ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 1300 ਤੋਂ ਵੱਧ ਕੰਪਨੀਆਂ ਵੱਲੋਂ 10 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੀ ਪੇਸ਼ਕਸ਼

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਿਊਐਸ ਏਸ਼ੀਆ ’ਵਰਸਿਟੀ ਰੈਂਕਿੰਗ 2026 ਅਨੁਸਾਰ ਭਾਰਤ ਦੀ ਨੰਬਰ-1 ਨਿੱਜੀ ’ਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਚੋਟੀ ਦੀਆਂ ਕੌਮੀ ਤੇ ਗਲੋਬਲ ਕੰਪਨੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ’ਵਰਸਿਟੀ ਦੇ 2025 ਬੈਚ ਦੇ ਵਿਦਿਆਰਥੀਆਂ ਨੂੰ 1300 ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਵੱਲੋਂ 10 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ। ਸਭ ਤੋਂ ਵੱਧ ਅੰਤਰਰਾਸ਼ਟਰੀ ਸੈਲਰੀ ਪੈਕੇਜ 1.74 ਕਰੋੜ ਰਿਹਾ, ਜਦਕਿ ਸਭ ਤੋਂ ਵੱਡੀ ਘਰੇਲੂ ਪੇਸ਼ਕਸ਼ 54.75 ਲੱਖ ਦੀ ਰਹੀ। 31 ਤੋਂ ਵੱਧ ਕੰਪਨੀਆਂ ਨੇ 20 ਲੱਖ ਜਾਂ ਇਸ ਤੋਂ ਵੱਧ ਸਾਲਾਨਾ ਤਨਖਾਹ ਵਾਲੀਆਂ ਨੌਕਰੀਆਂ ਦਿੱਤੀਆਂ, ਜਦਕਿ 52 ਕੰਪਨੀਆਂ ਨੇ 15 ਲੱਖ ਤੋਂ ਵੱਧ ਪੈਕੇਜ ਦੀ ਪੇਸ਼ਕਸ਼ ਕੀਤੀ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ ਡਾ. ਆਰਐੱਸ ਬਾਵਾ ਨੇ ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਪਿਛਲੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਰਾਜਸਥਾਨ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਚੋਟੀ ਦੀਆਂ ਗਲੋਬਲ ਕੰਪਨੀਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ। ਇਨ੍ਹਾਂ ਵਿੱਚੋਂ ਸ੍ਰੀ ਗੰਗਾਨਗਰ ਦੇ 38 ਵਿਦਿਆਰਥੀਆਂ ਨੂੰ ਵੀ ਪ੍ਰਸਿੱਧ ਨੈਸ਼ਨਲ ਤੇ ਗਲੋਬਲ ਕੰਪਨੀਆਂ ’ਚ ਨੌਕਰੀਆਂ ਮਿਲੀਆਂ ਹਨ।
ਉਨ੍ਹਾਂ ਦੱਸਿਆ ਕਿ ਗੰਗਾਨਗਰ ਦੇ ਅਨਮੋਲ ਛਾਬੜਾ, ਜੋ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ, ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਚ ਬੀਟੈਕ ਕਰ ਰਹੇ ਹਨ, ਨੂੰ ਫਿਜ਼ੀਕਸ ਵਲਹ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਇਸੇ ਤਰ੍ਹਾਂ ਸ੍ਰੀ ਗੰਗਾਨਗਰ ਦੀ ਵਸਨੀਕ ਆਂਚਲ ਨੂੰ ਐਪੈਕਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਬੈਂਕਿੰਗ ਅਤੇ ਵਿੱਤੀ ਇੰਜੀਨੀਅਰਿੰਗ ’ਚ ਐੱਮਬੀਏ ਕਰ ਰਹੀ ਵਿਦਿਆਰਥਣ ਨੂੰ ਵੈਲੇਂਟੋ ਕੰਪਨੀ ਤੋਂ ਨੌਕਰੀ ਮਿਲੀ ਹੈ ਗੰਗਾਨਗਰ ਦੀ ਡਿੰਪਲ ਸਾਰਗੀ, ਜੋ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਟੈਕ ਕਰ ਰਹੀ ਹੈ, ਨੂੰ ਨੇਚਰਲੈਂਡ ਆਰਗੈਨਿਕ ਫੂਡਜ਼ ਪ੍ਰਾਈਵੇਟ ਲਿਮਿਟਡ ਤੋਂ ਨੌਕਰੀ ਦੀ ਪੇਸ਼ਕਸ਼ ਹੋਈ ਹੈ। ਆਈਬੀਐੱਮ ਕਲਾਉਡ ਕੰਪਿਊਟਿੰਗ ਵਿੱਚ ਬੀਟੈਕ ਕਰ ਰਹੇ ਹਿਮਾਂਸ਼ੂ ਅਰੋੜਾ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਹੈਕਸਾ ਹੈਲਥ ਟੈਕ ਪ੍ਰਾਈਵੇਟ ਲਿਮਿਟਡ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ।
ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਵਿੱਤੀ ਬੋਝ ਨੂੰ ਝੱਲਣ ਵਿੱਚ ਅਸਮਰੱਥ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚੰਡੀਗੜ੍ਹ ’ਵਰਸਿਟੀ ਆਪਣੇ ਦਾਖ਼ਲਾ-ਕਮ-ਸਕਾਲਰਸ਼ਿਪ ਪ੍ਰੋਗਰਾਮ ਸੀਯੂਸੀਈਟੀ ਰਾਹੀਂ ਹਰ ਸਾਲ 250 ਕਰੋੜ ਰੁਪਏ ਦੇ ਵਜ਼ੀਫੇ ਪ੍ਰਦਾਨ ਕਰ ਰਹੀ ਹੈ। ਮੋਹਾਲੀ ਤੇ ਲਖਨਊ ਕੈਂਪਸ ’ਚ ਕਈ ਵਿਦਿਆਰਥੀ 100 ਫੀਸਦੀ ਵਜ਼ੀਫੇ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2026 ਲਈ ਵੀ ਯੂਨੀਵਰਸਿਟੀ ਨੇ ਸਕਾਲਰਸ਼ਿਪ ਲਈ 250 ਕਰੋੜ ਦਾ ਬਜਟ ਰੱਖਿਆ ਹੈ, ਜਿਸ ਵਿੱਚੋਂ 200 ਕਰੋੜ ਮੋਹਾਲੀ ਕੈਂਪਸ ਤੇ 50 ਕਰੋੜ ਨਵੇਂ ਏਆਈ-ਸੰਸ਼ੋਧਿਤ ਲਖਨਊ ਕੈਂਪਸ ਲਈ ਨਿਰਧਾਰਤ ਕੀਤੇ ਹਨ। 2012 ਵਿੱਚ ਸਥਾਪਨਾ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਵੱਖ-ਵੱਖ ਵਜ਼ੀਫਾ ਸਕੀਮਾਂ ਦਾ ਲਾਭ ਮਿਲਿਆ ਹੈ। ਪਿਛਲੇ 13 ਸਾਲਾਂ ਵਿੱਚ ਯੂਨੀਵਰਸਿਟੀ ਨੇ 5,723 ਵਿਦਿਆਰਥੀਆਂ ਨੂੰ 6 ਕਰੋੜ ਦੇ ਰੱਖਿਆ ਵਜ਼ੀਫੇ ਪ੍ਰਦਾਨ ਕੀਤੇ ਹਨ। ਖੇਡਾਂ ਦੇ ਖੇਤਰ ’ਚ ਵੀ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਪੱਧਰ ‘ਤੇ ਨਾਮ ਕਮਾਇਆ ਹੈ। ਖੇਲੋ ਇੰਡੀਆ ’ਵਰਸਿਟੀ ਗੇਮਜ਼ 2024 ਵਿੱਚ 71 ਤਗਮੇ ਜਿੱਤ ਕੇ ਯੂਨੀਵਰਸਿਟੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਬਣੀ। ਹੁਣੇ ਜਿਹੇ ਹੋਈਆਂ ਪੰਜਵੀਆਂ ਖੇਲੋ ਇੰਡੀਆ ’ਵਰਸਿਟੀ ਖੇਡਾਂ ਵਿੱਚ ਸੀਯੂ ਨੇ ਕੁੱਲ 67 ਤਗਮੇ ਜਿੱਤੇ।