕੀਤਾ ਗਿਆ ਯਾਦਗਾਰੀ ਚਿੰਨ੍ਹ, ਖੇਡ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹਨ।
ਸਾਲ 2022 ਵਿੱਚ ਭਾਰਤੀ ਫ਼ੌਜ ਦੇ ਇੰਜੀਨੀਅਰ ਇਨ ਚੀਫ਼ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਂਟ ਕੀਤੀ ਗਈ ਧਾਤੂ ਪੱਟਿਕਾ ਸੈਨਾ ਇੰਜੀਨੀਅਰਿੰਗ ਦੀ ਗੌਰਵਸ਼ਾਲੀ ਪਰੰਪਰਾ ਨੂੰ ਦਰਸਾਉਂਦੀ ਹੈ। ਕੁਦਰਤੀ ਉਨ ਤੋਂ ਬਣਿਆ ਅੰਗਵਸਤ੍ਰ ਦੇਸ਼ਭਗਤੀ, ਖੇਡ ਭਾਵਨਾ ਤੇ ਭਾਰਤੀ ਖਿਡਾਰੀਆਂ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ। ਸਾਲ 2017 ਵਿੱਚ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਪ੍ਰਾਪਤ ਹੋਇਆ ਬਦਰੀਨਾਥ ਮੰਦਰ ਦਾ ਮਾਡਲ ਭਾਰਤ ਦੀ ਆਧਿਆਤਮਿਕ ਆਸਥਾ ਤੇ ਵਾਸਤੂ-ਕਲਾ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਸਾਲ 2025 ਭਾਰਤੀ ਸੇਨਾ ਵੱਲੋਂ ਭੇਂਟ ਕੀਤਾ ਗਿਆ ਨੌ ਸੈਨਾ ਸਮ੍ਰਿਤੀ ਚਿੰਨ੍ਹ ਭਾਰਤੀ ਨੌ ਸੈਨਾ ਦੀ ਤਕਨੀਕੀ ਕੁਸ਼ਲਤਾ ਤੇ ਸਮੁੰਦਰੀ ਸੁਰੱਖਿਆ ਪ੍ਰਤੀ ਸਮਰਪਣ ਨੂੰ ਪ੍ਰਗਟ ਕਰਦਾ ਹੈ। ਭਾਰਤ ਦੀਆਂ ਤਿੰਨੇ ਫ਼ੌਜਾਂ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਦਿੱਤਾ ਗਿਆ ਮਿਜ਼ਾਇਲ ਦਾ ਮਾਡਲ, ਉਤਰਾਖੰਡ ਵਿੱਚ ਸਥਿਤ ਬਦਰੀਨਾਥ ਮੰਦਿਰ ਦਾ ਮਾਡਲ, ਭਾਰਤ ’ਚ ਹੋਈਆਂ ਕਾਮਨਵੈਲਥ ਖੇਡਾਂ ਵਿਚ ਮਿਲਿਆ ਸਨਮਾਨ ਤੇ ਸੈਨਾ ਦੇ ਇੰਜਨੀਅਰ ਵਿੰਗ ਵੱਲੋਂ ਦਿੱਤਾ ਗਿਆ ਸਨਮਾਨ ਸ਼ਾਮਲ ਹੈ। ਬੇਸ਼ੱਕ ਇਸ ਨਿਲਾਮੀ ’ਚ ਭੁਗਤਾਨ ਕੀਤੀ ਰਾਸ਼ੀ ਦੀ ਰਸੀਦ ਜਾਰੀ ਕੀਤੀ ਜਾਦੀ ਹੈ ਪਰ ਉਸ ਦੀ ਕੀਮਤ ਨੂੰ ਗੁਪਤ ਰੱਖਿਆ ਜਾਦਾਂ ਹੈ। ਇਸ ਨੀਲਾਮੀ ਦਾ ਮੁੱਖ ਉਦੇਸ਼ ਦੇਸ਼ ਦੀ ਸਰਹੱਦਾਂ ’ਤੇ ਸ਼ਹੀਦ ਹੋਏ ਸੈਨਾ ਜਵਾਨਾਂ ਦੇ ਬੱਚਿਆਂ ਦੀ ਸਿੱਖਿਆ ਤੇ ਭਲਾਈ ਲਈ ਫੰਡ ਇਕੱਠਾ ਕਰਨਾ ਸੀ। ਇਸ ਰਕਮ ਰਾਹੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਅਤੇ ਪਰਵਰਿਸ਼ ਦੀ ਜ਼ਿੰਮੇਵਾਰੀ ਸੰਸਥਾਵਾਂ ਵੱਲੋਂ ਨਿਭਾਈ ਜਾਂਦੀ ਹੈ।
ਡਾ. ਸੰਦੀਪ ਘੰਡ ਜੋ ਕਿ ਇਕ ਸਮਾਜ ਸੇਵੀ ਹੋਣ ਦੇ ਨਾਲ ਨਾਲ ਵਕੀਲ ਤੇ ਲਾਈਫ ਕੋਚ ਵੀ ਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਇਸ ਸਮਾਜ ਸੇਵਾ ਵਾਲੀ ਮੁਹਿੰਮ ’ਚ ਸਰਗਰਮ ਭਾਗ ਲਿਆ।ਜਿਥੇ ਉਨ੍ਹਾਂ ਨੂੰ ਇੱਕ ਯਾਦਗਾਰ ਵੱਜੋਂ ਬੇਸ਼ਕੀਮਤੀ ਚਾਰ ਤੋਹਫ਼ੇ ਮਿਲੇ ਹਨ ਉਥੇ ਹੀ ਉਨ੍ਹਾਂ ਨੂੰ ਭਾਰਤੀ ਸੇਨਾ ਦੇ ਸ਼ਹੀਦ ਬੱਚਿਆਂ ਦੀ ਭਲਾਈ ਹਿੱਤ ਚਲਾਏ ਜਾ ਰਹੇ ਕਾਰਜਾਂ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਸਮੂਹ ਸਮਾਜ ਸੇਵੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਅਗਲੇ ਸਾਲ ਇਸ ਨਿਲਾਮੀ ਵਿੱਚ ਭਾਗ ਲੈ ਕੇ ਬੱਚਿਆਂ ਦੀ ਭਲਾਈ ਹਿੱਤ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਕੁੱਲ੍ਹ 122 ਆਈਟਮ ਦੀ ਨਿਲਾਮੀ ਵਿੱਚ ਤਿੰਨ ਪੇਂਟਿੰਗ ਦੀ ਨਿਲਾਮੀ ਦੋ ਕਰੋੜ ਤੱਕ ਗਈ ਹੈ। ਇਸੇ ਤਰ੍ਹਾਂ ਕਈ ਹੋਰ ਆਈਟਮਾਂ ਵਿੱਚ ਵੀ ਲੋਕਾਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ।
ਨਿਲਾਮੀ ਦੀਆਂ ਆਈਟਮ ਜਿੱਤਣ ਤੇ ਬੱਚਿਆਂ ਦੀ ਭਲਾਈ ਹਿੱਤ ਪਾਏ ਯੋਗਦਾਨ ਲਈ ਡਾ ਸੰਦੀਪ ਘੰਡ ਨੂੰ ਵਧਾਈ ਦਿਿਦੰਆਂ ਸਿੱਖਿਆ ਕਲਾ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਪ੍ਰੋਜੇਕਟ ਚੈਅਰਮੇਨ ਜੱਸ ਸ਼ੇਰਗਿਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਮਾਨ, ਐਡਵੋਕੇਟ ਹਰਪ੍ਰੀਤ ਸਿੰਘ, ਨਵਦੀਪ ਸ਼ਰਮਾ ਐਡਵੋਕੇਟ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਅੰਗਰੇਜ ਸਿੰਘ ਕਲੇਰ,ਈਟੀਟੀ ਅਧਿਆਪਕ ਯੂਨੀਅਨ ਦੇ ਰਾਜੇਸ਼ ਬੁਢਲਾਡਾ, ਹਰਿੰਦਰ ਮਾਨਸ਼ਾਹੀਆ ਸੋਸਲਿਸਟ ਪਾਰਟੀ,ਡਾ ਚੇਤ ਸਿੰਘ ਤਲਵੰਡੀ ਅਕਲੀਆ, ਕੇਵਲ ਸਿੰਘ ਭਾਈਦੇਸਾ,ਗੁਰਵਿੰਦਰ ਸਿੰਘ ਮੋੜਮੰਡੀ ਨੇ ਕਿਹਾ ਕਿ ਡਾ ਘੰਡ ਜੋ ਪਿਛਲੇ 35 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਨਾਲ ਜੁੜੇ ਹੋਏ ਹਨ ਅਤੇ ਉਨਾਂ ਦਾ ਇਹ ਯੋਗਦਾਨ ਵੀ ਸ਼ਲਾਘਾਯੋਗ ਕੰਮ ਹੈ।