ਚੋਣ ਨਿਰੀਖਅਕ ਵੱਲੋਂ ਨੋਮੀਨੇਸ਼ਨ ਪੜਤਾਲ ਸੈਂਟਰਾਂ ਦਾ ਦੌਰਾ
ਚੋਣ ਨਿਰੀਖਅਕ ਨੇ ਨੋਮੀਨੇਸ਼ਨ ਪੜਤਾਲ ਸੈਂਟਰਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
Publish Date: Fri, 05 Dec 2025 06:40 PM (IST)
Updated Date: Sat, 06 Dec 2025 04:09 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਸਬੰਧੀ ਚੋਣ ਨਿਰੀਖਅਕ ਰਾਕੇਸ਼ ਕੁਮਾਰ ਪੋਪਲੀ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਬਠਿੰਡਾ, ਗੋਨਿਆਣਾ ਆਦਿ ਨੋਮੀਨੇਸ਼ਨ ਪੜਤਾਲ ਸੈਂਟਰਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਦੀ ਸੁਚਾਰੂ ਤਰੀਕੇ ਨਾਲ ਹੋ ਰਹੀ ਕਾਰਵਾਈ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਜਿਥੇ ਚੋਣ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਉਥੇ ਹੀ ਸਬੰਧਿਤ ਰਿਟਰਨਿੰਗ ਅਫਸਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਦੌਰੇ ਦੌਰਾਨ ਚੋਣ ਨਿਰੀਖਅਕ ਰਾਕੇਸ਼ ਕੁਮਾਰ ਪੋਪਲੀ ਨੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨੋਮੀਨੇਸ਼ਨਾਂ ਦੀ ਜਾਂਚ ਪੂਰੀ ਪਾਰਦਰਸ਼ਤਾ, ਗੰਭੀਰਤਾ ਤੇ ਨਿਯਮਾਂ ਅਨੁਸਾਰ ਕਰਨੀ ਯਕੀਨੀ ਬਣਾਈ ਜਾਵੇ, ਤਾਂ ਜੋ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ, ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਇਸ ਮੌਕੇ ਚੋਣ ਨਿਰੀਖਕ ਨੇ ਵੱਖ-ਵੱਖ ਕਾਊਂਟਰਾਂ ਤੇ ਲੁੜੀਂਦੇ ਦਸਤਾਵੇਜ਼ਾਂ ਦੀ ਜਾਂਚ ਪ੍ਰਕਿਰਿਆ, ਚੋਣ ਸਮੱਗਰੀ, ਸੁਰੱਖਿਆ ਪ੍ਰਬੰਧਾਂ, ਵੀਡੀਓਗਰਾਫੀ ਤੇ ਸੁਵਿਧਾਵਾਂ ਦਾ ਮੌਕੇ 'ਤੇ ਮੁਆਇਨਾ ਕੀਤਾ।