ਫਤਿਹ ਗਰੁੱਪ ਇੰਸਟੀਚਿਊਸ਼ਨਜ਼ ’ਚ ਐੱਨਐੱਸਐੱਸ ਕੈਂਪ ਸਮਾਪਤ
ਫਤਿਹ ਗਰੁੱਪ ਇੰਸਟੀਚਿਊਸ਼ਨਜ਼ ਵਿਚ ਐਨਐਸਐਸ ਸੱਤ ਦਿਨਾਂ ਕੈਂਪ ਦਾ ਚੌਥਾ ਦਿਨ ਸਫਲਤਾਪੂਰਕ ਸਮਾਪਤ
Publish Date: Wed, 07 Jan 2026 06:44 PM (IST)
Updated Date: Thu, 08 Jan 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਡਾਇਰੈਕਟਰ ਖੇਡ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ, ਪੰਜਾਬੀ ’ਵਰਸਿਟੀ ਪਟਿਆਲਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸੰਸਥਾ ਪ੍ਰਬੰਧਕਾਂ ਦੀ ਅਗਵਾਈ ਹੇਠ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ’ਚ ਐਨਐਸਐਸ ਦਾ ਸੱਤ ਦਿਨਾਂ ਕੈਂਪ ਲਾਇਆ ਗਿਆ ਹੈ। ਕੈਂਪ ਦੇ ਚੌਥੇ ਦਿਨਦੇ ਕੈਂਪ ’ਚ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਜੀਵਨ ਵਿਚ ਸੁਪਨੇ ਹਰ ਕੋਈ ਦੇਖਦਾ ਹੈ, ਪਰ ਸਫਲਤਾ ਉਹੀ ਪ੍ਰਾਪਤ ਕਰਦਾ ਹੈ ਜੋ ਮਿਹਨਤ, ਅਨੁਸ਼ਾਸਨ ਅਤੇ ਸਵੈ-ਪੜਚੌਲ ਨਾਲ ਅੱਗੇ ਵਧਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ “ਸੁਪਨੇ ਲਵੋ, ਦਿਨ-ਰਾਤ ਮਿਹਨਤ ਕਰੋ ਅਤੇ ਹਮੇਸ਼ਾ ਪਾਜ਼ੇਟਿਵ ਸੋਚ ਰੱਖੋ। ਮਨ ਜੀਤੇ ਜੱਗ ਜੀਤਿਆ ਜਾ ਸਕਦਾ ਹੈ” ਦਾ ਸੰਦੇਸ਼ ਦਿੱਤਾ। ਸੰਸਥਾ ਦੇ ਚੇਅਰਮੈਨ ਐਸਐਸ ਚੱਠਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਸਿੱਖਿਆ ਪ੍ਰਤੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤੇ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਅਤੇ ਨੈਤਿਕ ਮੁੱਲਾਂ-ਆਧਾਰਿਤ ਸਿੱਖਿਆ ਪ੍ਰਦਾਨ ਕਰਨ ਨੂੰ ਸੰਸਥਾ ਦਾ ਮੁੱਖ ਮਿਸ਼ਨ ਕਿਹਾ। ਦਿਨ ਦੀ ਸ਼ੁਰੂਆਤ ਸਵੇਰੇ ਪ੍ਰਾਰਥਨਾ ਨਾਲ ਹੋਈ। ਇਸ ਤੋਂ ਬਾਅਦ ਐਨਐਸਐਸ ਵਲੰਟੀਅਰਾਂ ਦੇ ਪ੍ਰੋਜੈਕਟ ਵਰਕ ਤਹਿਤ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਤਿੱਤਰਸਰ ਸਾਹਿਬ ਦੀ ਯਾਤਰਾ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਨਿਮਰਤਾ, ਸਮਾਨਤਾ ਤੇ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਦਾ ਸੰਦੇਸ਼ ਪ੍ਰਾਪਤ ਕੀਤਾ। ਕੈਂਪ ਦੌਰਾਨ ਵਿਦਿਆਰਥੀਆਂ ਨੇ ਸਮਾਜ ਸੇਵਾ, ਸਵੱਛਤਾ ਅਤੇ ਵਿਅਕਤੀਗਤ ਵਿਕਾਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਇਸ ਮੌਕੇ ਐੱਮਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ, ਸਹਾਇਕ ਡਾਇਰੈਕਟਰ ਤੇ ਐਨਐਸਐਸ ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਸ਼ਰਮਾ, ਪ੍ਰਿੰਸੀਪਲ ਸ. ਬਘੈਲ ਸਿੰਘ ਅਤੇ ਪ੍ਰੋਗਰਾਮ ਅਫਸਰ ਪ੍ਰੋ. ਸੋਨਵਿੰਦਰ ਸਿੰਘ ਨੇ ਸਟਾਫ ਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਐਨਐਸਐਸ ਕੈਂਪ ਦਾ ਚੌਥਾ ਦਿਨ ਆਤਮਿਕਤਾ, ਸੇਵਾ ਅਤੇ ਸਿੱਖਿਆ ਦੇ ਮੁੱਲਾਂ ਨਾਲ ਸਮਰਪਿਤ ਰਿਹਾ।