ਡੀਏਵੀ ਕਾਲਜ ਦੇ ਐੱਨਸੀਸੀ ਕੈਡਿਟਾਂ ਨੇ ਗਣਤੰਤਰ ਦਿਵਸ ਪਰੇਡ ’ਚ ਲਿਆ ਹਿੱਸਾ
ਡੀਏਵੀ ਕਾਲਜ ਦੇ ਐਨਸੀਸੀ ਕੈਡਿਟਾਂ ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲਿਆ
Publish Date: Thu, 29 Jan 2026 06:18 PM (IST)
Updated Date: Thu, 29 Jan 2026 06:22 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਦੇ ਐੱਨਸੀਸੀ ਕੈਡਿਟਾਂ ਨੇ 20 ਪੀਬੀ ਬੀਐੱਨ ਐੱਨਸੀਸੀ ਬਠਿੰਡਾ ਦੇ ਹੋਰ ਕੈਡਿਟਾਂ ਨਾਲ ਜ਼ਿਲ੍ਹਾ ਗਣਤੰਤਰ ਦਿਵਸ ਸਮਾਗਮ ਪਰੇਡ ਵਿੱਚ ਹਿੱਸਾ ਲਿਆ। ਪਰੇਡ ਤੋਂ ਬਾਅਦ ਕਮਾਂਡਿੰਗ ਅਫਸਰ 20 ਬੀਐੱਨ ਐੱਨਸੀਸੀ ਬਠਿੰਡਾ ਕਰਨਲ ਏਡੀ ਪਿਤਰ ਨੇ ਕੈਡਿਟਾਂ, ਪੀਆਈ ਸਟਾਫ਼ ਅਤੇ ਏਐੱਨਓ ਲੈਫਟੀਨੈਂਟ ਮੁਨੀਸ਼ ਕੁਮਾਰ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਕੈਡਿਟਾਂ ਨੂੰ ਸਨਮਾਨਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਸਟੇਡੀਅਮ ਬਠਿੰਡਾ ਵਿਖੇ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੇ ਐੱਨਸੀਸੀ ਕੈਡਿਟਾਂ ਦੀ ਸ਼ਲਾਘਾ ਕੀਤੀ।