ਆਕਸਫੋਰਡ ਸਕੂਲ ‘ਚ ਦੋ ਰੋਜ਼ਾ ਜੂਨੀਅਰ ਸਪੋਰਟਸ ਫਿਸਟਾ ਕਰਵਾਇਆ
ਆਕਸਫੋਰਡ ਸਕੂਲ ‘ਚ ਦੋ ਰੋਜ਼ਾ ਜੂਨੀਅਰ ਸਪੋਰਟਸ ਫਿਸਟਾ ਕਰਵਾਇਆ
Publish Date: Sat, 06 Dec 2025 04:21 PM (IST)
Updated Date: Sat, 06 Dec 2025 04:24 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਵਿਖੇ ਵਿਦਿਆਰਥੀਆਂ ਦੇ ਬੌਧਿਕ, ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਪ੍ਰਪੱਕ ਕਰਨ ਲਈ ਸਕੂਲ ਵਿਚ ਦੋ ਰੋਜ਼ਾ ਸਾਲਾਨਾ ਜੂਨੀਅਰ ਸਪੋਰਟਸ ਫਿਸਟਾ 2025 ਕਰਵਾਇਆ ਗਿਆ। ਇਸ ਸਮਾਗਮ ਦਾ ਆਰੰਭ ਬਹੁਤ ਹੀ ਰਸਭਿੰਨਾ ਸ਼ਬਦ ‘ ਸੁਖ ਤੇਰਾ ਦਿੱਤਾ ਲਹੀਐ ” ਦੇ ਗਾਇਨ ਨਾਲ ਹੋਇਆ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਖੇਡ ਸਮਾਗਮ ਦੇ ਮੁੱਖ ਮਹਿਮਾਨ ਮਮਤਾ ਖੁਰਾਣਾ ਸੇਠੀ ਡੀਈਓ ਬਠਿੰਡਾ ਅਤੇ ਅਤੇ ਪ੍ਰਬੰਧਕ ਕਮੇਟੀ ਮੈਬਰਾਨ ਦੇ ਸਵਾਗਤ ਸਬੰਧੀ ਗੀਤ ਗਾਇਆ। ਮੁੱਖ ਮਹਿਮਾਨ ਵੱਲੋਂ ਖੇਡ ਸਮਾਗਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ। ਜ਼ਿਕਰਯੋਗ ਹੈ ਕਿ ਦੂਸਰੇ ਦਿਨ ਦੇ ਮੁੱਖ ਮਹਿਮਾਨ ਰਾਜੀਵ ਕੁਮਾਰ ਖੰਨਾ ਨਾਇਬ ਤਹਿਸੀਲਦਾਰ ਭਗਤਾ ਭਾਈਕਾ ਨੇ ਨੰਨ੍ਹੇ ਬੱਚਿਆਂ ਦਾ ਖੂਬ ਹੌਂਸਲਾ ਵਧਾਇਆ। ਖੇਡ ਸਮਾਗਮ ਦੀ ਪਹਿਲੀ ਈਵੈਂਟ ਪ੍ਰੀ ਨਰਸਰੀ ਦੇ ਵਿਦਿਆਰਥੀਆਂ ਦੀ ਕੋਨ ਬੇਲੈਂਸ ਅਤੇ ਬਟਰਫਲਾਈ ਰੇਸੀ, ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਬੌਕਸ, ਪੁੱਲ ਕੋਨ, ਟ੍ਰੇਨ ਪੁੱਲ ਰੇਸ, ਬਟਨ ਰਿਲੇਅ ਰੇਸ, ਕੇਟਰਪਿੱਲਰ ਰੇਸ, ਰੈਬਿਟ ਰੇਸ, ਐਲੀਫੈਂਟ ਰੇਸ, ਲੁਇਨ ਰੇਸ, ਡੱਕ ਰੇਸ ਆਦਿ ਆਇਟਮਾਂ ਪੇਸ਼ ਕੀਤੀਆਂ, ਐਲਕੇਜੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਔਬਸਟੇਕਲ ਰੇਸ ਵਿੱਚ, ਹਾਕੀ ਰੇਸ, ਫਰੌਗ ਰੇਸ, ਮੰਕੀ ਰੇਸ, ਟਰਟਲੀ ਰੇਸ ਆਦਿ ਦੌੜਾ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਯੂਕੇਜੀ ਦੇ ਵਿਦਿਆਰਥੀਆਂ ਨੇ ਰਿਲੇਅ ਰੇਸ, ਜਿਸ ਚ ਬੈਗ ਪੈਕ, ਜਿਗ-ਜੈਗ ਬਿਸਕੁਟ ਖਾਣਾ ਆਦਿ ਸ਼ਾਮਲ ਚ ਭਾਗ ਲਿਆ। ਇਨ੍ਹਾਂ ਬੱਚਿਆਂ ਦੀ ਐਥਲੀਟ ਮੀਟ ਦੇ ਦਰਸ਼ਕ ਮਾਪਿਆਂ ਲਈ ਵੀ ਕੁੱਝ ਗੇਮਜ਼ ਕਰਵਾਈਆਂ ਗਈਆਂ। ਜਿਸ ਵਿਚ ਟੱਗ ਆਫ ਵਾਰ ਅਤੇ ਮਿਊਜਕਲ ਚੇਅਰ, ਕਪਲ ਰੇਸ ਸਨ। ਇਸ ਤੋਂ ਇਲਾਵਾ ਬੱਚਿਆਂ ਦੇ ਦਾਦਾ ਦਾਦੀ ਲਈ ਵੀ ਸਪੂਨ ਲੈਮਨ ਰੇਸ ਰੱਖੀ ਗਈ। ਜਿਸ ਵਿਚ ਸਾਰੇ ਮਾਪਿਆਂ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਆਉਣ ਵਾਲੇਂ ਸਮੇਂ ਵਿਚ ਵੀ ਅਜਿਹੇ ਮੌਕੇ ਪੈਦਾ ਕੀਤੇ ਜਾਣਗੇ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ-ਸਕੱਤਰ ਕੁਆਰਡੀਨੇਟਰਜ਼ ਵੀ ਮੌਜੂਦ ਸਨ।