ਸਿਲਵਰ ਓਕਸ ਸਕੂਲ ’ਚ ‘ਬੇਬੀ ਓਲੰਪਿਕ’ ਖੇਡ ਮੁਕਾਬਲੇ ਕਰਵਾਏ
ਸਿਲਵਰ ਓਕਸ ਸਕੂਲ ਵਿਖੇ ‘ਬੇਬੀ ਓਲੰਪਿਕ-ਪਰਿਵਾਰਕ ਖੇਡ ਮੁਕਾਬਲੇ ਕਰਵਾਏ
Publish Date: Mon, 19 Jan 2026 05:28 PM (IST)
Updated Date: Tue, 20 Jan 2026 04:09 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ 2 ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ‘ਬੇਬੀ ਓਲੰਪਿਕ’ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਰੀਰਕ ਤੰਦਰੁਸਤੀ, ਆਤਮ-ਵਿਸ਼ਵਾਸ ਅਤੇ ਟੀਮ ਸਪਿਰਿਟ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਨੂੰ ਸਪਾਂਸਰ ਕਰਨ ਵਿਚ ਵਰਧਮਾਨ ਡਰੈਸਿਜ਼ ਅਤੇ ਜੈਨ ਜਨਰਲ ਸਟੋਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਹੋਰ ਸਹਿਯੋਗ ਵਿਚ ਪੀਕੇ ਪੇਪਰ ਏਜੈਂਸੀ, ਬੀ ਸਮਾਰਟ ਡ੍ਰੈਸਸੇਸ, ਅੰਬੇ ਨਮਕੀਨ ਐਂਡ ਸਵੀਟ ਹੋਸ਼, ਗ੍ਰਾਫੀਟ ਕਮਿਸਟਰੀ ਕਲਾਸੇਸ ਤੇ ਲਾਇਨਸ ਜਿਮ ਸ਼ਾਮਲ ਸਨ। ਸਮਾਗਮ ਦਾ ਉਦਘਾਟਨ ਸਕੂਲ ਦੀ ਡਾਇਰੈਕਟਰ ਬਰਨਿੰਦਰਪਾਲ ਸੇਖੋਂ ਤੇ ਪ੍ਰਿੰਸੀਪਲ ਨੀਤੂ ਅਰੋੜਾ ਨੇ ਕੀਤਾ। ਉਨ੍ਹਾਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਛੋਟੀ ਉਮਰ ਤੋਂ ਖੇਡਾਂ ਅਤੇ ਸਰੀਰਕ ਸਰਗਰਮੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ‘ਬੇਬੀ ਓਲੰਪਿਕ’ ਵਿੱਚ 2 ਤੋਂ 8 ਸਾਲ ਦੇ ਬੱਚਿਆਂ ਤੇ ਮਾਪਿਆਂ ਨੇ ਜੋਸ਼ ਨਾਲ ਹਿੱਸਾ ਲਿਆ। ਮੁਕਾਬਲਿਆਂ ਵਿਚ ਸਪੀਡੀ ਸਟੈਪਸ (20 ਮੀਟਰ ਦੌੜ), ਰਿਲੇਅ ਰੇਸ, ਹੁਲਾ ਹੂਪ, ਰਿਬਨ ਰੇਸ ਅਤੇ ਸਲੋਅ ਸਾਈਕਲ ਰੇਸ ਸ਼ਾਮਲ ਸਨ। ਇਹ ਖੇਡਾਂ ਬੱਚਿਆਂ ਦੇ ਸਰੀਰਕ ਸੰਤੁਲਨ, ਤਾਲਮੇਲ ਅਤੇ ਖੇਡ ਭਾਵਨਾ ਨੂੰ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਸਨ। ਸਮਾਗਮ ਦੌਰਾਨ ‘ਫੈਮਿਲੀ ਮੋਮੈਂਟ’ ਨਾਂ ਦੀ ਆਨਲਾਈਨ ਫੋਟੋਗ੍ਰਾਫੀ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਹਿਲਾ ਸਥਾਨ ਸ਼ੁਕਲਾ ਪਰਿਵਾਰ, ਦੂਜਾ ਸਥਾਨ ਗੁਪਤਾ ਪਰਿਵਾਰ ਤੇ ਤੀਜਾ ਸਥਾਨ ਹਸਨ ਪਰਿਵਾਰ ਨੂੰ ਦਿੱਤਾ ਗਿਆ। ਇਨਾਮ ਡਾਇਰੈਕਟਰ ਬਰਨਿੰਦਰਪਾਲ ਸੇਖੋਂ ਅਤੇ ਪ੍ਰਿੰਸੀਪਲ ਨੀਤੂ ਅਰੋੜਾ ਵੱਲੋਂ ਦਿੱਤੇ। ਸਮਾਗਮ ਦੇ ਸਮਾਪਨ ‘ਤੇ ਬੱਚਿਆਂ, ਮਾਪਿਆਂ ਤੇ ਸਟਾਫ਼ ’ਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ਼ ਬਣਿਆ, ਜਿਸ ਨੇ ਹਰੇਕ ਦੀਆਂ ਯਾਦਾਂ ਵਿਚ ਅਮਿੱਟ ਛਾਪ ਛੱਡੀ।