ਲਾਅ ਕਾਲਜ ’ਚ ਸੈਮੀਨਾਰ ਦੌਰਾਨ ਵਿਅਕਤੀਤਵ ਵਿਕਾਸ ਦੀ ਮਹੱਤਤਾ ’ਤੇ ਜ਼ੋਰ
ਲਾਅ ਕਾਲਜ ’ਚ ਸੈਮੀਨਾਰ ਦੌਰਾਨ ਵਿਅਕਤੀਤਵ ਵਿਕਾਸ ਦੀ ਮਹੱਤਤਾ ’ਤੇ ਜ਼ੋਰ
Publish Date: Sat, 06 Dec 2025 04:43 PM (IST)
Updated Date: Sat, 06 Dec 2025 04:45 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ ਕਾਲਜ ਆਫ ਲਾਅ ਵਿਚ ਕਦਰਾਂ-ਕੀਮਤਾਂ ’ਤੇ ਅਧਾਰਤ ਸਿੱਖਿਆ ਤੇ ਵਿਦਿਆਰਥੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸ਼ਿਕਸ਼ਾ ਸੰਸਕ੍ਰਿਤੀ ਉਤਥਾਨ ਨਿਆਸ ਦੇ ਉੱਤਰੀ ਖੇਤਰ ਦੇ ਕਨਵੀਨਰ ਜਗਰਾਮ ਵੱਲੋਂ ਸੰਚਾਲਿਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੇ ਚਰਿੱਤਰ ਨਿਰਮਾਣ ਦੇ ਮਹੱਤਵਪੂਰਣ ਸਤੰਭ ਇਮਾਨਦਾਰੀ, ਜ਼ਿੰਮੇਵਾਰੀ, ਦਿਆਲਤਾ, ਅਨੁਸ਼ਾਸਨ ਅਤੇ ਸਵੈ-ਨਿਯੰਤਰਣ ਬਾਰੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਪਰਸਨਾਲਟੀ ਡਿਵੈਲਪਮੈਂਟ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਪ੍ਰੋਫੈਸਰਾਂ ਨੇ ਵੀ ਇਸ ਲੈਕਚਰ ਵਿੱਚ ਹਾਜ਼ਰੀ ਭਰੀ, ਜਿਸ ਨਾਲ ਸੈਸ਼ਨ ਦਾ ਅਕਾਦਮਿਕ ਮਾਹੌਲ ਹੋਰ ਨਿਖਰਿਆ ਹੈ। ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਅਤੇ ਪ੍ਰਿੰਸੀਪਲ ਸਵੀਤਾ ਨੇ ਇਸ ਸੈਮੀਨਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨੇ ਕਦਰਾਂ-ਕੀਮਤਾਂ ਤੇ ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਤਰ੍ਹਾਂ ਦੇ ਲਾਭਦਾਇਕ ਸੈਸ਼ਨਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਉਤਸ਼ਾਹਿਤ ਕੀਤਾ।