ਵੱਖ-ਵੱਖ ਆਫ਼ਤਾਂ ਦੌਰਾਨ ਲੋਕਾਂ ਨੂੰ ਮਦਦ ਦੇਣ ਲਈ ਕਰਵਾਈ ਟ੍ਰੇਨਿੰਗ
ਵੱਖ-ਵੱਖ ਆਪਦਾਵਾਂ ਦੌਰਾਨ ਲੋਕਾਂ ਨੂੰ ਮਨੋ-ਸਮਾਜਿਕ ਸਹਾਇਤਾ ਦੇਣ ਲਈ ਕਰਵਾਈ ਟ੍ਰੇਨਿੰਗ
Publish Date: Wed, 04 Feb 2026 05:03 PM (IST)
Updated Date: Wed, 04 Feb 2026 05:05 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਦਫਤਰ ਵਿਖੇ ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ-ਸਾਇੰਸਜ਼ ਬੈਂਗਲੁਰੂ ਦੁਆਰਾ “ਪਸਾਈਕੋ-ਸੋਸ਼ਲ ਕੇਅਰ ਇਨ ਡਾਇਜਾਸਟਰ ਮੈਨੇਜਮੈਂਟ ਤੇ ਹੈਲਥ ਸੈਕਟਰ ਡਾਇਜਾਸਟਰ ਰਸਪਾਂਸ” ਸਬੰਧੀ ਪੰਜ ਦਿਨਾਂ ਟ੍ਰੇਨਿੰਗ ਕਰਵਾਈ ਗਈ। ਜਿਸ ਵਿਚ ਵੱਖ -ਵੱਖ ਜ਼ਿਲ੍ਹਿਆਂ ਦੇ ਡਾਕਟਰਾਂ ਨੇ ਭਾਗ ਲਿਆ। ਇਹ ਪੰਜ ਦਿਨਾਂ ਟ੍ਰੇਨਿੰਗ ਦਫ਼ਤਰ ਸਿਵਲ ਸਰਜਨ ਬਠਿੰਡਾ ਦੇ ਮੀਟਿੰਗ ਹਾਲ ਵਿਚ ਚਲਾਈ ਗਈ। ਟ੍ਰੇਨਿੰਗ ਦਾ ਉਦੇਸ਼ ਡਾਕਟਰਾਂ ਨੂੰ ਪ੍ਰਾਕਿਰਤਿਕ ਅਤੇ ਮਨੁੱਖ-ਨਿਰਮਿਤ ਆਪਦਾਵਾਂ ਦੌਰਾਨ ਮਰੀਜ਼ਾਂ ਅਤੇ ਪ੍ਰਭਾਵਿਤ ਲੋਕਾਂ ਨੂੰ ਮਨੋ-ਸਮਾਜਿਕ ਸਹਾਇਤਾ ਦੇਣ ਲਈ ਤਿਆਰ ਕਰਨਾ ਸੀ। ਇਸ ਦੌਰਾਨ ਕਮਿਊਨਿਟੀ ਇਨਵੋਲਵਮੈਂਟ, ਐਮਰਜੈਂਸੀ ਰਸਪਾਂਸ ਤੇ ਮਨੋ-ਸਮਾਜਿਕ ਸਹਾਇਤਾ ਦੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਪਦਾਵਾਂ ਦੌਰਾਨ ਮਨੋ-ਸਮਾਜਿਕ ਸਹਾਇਤਾ ਬਚਾਅ ਅਤੇ ਰਿਕਵਰੀ ਲਈ ਬਹੁਤ ਜ਼ਰੂਰੀ ਹੈ। ਇਸ ਟ੍ਰੇਨਿੰਗ ਨੇ ਡਾਕਟਰਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਟ੍ਰੇਨਿੰਗ ਦੀ ਸਮਾਪਤੀ ’ਤੇ ਸਾਰੇ ਟ੍ਰੇਨੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।