ਬਲਾਕ ਪੱਧਰੀ ਮੁਕਾਬਲੇ ’ਚ ਛਾਏ ਚਾਰ ਅਧਿਆਪਕ
ਬਲਾਕ ਪੱਧਰੀ ਮੁਕਾਬਲੇ ‘ਚ ਰਾਜਗੜ੍ਹ ਸਕੂਲ ਦੇ ਚਾਰ ਅਧਿਆਪਕ ਛਾਏ
Publish Date: Fri, 05 Dec 2025 06:50 PM (IST)
Updated Date: Sat, 06 Dec 2025 04:09 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪੰਜਾਬ ਸਰਕਾਰ ਦੇ ਹੁਕਮਾਂ ’ਤੇ ਸਿੱਖਿਆ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਠਾ ਗੁਰੂ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਣਾ ਸੇਠੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਬੀਐੱਲਓ ਰਾਕੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਟੀਚਰ ਫੈਸਟ ਕਰਵਾਇਆ ਗਿਆ। ਇਸ ਟੀਚਰ ਫੈਸਟ ’ਚ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੇ ਚਾਰ ਅਧਿਆਪਕਾ ਸਿਮਰਜੀਤ ਕੌਰ ਸਿਰੀਏਵਾਲਾ, ਰਾਜਦੀਪ ਕੌਰ, ਜਸਵਿੰਦਰ ਸਿੰਘ ਤੇ ਗੁਰਿੰਦਰ ਸਿੰਘ ਭਗਤਾ ਨੇ ਹਿੱਸਾ ਲਿਆ। ਸਕੂਲ ਮੁਖੀ ਮਨਦੀਪ ਸਿੰਘ ਭਗਤਾ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਸਕੂਲ ਦੇ ਚਾਰ ਅਧਿਆਪਕਾਂ ਵਿੱਚੋਂ ਚਾਰੇ ਅਧਿਆਪਕਾਂ ਨੇ ਹੀ ਪੁਜ਼ੀਸ਼ਨ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਿਮਰਜੀਤ ਕੌਰ ਪੰਜਾਬੀ ਮਿਸਟ੍ਰੈਸ ਨੇ ਸੁੰਦਰ ਲਿਖਾਈ ਵਿਚ ਪਹਿਲਾ ਸਥਾਨ, ਜਸਵਿੰਦਰ ਸਿੰਘ ਸਾਇੰਸ ਮਾਸਟਰ ਨੇ ਵਨ ਐਕਟ ਪਲੇ ਵਿਚ ਪਹਿਲਾ ਸਥਾਨ, ਰਾਜਦੀਪ ਕੌਰ ਨੇ ਸਸ ਮਿਸਟ੍ਰੈਸ ਸਹਾਇਕ ਸਮੱਗਰੀ( ਮੈਨੂਅਲ ਗੇਮਜ਼) ਵਿਚ ਪਹਿਲਾ ਸਥਾਨ ਤੇ ਗੁਰਿੰਦਰ ਸਿੰਘ ਭਗਤਾ ਨੇ ਸਹਾਇਕ ਸਮੱਗਰੀ (ਮੈਨੂਅਲ ਗੇਮਜ਼) ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸ ਬਲਾਕ ਪੱਧਰੀ ਟੀਚਰ ਫੈਸਟ ਵਿਚ ਪੰਜਾਬੀ, ਵਿਗਿਆਨ, ਸਮਾਜਿਕ, ਵਿਗਿਆਨ, ਗਣਿਤ ਵਿਸ਼ੇ ਨਾਲ ਸਬੰਧਤ ਟੀਚਰਾਂ ਵੱਲੋਂ ਆਪਣੇ ਵਿਸ਼ੇ ਦੇ ਵੱਖ-ਵੱਖ ਟੀਚਿੰਗ ਲਰਨਿੰਗ ਮਟੀਰੀਅਲ ਸੁੰਦਰ ਲਿਖਾਈ ਮਾਡਲ ਆਦਿ ਵਿਚ ਆਪਣੀ ਪੇਸ਼ਕਾਰੀ ਦਿੱਤੀ ਗਈ। ਮਾਸਟਰ ਮਨਦੀਪ ਸਿੰਘ ਭਗਤਾ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਚਾਰੇ ਜੇਤੂ ਅਧਿਆਪਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ। ਅੱਗੇ ਤੋਂ ਵੀ ਹਾਈ ਸਕੂਲ ਰਾਜਗੜ੍ਹ ਦੇ ਮਿਹਨਤੀ ਅਧਿਆਪਕ ਇਸੇ ਤਰ੍ਹਾਂ ਸਕੂਲ ਦਾ ਨਾਂ ਰੌਸ਼ਨ ਕਰਦੇ ਰਹਿਣਗੇ। ਉਨ੍ਹਾਂ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।