ਮਹਿਕਪ੍ਰੀਤ ਕੌਰ ਨੇ ਲੋਕ ਨਾਚ ਜ਼ੋਨ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ
ਮਹਿਕਪ੍ਰੀਤ ਕੌਰ ਨੇ ਲੋਕ ਨਾਚ ਜੋਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ
Publish Date: Sat, 06 Dec 2025 04:42 PM (IST)
Updated Date: Sat, 06 Dec 2025 04:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕੋਟਫੱਤਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਵਿਚ ਭਾਈਚਾਰਕ ਸਾਂਝ ਪੈਦਾ ਕਰਨ ਹਿੱਤ ਏਕ ਭਾਰਤ ਸ੍ਰੇਸ਼ਟ ਭਾਰਤ ਪ੍ਰੋਗਰਾਮ ਤਹਿਤ ਅਨੇਕਾਂ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਲੋਕ ਨਾਚ ਸ੍ਰੇਣੀ ਦੇ ਜ਼ੋਨਲ ਮੁਕਾਬਲੇ ਬਠਿੰਡਾ ਵਿਖੇ ਕਰਵਾਏ ਗਏ, ਜਿਸ ਵਿਚ ਸਕੂਲ ਆਫ ਐਮੀਨੈਂਸ ਕੋਟ ਸ਼ਮੀਰ ਦੀ ਵਿਦਿਆਰਥਣ ਨੇ ਕੁੱਚੀ ਪੁੜੀ ਲੋਕ ਨਾਚ ਪੇਸ਼ ਕੀਤਾ ਅਤੇ ਜੋਨ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਸੱਭਿਆਚਾਰਕ ਮੰਚ ਦੇ ਨੋਡਲ ਇੰਚਾਰਜ ਅੰਜਲੀ ਜੁਨੇਜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਮੁੱਚੇ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਸੀ ਅਤੇ ਬਠਿੰਡਾ ਜ਼ੋਨ ਵਿਚ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਮਹਿਕਪ੍ਰੀਤ ਦੇ ਸਕੂਲ ਪਹੁੰਚਣ ਤੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨਿਸ਼ਾ ਬਾਂਸਲ ਨੇ ਸੰਬੋਧਨ ਕਰਦਿਆ ਦੱਸਿਆ ਕਿ ਇਹ ਸਮੁੱਚੇ ਜ਼ਿਲ੍ਹੇ ਲਈ ਮਾਣ ਵਾਲੇ ਗੱਲ ਹੈ ਕਿ ਮਹਿਕਪ੍ਰੀਤ ਨੇ ਮਾਲਵਾ ਖੇਤਰ ਦੇ ਸਾਰੇ ਸਕੂਲਾਂ ਦੀਆਂ ਟੀਮਾਂ ਵਿਚੋਂ ਜ਼ੋਨ ਬਠਿੰਡਾ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਮਹਿਕਪ੍ਰੀਤ ਅਤੇ ਗਾਈਡ ਅਧਿਆਪਕ ਅੰਜਲੀ ਜੁਨੇਜਾ ਨੂੰ ਮੁਬਾਰਕਾਂ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਤ ਕੀਤਾ ਤਾਂ ਜੋ ਅੱਗੇ ਰਾਜ ਪੱਧਰ ਦੇ ਮੁਕਾਬਲਿਆਂ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ। ਇਸ ਮੌਕੇ ਵਿਸ਼ਾਲ ਬਾਂਸਲ, ਅਲਪਨਾ ਚੋਪੜਾ, ਹਰਬਖਸ਼ ਸਿੰਘ, ਨੀਤੂ ਰਾਣੀ, ਕਿਰਨਪਾਲ ਕੌਰ, ਸੀਨਮ, ਸੁਮਨ ਕਾਂਸਲ, ਮਲਕੀਤ ਸਿੰਘ ਆਹਲੂਵਾਲੀਆ, ਡਾ. ਰਵਨੀਤ ਸਿੰਘ ਮਾਨ, ਸੋਮਾ ਸਿੰਘ ਝੰਡੂਕੇ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਪਥਰਾਲਾ, ਅਮਰੀਕ ਸਿੰਘ, ਅਮਰਜੀਤ ਕੌਰ, ਸੋਨਪ੍ਰੀਤ ਕੌਰ, ਨਿਸ਼ਾ ਅਰੋੜਾ, ਅੰਜੂ ਰਾਣੀ, ਰਣਜੀਤ ਕੌਰ, ਪ੍ਰਤਿਭਾ ਸ਼ਰਮਾਂ, ਬਲਜੀਤ ਕੌਰ, ਸ਼ਿਵਾਨੀ ਗੁਪਤਾ, ਪਰਮਜੀਤ ਕੌਰ, ਕੰਚਨ ਨਾਰੰਗ, ਰਚਨਾ ਗੋਇਲ, ਰੀਤੂ ਰਾਣੀ, ਪਰਮਜੀਤ ਕੌਰ, ਜੋਤੀ ਸੱਚਦੇਵਾ, ਕਮਲਜੀਤ ਕੌਰ, ਨੀਤੂ ਗੁਪਤਾ, ਕੁਲਜੀਤ ਕੌਰ, ਪਰਮਜੀਤ ਕੌਰ, ਅੰਮ੍ਰਿਤਪਾਲ ਸਿੰਘ, ਰਣਜੀਤ ਰਾਮ, ਗੁਰਦੀਪ ਸਿੰਘ, ਗੁਰਜੰਟ ਸਿੰਘ ਚੌਂਕੀਦਾਰ ਅਤੇ ਕੁਸਮ ਦੇਵੀ ਆਦਿ ਕਰਮਚਾਰੀ ਹਾਜ਼ਰ ਸਨ।