ਗ੍ਰੇਟ ਡਿਸਕਵਰੀਅਨਜ ‘ਖੇਲ ਉਤਸਵ 2025-26’ ਜੋਸ਼ ਤੇ ਉਤਸ਼ਾਹ ਭਰਪੂਰ ਰਿਹਾ
ਗ੍ਰੇਟ ਡਿਸਕਵਰੀਅਨਜ “ਖੇਲ ਉਤਸਵ - 2025-26 ਜੋਸ਼ ਅਤੇ ਉਤਸ਼ਾਹ ਭਰਪੂਰ ਰਿਹਾ
Publish Date: Sat, 06 Dec 2025 04:32 PM (IST)
Updated Date: Sat, 06 Dec 2025 04:36 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਵਿਖੇ ਦੋ ਦਿਨਾਂ ਸਲਾਨਾ ਖੇਡ ਮੇਲੇ ਖੇਲ ਉਤਸਵ 2025-26 ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਖੇਡ ਮੇਲੇ ਵਿਚ ਮਿਸ ਗੀਤਾ ਰਾਣੀ ਧਾਲੀਵਾਲ ਐੱਸਡੀਜੇਐੱਮ ਸਿਵਲ ਜੱਜ ਸੀਨੀਆਰ ਡਿਵੀਜ਼ਨ ਫੂਲ, ਸੁਨੀਲ ਫੋਗਾਟ ਆਈਏਐੱਸ ਐੱਸਡੀਐੱਮ ਰਾਮਪੁਰਾ ਫੂਲ, ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਠਿੰਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਮਾਨਵ ਨਾਗਪਾਲ ਅਤੇ ਮਨੋਜ ਗਰਗ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ, ਸਕੂਲ ਪ੍ਰਬੰਧਨ ਅਤੇ ਸਕੂਲ ਪ੍ਰਿੰਸੀਪਲ ਦਾ ਸਵਾਗਤ ਸਕੂਲ ਬੈਂਡ ਦੀਆਂ ਸੁਰੀਲੀਆਂ ਧੁਨਾਂ ਨਾਲ ਕੀਤਾ ਗਿਆ। ਦੋਵੇਂ ਦਿਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮਾਰਚ-ਪਾਸਟ ਅਤੇ ਉਲੰਪਿਕ ਮਸ਼ਾਲ ਨਾਲ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਨਾਲ ਖੇਡਾਂ ਦਾ ਅਰੰਭ ਕੀਤਾ ਗਿਆ। ਇਹ ਉਪਰੰਤ ਖਿਡਾਰੀਆਂ ਦੁਆਰਾ “ਖੇਡ ਕੋਡ ਸਹੁੰ” ਚੁੱਕੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜੀਡੀਐਸ ਐਂਥਮ ਦੀ ਇਕ ਭਾਵਪੂਰਨ ਪੇਸ਼ਕਾਰੀ ਕੀਤੀ। ਸਕੂਲ ਦੀ ਏਐਮ ਮਿਸ ਨੰਦਿਨੀ ਗਰਗ ਨੇ ਆਪਣੇ ਵਿਚਾਰਾਂ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ। ਸਕੂਲ ਪ੍ਰਿੰਸੀਪਲ ਕਾਵਿਆ ਅਸੀਜਾ ਨੇ ਸਕੂਲ ਰਿਪੋਰਟ ਪੇਸ਼ ਕੀਤੀ। ਖੇਡ ਮੇਲੇ ਵਿੱਚ ਬੱਚਿਆਂ ਨੇ ਡੱਕ ਦੌੜ, ਖਰਗੋਸ਼ ਦੌੜ, ਕੱਪ-ਬਾਲ ਸੰਤੁਲਨ, ਬਿੱਲੀ ਦੌੜ, ਤਿਤਲੀ ਦੌੜ, ਡੱਡੂ ਦੌੜ, ਹਰਡਲ ਦੌੜ, ਬੋਰੀ ਦੌੜ, ਬਾਲ ਸੰਗ੍ਰਹਿ, ਸੰਤੁਲਨ ਗੇਂਦ, ਹੁਲਾ-ਹੂਪ ਦੌੜ, ਰੁਕਾਵਟ ਦੌੜ, ਗੁਬਾਰਾ ਦੌੜ, ਵਿੱਚ ਹਿੱਸਾ ਲਿਆ। ਉਨ੍ਹਾਂ ਨੇ 30, 50, 200, 400, 800, 1500 ਮੀਟਰ ਦੌੜ, ਬੁੱਕ ਬੈਲੇਂਸ, ਕੋਨ ਨਾਲ ਬੈਕ ਦੌੜ, ਰੀਲੇਅ ਦੌੜ, ਹਰਡਲ ਦੌੜ ਵਰਗੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਬੱਚਿਆਂ ਦੇ ਮਾਪਿਆਂ ਦਾ ਮਨੋਰੰਜਨ ਕਰਨ ਲਈ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਵਿਦਿਆਰਥੀਆਂ ਦੁਆਰਾ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ-ਵੱਖ ਖੇਡ ਮੁਕਾਬਲਿਆਂ ਤੋਂ ਬਾਅਦ, ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨਾਂ, ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਵੱਲੋਂ ਇਨਾਮ ਵੰਡੇ ਗਏ। ਸਾਲ 2024-25 ਦੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬ੍ਰਿਜ ਲਾਲ ਸਰਾਫ਼ ਮੈਮੋਰੀਅਲ ਟਰਾਫੀ” ਅਤੇ ਨਕਦ ਇਨਾਮ ਅਤੇ ਅਧਿਆਪਕਾਂ ਨੂੰ ਖੇਡ ਪੁਰਸਕਾਰ ਦਿੱਤੇ ਗਏ। ਸਾਲ 2025-26 ਦੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਤਗਮੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਜੇਤੂ ਹਾਊਸ ਐਂਡਰੋਮੇਡਾ ਨੂੰ ਰੋਲਿੰਗ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ, ਸਕੂਲ ਦੇ ਚੇਅਰਮੈਨ ਅਮਿਤ ਸਰਾਫ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਬੱਚਿਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਸਹਿਯੋਗ ਦੀ ਮਹੱਤਤਾ ਬਾਰੇ ਦੱਸਿਆ।