ਸੀਐੱਚਸੀਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਦੇ 14 ਆਪ੍ਰੇਸ਼ਨ ਕੀਤੇ ਗਏ : ਡਾ. ਸ਼ੈਲੀ ਅਰੋੜਾ
ਸੀਐਚਸੀਬਾਲਿਆਂਵਾਲੀ ਵਿਖੇ ਪਰਿਵਾਰ ਭਲਾਈ ਦੇ 14 ਅਪਰੇਸ਼ਨ ਕੀਤੇ ਗਏ – ਡਾ. ਸ਼ੈਲੀ ਅਰੋੜਾ
Publish Date: Sat, 06 Dec 2025 04:30 PM (IST)
Updated Date: Sat, 06 Dec 2025 04:33 PM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ: ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਸ਼ੈਲੀ ਅਰੋੜਾ ਦੀ ਅਗਵਾਈ ਹੇਠ ਸੀਐੱਚਸੀ ਬਾਲਿਆਂਵਾਲੀ ਵਿਖੇ ਵਸੈਕਟਮੀ ਪੰਦਰਵਾੜੇ ਤਹਿਤ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ। ਇਸ ਕੈਂਪ ਸੰਬਧੀ ਜਾਣਕਾਰੀ ਦਿੰਦਿਆਂ ਐਸਐੱਮਓ. ਡਾ.ਸ਼ੈਲੀ ਅਰੋੜਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋ ਪਰਿਵਾਰ ਭਲਾਈ ਪ੍ਰੋਗਰਾਮ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਹੋਰ ਵਧਾਉਣ ਲਈ ਇਹ ਵਸੈਕਟਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਤਾਂ ਜੋ ਵੱਧ ਰਹੀ ਆਬਾਦੀ ’ਤੇ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਪਹਿਲਾ ਸਮੂਹ ਪੈਰਾ ਮੈਡੀਕਲ ਸਟਾਫ਼ ਅਤੇ ਆਸਾ ਵਰਕਰਾਂ ਵੱਲੋ ਯੋਗ ਜੋੜਿਆਂ ਨੂੰ ਆਬਾਦੀ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਫੈਮਲੀ ਪਲਾਨਿੰਗ ਦੇ ਪੱਕੇ ਸਾਧਨ (ਨਲਬੰਦੀ ਜਾਂ ਨਸ਼ਬੰਦੀ ਅਪਰੇਸ਼ਨ) ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਬਾਅਦ ਅੱਜ ਇਨ੍ਹਾਂ 14 ਯੋਗ ਜੋੜਿਆਂ ਦੇ ਪਰਿਵਾਰ ਭਲਾਈ ਦੇ ਅਪਰੇਸ਼ਨ ਕੀਤੇ ਗਏ । ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸਾਰੇ ਅਪਰੇਸ਼ਨ ਸਿਵਲ ਹਸਪਤਾਲ ਬਠਿੰਡਾ ਤੋਂ ਸੀਨੀਅਰ ਸਰਜਨ ਡਾ. ਰਾਵੇਸ਼ਵਰ ਚਾਵਲਾ ਵੱਲੋਂ ਕੀਤੇ ਗਏ ਹਨ। ਡਾ. ਸ਼ੈਲੀ ਅਰੋੜਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋ ਆਬਾਦੀ ਤੇ ਕੰਟਰੋਲ ਬਣਾਈ ਰੱਖਣ ਲਈ ਪੱਕੇ ਸਾਧਨਾਂ (ਨਲਬੰਦੀ ਜਾਂ ਨਸ਼ਬੰਦੀ ਅਪਰੇਸ਼ਨ) ਦੇ ਨਾਲ-ਨਾਲ ਕੱਚੇ ਸਾਧਨ ਵੀ ਮੁਹੱਈਆ ਕਰਵਾ ਰਿਹਾ ਹੈ ਤਾਂ ਜੋ ਆਬਾਦੀ ’ਤੇ ਕੰਟਰੋਲ ਰੱਖਿਆ ਜਾ ਸਕੇ ਅਤੇ ਦੇਸ ਵਿੱਚ ਗਰੀਬੀ ਅਤੇ ਗਰੀਬੀ ਨਾਲ ਜੁੜੀਆਂ ਹੋਰ ਅਲਾਮਤਾ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਦੇਸ ਤਰੱਕੀ ਕਰ ਸਕੇ।