ਬਰੇਟਾ
ਬਰੇਟਾ ਵਿਖੇ ਟੁੱਟੀਆਂ ਸੜਕਾਂ ਤੋਂ ਲੋਕ ਪਰੇਸ਼ਾਨ
ਸਥਾਨਕ ਸ਼ਹਿਰ ਦੀਆਂ ਅਨੇਕਾਂ ਸੜ੍ਹਕਾਂ ਦੀ
Publish Date: Sat, 31 Jan 2026 07:21 PM (IST)
Updated Date: Sun, 01 Feb 2026 04:14 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਬਰੇਟਾ ਵਿਖੇ ਕਈ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ’ਚੋਂ ਦਿਆਲਪੁਰਾ ਰੋਡ, ਆੜ੍ਹਤ ਕਲੋਨੀ ਦੀ ਬਾਈਕ ਸਾਇਡ ਵਾਲੀ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਪਰ ਇਨ੍ਹਾਂ ਵੱਲ ਕਿਸੇ ਵੱਲੋਂ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਥਾਂ-ਥਾਂ ’ਤੇ ਟੋਏ ਪਏ ਹੋਏ ਹਨ। ਸਹਿਯੋਗ ਕਲੱਬ ਦੇ ਆਗੂਆਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਲੋਕਾਂ ਵੱਲੋਂ ਵਾਰ-ਵਾਰ ਮੰਗ ਕਰਨ ਬਾਅਦ ਵੀ ਅਧਿਕਾਰੀਆਂ ਵੱਲੋ ਇਨ੍ਹਾਂ ਸੜਕਾਂ ਨੂੰ ਆਵਾਜਾਈ ਯੋਗ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਸੀਵਰੇਜ਼ ਵਿਭਾਗ ਵੱਲੋਂ ਪਾਈਪਲਾਈਨ ਦੀ ਲੀਕੇਜ ਦੂਰ ਕਰਨ ਲਈ ਸੜਕਾਂ ਪੁੱਟ ਦਿੱਤੀਆਂ ਜਾਂਦੀਆਂ ਹਨ, ਪਰ ਉਸ ਬਾਅਦ ਨਾ ਤਾਂ ਸੀਵਰੇਜ਼ ਬੋਰਡ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਇੰਨ੍ਹਾਂ ਸੜਕਾਂ ਨੂੰ ਮੁੜ ਆਵਾਜਾਈ ਯੋਗ ਬਣਾਇਆ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਸੜ੍ਹਕਾਂ 'ਤੇ ਉਡਦੀ ਮਿੱਟੀ ਦੀ ਧੂੜ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਹਨਾਂ ਥਾਵਾਂ 'ਤੇ ਵਾਹਨਾਂ ਨਾਲ ਉੱਡਦੀ ਧੂੜ ਜਿੱਥੇ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਜਾਂਦੀ ਹੈ ਉੱਥੇ ਹੀ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਮਿੱਟੀ-ਘੱਟਾ ਪੈਣ ਨਾਲ ਹਾਦਸਿਆਂ ਦੇ ਨਾਲ-ਨਾਲ ਅੱਖਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਉਡਦੀ ਧੂੜ ਕਾਰਨ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਵਾਈ ਜਾਵੇ ।