ਤਲਵੰਡੀ ਸਾਬੋ ਵਿਥੇ ਅਕਾਲੀ ਦਲ ਹਲਕਾ ਮੁਖੀ ਹੋਏ ਸਰਗਰਮ
ਤਲਵੰਡੀ ਸਾਬੋ ਵਿਚ ਸਰਗਰਮ ਹੋਏ ਅਕਾਲੀ
Publish Date: Mon, 19 Jan 2026 05:25 PM (IST)
Updated Date: Tue, 20 Jan 2026 04:09 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਬੀਤੇ ਦਿਨੀਂ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿਚ ਖੁਸ਼ੀ ਅਤੇ ਦੁੱਖ ਦੇ ਸਮਾਗਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਵੱਡੀ ਗਿਣਤੀ ’ਚ ਲੋਕਾਂ ਨਾਲ ਮੁਲਾਕਾਤ ਕੀਤੀ। ਵਿਆਹ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਅਤੇ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਨਾਲ ਮਿਲ ਕੇ ਸਿੱਧੂ ਨੇ ਹਲਕੇ ਦੇ ਲੋਕਾਂ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕੀਤਾ। ਸਿੱਧੂ ਨੇ ਕਿਹਾ ਕਿ ਹਲਕੇ ਦੇ ਹਰ ਵਸਨੀਕ ਦੇ ਸੁੱਖ–ਦੁੱਖ ਵਿਚ ਖੜ੍ਹਾ ਰਹਿਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਸਮਝ ਕੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਉਹ ਸਦਾ ਤੱਤਪਰ ਰਹਿੰਦੇ ਹਨ। ਦੌਰਾਨੇ ਦੌਰਾਨ ਲੋਕਾਂ ਵੱਲੋਂ ਪਾਣੀ, ਬਿਜਲੀ, ਸੜਕਾਂ ਤੇ ਨੌਜਵਾਨਾਂ ਦੀ ਰੁਜ਼ਗਾਰ ਸਬੰਧੀ ਮੁੱਦੇ ਵੀ ਸਿੱਧੂ ਦੇ ਸਾਹਮਣੇ ਰੱਖੇ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀ ਅਨੁਸਾਰ ਹਲਕੇ ਦੇ ਵਿਕਾਸ ਅਤੇ ਲੋਕ-ਹਿੱਤ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਤਲਵੰਡੀ ਸਾਬੋ ਦੇ ਹਰ ਪਿੰਡ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਉਹ ਦਿਨ-ਰਾਤ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਤੇ ਪਾਰਟੀ ਵਰਕਰਾਂ ਅਤੇ ਸਥਾਨਕ ਆਗੂਆਂ ਨੇ ਵੀ ਸਿੱਧੂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਬੂਟਾ ਸਿੰਘ (ਸਰਪੰਚ ਲਾਲੇਆਣਾ), ਹਰਤਬਾਲ ਸਿੰਘ ਸੁੱਖੀ (ਨਿੱਜੀ ਸਹਾਇਕ), ਨਿੰਮਾ ਬਹਿਮਣ, ਲਾਲੀ ਸਿੱਧੂ, ਰਸ਼ਵਿੰਦਰ ਸਿੰਘ ਸ਼ੇਖਪੁਰਾ (ਬਲਾਕ ਸੰਮਤੀ ਮੈਂਬਰ), ਬਬਲੂ ਸੰਧੂ, ਅਮਨਦੀਪ ਟਾਂਡੀਆਂ, ਮਨਜੀਤ ਸਿੰਘ ਭਾਗੀਵਾਂਦਰ ਸਮੇਤ ਅਕਾਲੀ ਦਲ ਦੇ ਵੱਡੀ ਗਿਣਤੀ ’ਚ ਵਰਕਰਜ਼ ਮੌਜੂਦ ਸਨ।