ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਐਲਾਨੇ
ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ
Publish Date: Thu, 04 Dec 2025 06:03 PM (IST)
Updated Date: Fri, 05 Dec 2025 04:09 AM (IST)

-ਗੁਰਪ੍ਰੀਤ ਸਿੰਘ ਮਲੂਕਾ ਅਨਸੁਾਰ ਪਿੰਡਾਂ ਦੇ ਵਿਕਾਸ ਲਈ ਲੋਕ ਭਾਜਪਾ ਉਮੀਦਵਾਰਾਂ ਨੂੰ ਪਾਉਣਗੇ ਵੋਟਾਂ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹਾ ਬਠਿੰਡਾ ਦਿਹਾਤੀ ਭਾਜਪਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੀ ਸਹਿਮਤੀ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਆਪਣੇ ਉਮੀਦਵਾਰ ਉਤਾਰੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਚੋਣ ਅਧਿਕਾਰੀਆਂ ਕੋਲ ਜਮਾਂ ਕਰਵਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲੜ ਰਹੀ ਹੈ, ਜਿਸ ਵਿਚ ਭਾਜਪਾ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪਾਰਟੀ ਨੇ ਪੂਰੇ ਵਿਚਾਰ-ਵਟਾਂਦਰੇ ਬਾਅਦ ਮਿਹਨਤੀ ਉਮੀਦਵਾਰ ਚੁਣੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਪਿੰਡਾਂ ਦੇ ਵਿਕਾਸ ਅਤੇ ਲੋਕ-ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ, “ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਪਿੰਡਾਂ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਜਿੱਭਾਜਪਾ ਨੇ ਕਿਹਾ ਕਿ ਪਾਰਟੀ ਪੰਚਾਇਤੀ ਪੱਧਰ ਤੇ ਮਜ਼ਬੂਤ ਪ੍ਰਦਰਸ਼ਨ ਕਰੇਗੀ ਅਤੇ ਚੋਣਾਂ ਵਿੱਚ ਪੂਰੀ ਤਾਕਤ ਨਾਲ ਉਤਰੇਗੀ।ਤ ਹਾਸਲ ਕਰਨਗੇ ਤਾਂ ਹੀ ਉਹ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਨਹੀਂ ਹੋਣ ਦੇ ਰਹੀ, ਜਿਸ ਕਾਰਨ ਲੋਕ ਅਜਿਹੇ ਹੋਣ ਫਾਇਦਿਆਂ ਤੋਂ ਵਾਂਝੇ ਹਨ। ਇਸ ਮੌਕੇ ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਦਿਆਲ ਦਾਸ ਸੋਢੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਬਾਕਸਭਾਜਪਾ ਨੇ ਕਿਹਾ ਕਿ ਪਾਰਟੀ ਪੰਚਾਇਤੀ ਪੱਧਰ ਤੇ ਮਜ਼ਬੂਤ ਪ੍ਰਦਰਸ਼ਨ ਕਰੇਗੀ ਅਤੇ ਚੋਣਾਂ ਵਿੱਚ ਪੂਰੀ ਤਾਕਤ ਨਾਲ ਉਤਰੇਗੀ। -------- -ਤਲਵੰਡੀ ਸਾਬੋ ਬਲਾਕ ਤੋਂ ਉਮੀਦਵਾਰ 1. ਅਮਰਪਾਲ ਕੌਰ – ਨੰਗਲਾ (ਮਹਿਲਾ) 2. ਜਸਪ੍ਰੀਤ ਕੌਰ – ਗਿਆਣਾ (ਜਨਰਲ) 3. ਹਰਜਿੰਦਰਜੀਤ ਕੌਰ – ਭਾਗੀਵਾਂਦਰ (ਮਹਿਲਾ) 4. ਕਰਮਜੀਤ ਕੌਰ – ਸ਼ੇਰਗੜ੍ਹ (ਐਸਸੀ.) 5. ਸਰਬਜੀਤ ਕੌਰ – ਬਹਿਮਣ ਜੱਸਾ ਸਿੰਘ (ਐਸਸੀ. ਮਹਿਲਾ) 6. ਰਾਣੀ ਕੌਰ – ਸੁਖਲਾਧੀ (ਐਸਸੀ. ਮਹਿਲਾ) 7. ਰਮਨਦੀਪ ਕੌਰ – ਬੰਗੀ ਨਿਹਾਲ ਸਿੰਘ (ਮਹਿਲਾ) --- -ਰਾਮਪੁਰਾ ਬਲਾਕ ਦੇ ਉਮੀਦਵਾਰ 1. ਹਰਪ੍ਰੀਤ ਸਿੰਘ – ਬਾਲਿਆਂਵਾਲੀ (ਜਨਰਲ) 2. ਰਾਜਪ੍ਰੀਤ ਕੌਰ – ਦੌਲਤਪੁਰਾ (ਐਸਸੀ. ਮਹਿਲਾ) 3. ਸ਼ਿੰਦਰ ਕੌਰ – ਭੈਣੀ ਚੂਹੜ (ਐਸਸੀ. ਮਹਿਲਾ) 4. ਚਰਨਜੀਤ ਕੌਰ – ਬੁਗਰਾਂ (ਮਹਿਲਾ) 5. ਅਮਰੀਕ ਸਿੰਘ – ਨੰਦਗੜ੍ਹ ਕੋਟੜਾ (ਐਸਸੀ.) 6. ਭੋਲਾ ਸਿੰਘ – ਰਾਮਨਿਵਾਸ (ਜਨਰਲ) 7. ਬਲਵੀਰ ਸਿੰਘ – ਬਦਿਆਲਾ (ਜਨਰਲ) 8. ਮਨਜੀਤ ਕੌਰ – ਮੰਡੀ ਕਲਾਂ (ਮਹਿਲਾ) 9. ਕੁਲਦੀਪ ਸਿੰਘ – ਜੇਠੂਕੇ (ਜਨਰਲ) 10. ਮੱਖਣ ਸਿੰਘ – ਜਿਉਂਦ (ਐਸਸੀ.) ------- -ਫੂਲ ਬਲਾਕ ਦੇ ਉਮੀਦਵਾਰ 1. ਰਣਜੀਤ ਕੌਰ – ਸਿਰੀਏਵਾਲਾ (ਐਸਸੀ.) 2. ਵੀਰਪਾਲ ਕੌਰ – ਰਈਆ (ਮਹਿਲਾ) 3. ਕਰਮਜੀਤ ਕੌਰ – ਬੁਰਜ ਗਿੱਲ (ਮਹਿਲਾ) 4. ਜਗਦੇਵ ਸਿੰਘ – ਸੇਲਬਰਾਹ (ਜਨਰਲ) 5. ਜਸਵੰਤ ਸਿੰਘ – ਢਿਪਾਲੀ (ਐਸਸੀ.) 6. ਜਸਵਿੰਦਰ ਕੌਰ – ਬੁਰਜ ਲੱਧਾ (ਐਸਸੀ ਮਹਿਲਾ) ------- -ਮੌੜ ਬਲਾਕ ਤੋਂ ਉਮੀਦਵਾਰ 1. ਪਰਮਜੀਤ ਕੌਰ – ਮੌੜ ਚੜਤ ਸਿੰਘ ਵਾਲਾ (ਐਸਸੀ. ਮਹਿਲਾ) 2. ਬੂਟਾ ਸਿੰਘ – ਕੋਟਭਾਰਾ (ਜਨਰਲ) 3. ਜਗਸੀਰ ਸਿੰਘ – ਜੋਧਪੁਰ ਪਾਖ਼ਰ (ਜਨਰਲ) 4. ਅਮਰਜੀਤ ਕੌਰ – ਕੋਟਲੀ ਖੁਰਦ (ਮਹਿਲਾ) 5. ਰੇਸ਼ਮ ਸਿੰਘ – ਰਾਏਖਾਨਾ (ਜਨਰਲ) 6. ਜਸਪ੍ਰੀਤ ਸਿੰਘ – ਬੁਰਜ (ਐਸਸੀ.) 7. ਸੰਦੀਪ ਸਿੰਘ – ਸਵੈਚ (ਐਸਸੀ.) 8. ਬਲਵਿੰਦਰ ਕੌਰ – ਭਾਈ ਬਖਤੌਰ (ਮਹਿਲਾ) 9. ਸੁਖਦੀਪ ਕੌਰ – ਟਾਹਲਾ ਸਾਹਿਬ (ਮਹਿਲਾ) 10. ਬਲਜਿੰਦਰ ਕੌਰ – ਮਾਇਸਰਖਾਨਾ (ਐਸਸੀ.) -------------------- ਜ਼ਿਲ੍ਹਾ ਪ੍ਰੀਸ਼ਦ ਲਈ ਐਲਾਨੇ ਉਮੀਦਵਾਰ 1. ਸਿਰੀਏਵਾਲਾ ਜ਼ੋਨ – ਸਵਰਨ ਸਿੰਘ, ਬੁਰਜ ਲੱਧਾ (ਐਸਸੀ.) 2. ਸਿੰਗੋ ਜ਼ੋਨ – ਕੁਲਵਿੰਦਰ ਕੌਰ, ਸਿੰਗੋ (ਐਸਸੀ.) 3. ਪੱਕਾ ਕਲਾਂ ਜ਼ੋਨ – ਜਸਵੰਤ ਸਿੰਘ, ਸੁਖਲੱਧੀ (ਜਨਰਲ) 4. ਮਾਇਸਰਖਾਨਾ – ਮੇਜਰ ਸਿੰਘ, ਬਾਲਿਆਂਵਾਲੀ (ਜਨਰਲ) 5. ਕਰਾੜਵਾਲਾ – ਸ਼ਿੰਦਰਪਾਲ ਕੌਰ, ਬਦਿਆਲਾ (ਐਸਸੀ ਮਹਿਲਾ) 6. ਜੋਧਪੁਰ–ਪਾਖ਼ਰ – ਬਲਕੌਰ ਸਿੰਘ, ਬੰਗੇਰ ਮੁਹੱਬਤ (ਜਨਰਲ)