ਜ਼ਿਲ੍ਹਾ ਪੁਲਿਸ ਨੇ ਵੱਖ–ਵੱਖ ਥਾਵਾਂ ਤੋਂ 18 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 104.26 ਗ੍ਰਾਮ ਹੈਰੋਇਨ, 9 ਬੋਤਲਾਂ ਘਰ ਦੀ ਕੱਢੀ ਸ਼ਰਾਬ, 70 ਲੀਟਰ ਲਾਹਣ ਅਤੇ 160 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਸਥਾਨਕ ਰਿੰਗ ਰੋਡ ਧੋਬੀਆਣਾ ਬਸਤੀ ਵਿਖੇ ਇਕ ਵਿਅਕਤੀ ਅਰਸ਼ਦੀਪ ਸਿੰਘ ਵਾਸੀ ਭੈਣੀ ਜ਼ਿਲ੍ਹਾ ਤਰਨਤਰਨ ਨੂੰ 29.82 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਕੈਲਾਨ ਕਲੋਨੀ ਦੀ ਪੁਲਿਸ ਨੇ ਸਥਾਨਕ ਊਧਮ ਸਿੰਘ ਨਗਰ ਤੋਂ 4 ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ। ਜ਼ਿਲ੍ਹਾ ਪੁਲਿਸ ਨੇ ਵੱਖ–ਵੱਖ ਥਾਵਾਂ ਤੋਂ 18 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 104.26 ਗ੍ਰਾਮ ਹੈਰੋਇਨ, 9 ਬੋਤਲਾਂ ਘਰ ਦੀ ਕੱਢੀ ਸ਼ਰਾਬ, 70 ਲੀਟਰ ਲਾਹਣ ਅਤੇ 160 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਸਥਾਨਕ ਰਿੰਗ ਰੋਡ ਧੋਬੀਆਣਾ ਬਸਤੀ ਵਿਖੇ ਇਕ ਵਿਅਕਤੀ ਅਰਸ਼ਦੀਪ ਸਿੰਘ ਵਾਸੀ ਭੈਣੀ ਜ਼ਿਲ੍ਹਾ ਤਰਨਤਰਨ ਨੂੰ 29.82 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਕੈਲਾਨ ਕਲੋਨੀ ਦੀ ਪੁਲਿਸ ਨੇ ਸਥਾਨਕ ਊਧਮ ਸਿੰਘ ਨਗਰ ਤੋਂ 4 ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਰਜਿਤ ਸ਼ਰਮਾ, ਵਿਨੈ ਸੰਘ ਵਾਸੀ ਪ੍ਰਤਾਪ ਨਗਰ ਬਠਿੰਡਾ, ਪ੍ਰਗਟ ਸਿੰਘ ਵਾਸੀ ਜੀਦਾ ਅਤੇ ਅਨਮੋਲ ਵਾਸੀ ਗੋਨਿਆਣਾ ਮੰਡੀ ਦੇ ਤੌਰ ’ਤੇ ਹੋਈ ਹੈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਲਿੰਕ ਰੋਡ ਨੇੜੇ ਰੇਲਵੇ ਲਾਈਨਾਂ ਕੋਲੋਂ 2 ਵਿਅਕਤੀਆਂ ਨੂੰ 31 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਮਹਿਣਾ ਬਸਤੀ ਬਠਿੰਡਾ ਅਤੇ ਮਨਪ੍ਰੀਤ ਸਿੰਘ ਵਾਸੀ ਬੀੜ ਤਲਾਬ ਵਜੋਂ ਹੋਈ ਹੈ। ਥਾਣਾ ਕੈਂਟ ਦੀ ਪੁਲਿਸ ਪਾਰਟੀ ਨੇ ਭੁੱਚੋ ਕਲਾਂ ਵਿਖੇ ਇਕ ਵਿਅਕਤੀ ਰਮਨਦੀਪ ਸਿੰਘ ਵਾਸੀ ਭੁੱਚੋ ਕਲਾਂ ਨੂੰ 5.40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਫੂਲ ਦੀ ਪੁਲਿਸ ਪਾਰਟੀ ਨੇ ਪਿੰਡ ਹਰਨਾਮ ਸਿੰਘ ਵਾਲਾ ਵਿਖੇ ਸੁਖਦੇਵ ਸਿੰਘ ਵਾਸੀ ਭਾਈ ਰੂਪਾ ਨੂੰ ਘਰ ਦੀ ਕੱਢੀ ਸ਼ਰਾਬ ਦੀਆਂ 9 ਬੋਤਲਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਗਿਆ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸ਼ਹਿਰ ਵਿੱਚੋਂ 70 ਲੀਟਰ ਲਾਹਣ ਬਰਾਮਦ ਕੀਤੀ ਹੈ। ਪੁਲਿਸ ਨੇ ਵੀਰਪਾਲ ਕੌਰ ਵਾਸੀ ਮਹਿਰਾਜ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸ਼ਹਿਰ ’ਚੋਂ ਇਕ ਵਿਅਕਤੀ ਰਜਿੰਦਰ ਸਿੰਘ ਵਾਸੀ ਰਾਮਪੁਰਾ ਨੂੰ 4 ਗ੍ਰਾਮ ਹੈਰਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ। ਇਸੇ ਤਰ੍ਹਾਂ ਥਾਣਾ ਮੌੜ ਦੀ ਪੁਲਿਸ ਪਾਰਟੀ ਨੇ ਫੈਕਟਰੀ ਰੋਡ ਤੋਂ ਇਕ ਔਰਤ ਅੰਜੂ ਕੌਰ ਵਾਸੀ ਮੌੜ ਕਲਾਂ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਮੌੜ ਦੀ ਪੁਲਿਸ ਪਾਰਟੀ ਨੇ ਸ਼ਹਿਰ ’ਚੋਂ ਜਗਦੀਪ ਸਿੰਘ ਵਾਸੀ ਕਮਾਲੂ ਸਵੈਚ ਨੂੰ 10 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ। ਥਾਣਾ ਮੌੜ ਦੀ ਪੁਲਿਸ ਪਾਰਟੀ ਨੇ ਸ਼ਹਿਰ ’ਚੋਂ ਇਕ ਵਿਅਕਤੀ ਤੇ ਇਕ ਔਰਤ ਨੂੰ 6 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ। ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਮੌੜ ਕਲਾਂ ਅਤੇ ਜਸਵੀਰ ਕੌਰ ਵਾਸੀ ਮੌੜ ਕਲਾਂ ਵਜੋਂ ਹੋਈ ਹੈ।
ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਭਾਗੀ ਬਾਂਦਰ ਵਿਖੇ ਇਕ ਵਿਅਕਤੀ ਅਰਸ਼ਦੀਪ ਸਿੰਘ ਵਾਸੀ ਜੀਵਨ ਸਿੰਘ ਵਾਲਾ ਨੂੰ 60 ਨਸ਼ੀਲੀ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਗੁਰੂਸਰ ਰੋਡ ਤਲਵੰਡੀ ਸਾਬੋ ਤੋਂ ਇਕ ਵਿਅਕਤੀ ਸੰਨੀ ਸਿੰਘ ਵਾਸੀ ਤਲਵੰਡੀ ਸਾਬੋ ਨੂੰ 2.04 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਗਿਆ। ਥਾਣਾ ਸੰਗਤ ਹੀ ਪੁਲਿਸ ਨੇ ਪਿੰਡ ਪੱਕਾ ਕਲਾਂ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਜਸ਼ਨਪ੍ਰੀਤ ਸਿੰਘ ਨੂੰ 100 ਨਸ਼ੀਲੇ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।