PSEB 5th Class Result 2022 :ਮਾਨਸਾ ਦੀ ਸੁਖਮਨ ਕੌਰ ਨੇ ਸੂਬੇ ’ਚੋਂ ਕੀਤਾ ਟਾਪ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ’ਚ ਮਾਨਸਾ ਦੇ ਪਿੰਡ ਧਰਮਪੁਰਾ ਦੀ ਵਿਦਿਆਰਥਣ ਸੁਖਮਨ ਕੌਰ ਨੇ ਮੱਲ ਮਾਰੀ ਹੈ। ਪੰਜਾਬ ਭਰ ’ਚੋਂ ਟਾਪ ਕੀਤਾ ਹੈ ਅਤੇ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
Publish Date: Fri, 06 May 2022 06:01 PM (IST)
Updated Date: Sat, 07 May 2022 12:05 AM (IST)
ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ’ਚ ਮਾਨਸਾ ਦੇ ਪਿੰਡ ਧਰਮਪੁਰਾ ਦੀ ਵਿਦਿਆਰਥਣ ਸੁਖਮਨ ਕੌਰ ਨੇ ਮੱਲ ਮਾਰੀ ਹੈ। ਪੰਜਾਬ ਭਰ ’ਚੋਂ ਟਾਪ ਕੀਤਾ ਹੈ ਅਤੇ ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਿੰਡ ਵਾਸੀਆਂ ਲਈ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਦੇ ਸਿਲਵਰ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸੁਖਮਨ ਕੌਰ ਪੁੱਤਰੀ ਰਣਜੀਤ ਸਿੰਘ ਪੰਜਾਬ ’ਚ 500 ’ਚੋਂ 500 ਨੰਬਰ ਲੈ ਕੇ ਪਹਿਲੇ ਸਥਾਨ ਤੇ ਰਹੀ ਹੈ,ਜਦੋਂਕਿ ਕਪੂਰਥਲਾ ਦੇ ਰਾਜਵੀਰ ਮੋਮੀ ਤੇ ਸਹਿਜਪ੍ਰੀਤ ਕੌਰ ਲੜੀਵਾਰ ਦੂਜੇ ਤੇ ਤੀਜੇ ਸਥਾਨ ਰਹੇ।
ਰਣਜੀਤ ਸਿੰਘ ਚਿਣਾਈ ਦਾ ਕੰਮ ਕਰਦੇ ਹਨ। ਉਸ ਦਾ ਇਕ ਪੁੱਤਰ ਦੂਜੀ ਕਲਾਸ ਤੇ ਲੜਕੀ ਪੰਜਵੀਂ ਜਮਾਤ ’ਚ ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਪੰਜਾਬ ਭਰ ‘ਚ ਨਾਮ ਰੋਸ਼ਨ ਕੀਤਾ ਹੈ। ਜਦ ਹੀ ਬੱਚੀ ਦੇ ਪੰਜਾਬ ਭਰ ’ਚੋਂ ਪਹਿਲੇ ਨੰਬਰ ’ਤੇ ਆਉਣ ਦਾ ਪਤਾ ਲੱਗਿਆ ਤਾਂ ਜਿੱਥੇ ਉਨ੍ਹਾਂ ਦੀ ਕੋਈ ਹੱਦ ਨਾ ਰਹੀ ਉਥੇ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ।