ਇੰਜੀਨੀਅਰ ਅਸ਼ੋਕ ਗਰੋਵਰ ਕਲੱਬ ਦੇ ਸੈਕਟਰੀ ਨਿਯੁਕਤ
ਇੰਜੀ. ਅਸ਼ੋਕ ਗਰੋਵਰ ਐਨਐਫ਼ਐਲ ਮਨੋਰੰਜਨ ਕਲੱਬ ਦੇ ਸੈਕਟਰੀ ਨਿਯੁਕਤ
Publish Date: Wed, 07 Jan 2026 06:45 PM (IST)
Updated Date: Thu, 08 Jan 2026 04:09 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਐਨਐਫ਼ਐਲ ਮਨੋਰੰਜਨ ਕਲੱਬ (ਰਿਕ੍ਰੀਏਸ਼ਨ ਸੈਂਟਰ) ਦੀ ਸਾਲ 2026 ਲਈ ਨਵੀਂ ਪ੍ਰਬੰਧਨ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਇੰਜੀਨੀਅਰ ਅਸ਼ੋਕ ਗਰੋਵਰ, ਡਿਪਟੀ ਮੈਨੇਜਰ (ਇਲੈਕਟ੍ਰਿਕਲ) ਨੂੰ ਕਲੱਬ ਦਾ ਸੈਕਟਰੀ ਨਿਯੁਕਤ ਕੀਤਾ ਗਿਆ। ਕਲੱਬ ਦੇ ਨਿਯਮਾਂ ਅਨੁਸਾਰ ਤਰੁਣ ਕੁਮਾਰ ਬੱਤਰਾ ਚੀਫ਼ ਜਨਰਲ ਮੈਨੇਜਰ ਨੂੰ ਪ੍ਰਧਾਨ, ਰਿਸ਼ੀ ਕਾਂਤ ਵਰਮਾ, ਚੀਫ਼ ਮੈਨੇਜਰ (ਮਾਨਵ ਸੰਸਾਧਨ) ਨੂੰ ਉਪ-ਪ੍ਰਧਾਨ, ਜਤਿੰਦਰ ਕੁਮਾਰ ਨੂੰ ਖਜਾਨਚੀ ਅਤੇ ਮੁਰਲੀ ਮਨੋਹਰ ਸ਼ਰਮਾ ਨੂੰ ਜੁਆਇੰਟ ਸੈਕਟਰੀ, ਅਜੈ ਕੁਮਾਰ ਸਿੰਘ, ਇੰਦਰਪਾਲ ਭਾਦੂ ਅਤੇ ਸਤਿਆਬਰਤ ਬਰਾਲ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ। ਪ੍ਰਬੰਧਨ ਵੱਲੋਂ ਤ੍ਰਪਤੀ ਸਚਾਨ ਅਤੇ ਅਜੈ ਤ੍ਰਿਪਾਠੀ ਨੂੰ ਨਾਮਜ਼ਦ ਮੈਂਬਰ ਵਜੋਂ ਨਵੀਂ ਕਾਰਜਕਾਰਨੀ ਵਿਚ ਸ਼ਾਮਲ ਕੀਤਾ ਗਿਆ ਹੈ। ਨਵੀਂ ਕਾਰਜਕਾਰਨੀ ਨੇ ਕਲੱਬ ਦੀਆਂ ਮਨੋਰੰਜਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਮੈਂਬਰਾਂ ਲਈ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਹੈ।