ਵਿਦਿਆਰਥੀਆਂ ਨੂੰ ਸੰਤੁਲਿਤ ਖ਼ੁਰਾਕ ਖਾਣ ਲਈ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਪੋਸ਼ਟਿਕ ਖੁਰਾਕ ਸਬੰਧੀ ਜਾਗਰੂਕ ਕੀਤਾ
Publish Date: Fri, 23 Jan 2026 09:32 PM (IST)
Updated Date: Sat, 24 Jan 2026 04:16 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਿਹਤ ਬਲਾਕ ਭਗਤ ਭਾਈਕਾ ਅਧੀਨ ਪੈਂਦੇ ਪਿੰਡਾਂ ’ਚ ਬੱਚਿਆਂ ਦੇ ਹਿਮੋਗਲੋਬਿਨ ਦੀ ਜਾਂਚ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਖਾਣ ਦਾ ਵੀ ਸੱਦਾ ਦਿੱਤਾ ਗਿਆ। ਭਗਤਾ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਮਾ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਗੁਰੂਸਰ ਵਿਖੇ ਸਿਹਤ ਵਿਭਾਗ ਦੀ ਟੀਮ ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਉਣਾ ਦੀ ਅਗਵਾਈ ਹੇਠ ਪਹੁੰਚੇ। ਟੀਮ ’ਚ ਐੱਮਪੀਐੱਚ ਡਬਲ ਮੇਲ ਜਗਮੋਹਨ ਸਿੰਘ, ਸ਼ਰਨਜੀਤ ਕੌਰ ਏਐੱਨਐੱਮ ਤੇ ਸਰਬਜੀਤ ਕੌਰ ਆਸ਼ਾ ਵਰਕਰ ਵੀ ਸ਼ਾਮਲ ਸਨ। ਇਸ ਦੌਰਾਨ ਟੀਮ ਵੱਲੋਂ ਵਿਦਿਆਰਥੀਆਂ ਦੇ ਬਲੱਡ ਦੀ ਜਾਂਚ ਕਰ ਕੇ ਹੀਮੋਗਲੋਬਿਨ ਚੈੱਕ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਊਣਾ ਤੇ ਐੱਮਪੀਐੱਚ ਡਬਲ ਮੇਲ ਜਗਮੋਹਨ ਸਿੰਘ ਨੇ ਵਿਦਿਆਰਥੀਆਂ ਨੂੰ ਪੋਸ਼ਟਿਕ ਖੁਰਾਕ ਜਿਸ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਸਲਾਦ ਆਂਡੇ,ਮੀਟ, ਦੁੱਧ ਦਹੀ, ਮੋਟੇ ਅਨਾਜ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼ਰਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਹੈਂਡ ਵਾਸ਼ਿੰਗ ਦੇ ਪ੍ਰੈਕਟਿਸ ਵੀ ਕਰਵਾਈ ਗਈ। ਇਸ ਮੌਕੇ ਸਕੂਲ ਮੁਖੀ ਪ੍ਰਵੀਨ ਕੌਰ ਅਤੇ ਪ੍ਰਦੀਪ ਸਿੰਘ ਸਮਾਜਿਕ ਅਧਿਆਪਕ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ। ਇਸੇ ਤਰ੍ਹਾਂ ਹੀ ਸਿਹਤ ਮੁਲਾਜ਼ਮਾਂ ਵੱਲੋਂ ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ ਵੀ ਸਕੂਲੀ ਵਿਦਿਆਰਥਣ ਦੇ ਹੀਮੋਗਲੋਬਿਨ ਦੀ ਜਾਂਚ ਕੀਤੀ।