ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਟਿਊਸ਼ਨ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨ ਢੱਡੇ ਵਿਖੇ ਸੰਸਥਾ ਦੀਆਂ ਵੱਖ ਵੱਖ ਇਕਾਈਆਂ ਮਾਤਾ ਸੁੰਦਰੀ ਗਰਲਜ਼ ਕਾਲਜ, ਮਾਤਾ ਸੁੰਦਰੀ ਕਾਲਜ ਆਫ਼ ਐਜੂਕੇਸ਼ਨ ਅਤੇ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਐਨਐਸਐਸ ਯੂਨਿਟਾਂ ਦਾ ਸੱਤ ਦਿਨਾ ਕੌਮੀ ਸੇਵਾ ਯੋਜਨਾ ਕੈਂਪ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਐਮਡੀ ਗੁਰਬਿੰਦਰ ਸਿੰਘ ਬੱਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾਇਰੈਕਟਰ ਐਡਮਨਿਸਟਰੇਸਨ ਪਰਮਿੰਦਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਕੈਂਪ ਦੇ ਮੰਤਵ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਨੇ ਵਲੰਟੀਅਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਇਸ ਕੈਂਪ ’ਚ ਹਿੱਸਾ ਲੈਣ ਵਾਲੇ ਵਲੰਟੀਅਰ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਦੀ ਸੰਸਥਾ ਆਪਣੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਨ ਤੇ ਸਰਬਪੱਖੀ ਵਿਕਾਸ ਲਈ ਪਿਛਲੇ 16 ਸਾਲ ਤੋਂ ਲਗਾਤਾਰ ਅਜਿਹੇ ਮੌਕੇ ਪ੍ਰਦਾਨ ਕਰਦੀ ਆ ਰਹੀ ਹੈ। ਕੌਮੀ ਸੇਵਾ ਯੋਜਨਾ ਦਾ ਵਲੰਟੀਅਰ ਪੂਰੀ ਜ਼ਿੰਦਗੀ ਇਨ੍ਹਾਂ ਕੈਂਪਾਂ ’ਚ ਸਿੱਖੀਆਂ ਗੱਲਾਂ ਦਾ ਲਾਭ ਲੈ ਕੇ ਇਕ ਦੇਸ਼ ਭਗਤੀ ਵਾਲੀ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ ’ਤੇ ਜ਼ਿੰਦਗੀ ਬਸ਼ਰ ਕਰਦਾ ਹੈ। ਪ੍ਰਿੰਸੀਪਲ ਕਮ ਪ੍ਰੋਗਰਾਮ ਅਫ਼ਸਰ ਪ੍ਰੋ. ਰਾਜ ਸਿੰਘ ਬਾਘਾ ਨੇ ਭਾਸ਼ਣ ਦੌਰਾਨ ਸੰਸਥਾ ਦੀਆਂ ਕੌਮੀ ਸੇਵਾ ਯੋਜਨਾ ਖੇਤਰ ਵਿੱਚ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਸੰਸਥਾ ਦੇ ਹਿੱਸੇ ਹੁਣ ਤੱਕ 3 ਅੰਤਰਰਾਸ਼ਟਰੀ ਅਵਾਰਡ, 6 ਰਾਸ਼ਟਰੀ ਅਵਾਰਡ 4 ਸਟੇਟੇ ਅਵਾਰਡ ਆ ਚੁੱਕੇ ਹਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਸੰਸਥਾ ਨੂੰ ਸਰਬੋਤਮ ਕਾਲਜ ਦਾ ਖ਼ਿਤਾਬ ਦਿੱਤਾ। ਸੰਸਥਾ ਦੇ ਸੀਨੀਅਰ ਪ੍ਰੋਫੈਸਰ-ਕਮ-ਪ੍ਰੋਗਰਾਮ ਅਫਸਰ ਤੇ ਕੈਂਪ ਇੰਚਾਰਜ ਰਾਜਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਸਿੰਬਲਜੀਤ ਕੌਰ ਡਾਇਰੈਕਟਰ ਤੇ ਪ੍ਰਸ਼ੋਤਮ ਕੌਰ, ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਦੀ ਪੋਲਰ ਸਟਾਰ ਸਕੂਲ ਢੱਡੇ, ਨਰਸਿੰਗ ਵਿਭਾਗ ਦੇ ਇੰਚਾਰਜ ਰਾਜਵੀਰ ਕੌਰ ਅਤੇ ਬੀਐਡ ਵਿਭਾਗ ਦੇ ਪ੍ਰੋ. ਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਦੇ ਮਨਿੰਦਰਪ੍ਰੀਤ ਕੌਰ ਪ੍ਰੋਗਰਾਮ ਅਫਸਰ ਅਤੇ ਐਜੂਕੇਸ਼ਨ ਕਾਲਜ ਦੇ ਪ੍ਰੋ. ਵੀਰਇੰਦਰ ਕੌਰ ਪ੍ਰੋਗਰਾਮ ਅਫਸਰ ਨੇ ਵਲੰਟੀਅਰਜ਼ ਦੀ ਗਰੁੱਪ ਵੰਡ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰੋ. ਸੀਨੀਅਰ ਪ੍ਰੋ. ਜਸਵਿੰਦਰ ਸਿੰਘ, ਸੀਨੀਅਰ ਪ੍ਰੋ. ਰਵਿੰਦਰ ਕੁਮਾਰ, ਸੀਨੀਅਰ ਪ੍ਰੋ. ਰਾਜਵਿੰਦਰ ਕੌਰ, ਸੀਨੀਅਰ ਪ੍ਰੋ. ਰਣਜੀਤ ਕੌਰ, ਪ੍ਰੋ. ਰੁਪਿੰਦਰ ਕੌਰ ਸਾਇੰਸ, ਪ੍ਰੋ. ਹਰਵਿੰਦਰ ਕੌਰ, ਸੀਨੀਅਰ ਪ੍ਰੋ. ਹਰਸ਼ ਰਾਣੀ, ਪ੍ਰੋ. ਅਮਨ ਸਰਮਾਂ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਕਰਨਵੀਰ ਸਿੰਘ, ਪ੍ਰੋ. ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।