ਪੰਜਾਬ ਕਿਸਾਨ ਯੂਨੀਅਨ ਵੱਲੋਂ ਜਰਨਲ ਬਾਡੀ ਮੀਟਿੰਗ
ਪੰਜਾਬ ਕਿਸਾਨ ਯੂਨੀਅਨ ਦੀ ਜਰਨਲ ਬਾਡੀ ਮੀਟਿੰਗ
Publish Date: Wed, 19 Nov 2025 09:13 PM (IST)
Updated Date: Thu, 20 Nov 2025 04:10 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੰਜਾਬ ਕਿਸਾਨ ਯੂਨੀਅਨ ਦੀ ਜਰਨਲ ਬਾਡੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਫ਼ਲ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਫਫੜੇ ਭਾਈ ਕੇ ਵਿਖੇ ਹੋਈ। ਮੀਟਿੰਗ ਦੌਰਾਨ ਸੂਬਾ ਪਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਪਹਿਲੀ ਪਾਤਸਾਹੀ ਤੋਂ ਲੈ ਕੇ ਦਸਵੀਂ ਪਾਤਸਾ਼ਹੀ ਤੱਕ ਸਿੱਖ ਫਲਸਫੇ ਦੀ ਗੱਲ ਕਰਦਿਆਂ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ। ਪਿਛਲੇ ਪ੍ਰੋਗਰਾਮਾਂ ਦੇ ਰੀਵਿਊ ਉਪਰੰਤ ਜੱਥੇਬੰਦਕ ਮੈਂਬਰਸ਼ਿੱਪ ਦੇ ਲਏ ਗਏ ਟਾਰਗੇਟ ਪੂਰਾ ਕਰਨ ਦੀ ਡਿਊਟੀ ਵੰਡ ਕੀਤੀ ਗਈ। ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ ਅਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਨਵੰਬਰ ਨੂੰ ਚੰਡੀਗੜ੍ਹ 34 ਸੈਕਟਰ ਵਿਖੇ 'ਦਿੱਲੀ ਅੰਦੋਲਨ ਦੀ 5ਵੀਂ ਵਰ੍ਹੇਗੰਢ' ਮਨਾਉਣ ਤੇ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੰਜਾਬ ਕਿਸਾਨ ਯੂਨੀਅਨ ਵੱਡੀ ਗਿਣਤੀ ਸ਼ਮੂਲੀਅਤ ਕਰੇਗੀ। 29 ਨਵੰਬਰ ਨੂੰ ਝੁਨੀਰ ਥਾਣੇ ਦੀ ਐੱਸਐੱਚਓ ਤੇ ਇਕ ਏਐੱਸਆਈ ਵੱਲੋਂ ਆਗੂਆਂ ਨਾਲ ਦੁਰਵਿਵਹਾਰ ਕਰਨ ਕਰ ਕੇ ਥਾਣਾ ਝੁਨੀਰ ਦੇ ਗੇਟ ‘ਤੇ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਕਰਨੈਲ ਸਿੰਘ ਮਾਨਸਾ, ਜਗਤਾਰ ਸਿੰਘ ਸਹਾਰਨਾ, ਜਸਪਾਲ ਸਿੰਘ ਉੱਭਾ, ਅਮੋਲਕ ਸਿੰਘ ਖੀਵਾ, ਬਲਦੇਵ ਸਿੰਘ ਸਮਾਓ, ਬਾਬੂ ਸਿੰਘ ਵਰੇ, ਦਰਸਨ ਸਿੰਘ ਮੰਘਾਣੀਆਂ, ਅਮਰੀਕ ਸਿੰਘ ਕੋਟ ਧਰਮੂੰ, ਸੁਖਚਰਨ ਦਾਨੇਵਾਲੀਆ ਤੋਂ ਇਲਾਵਾ ਪਿੰਡਾਂ ਦੇ ਆਗੂ ਤੇ ਵਰਕਰ ਸ਼ਾਮਲ ਸਨ।