ਸੀਐੱਮ ਯੋਗਸ਼ਾਲਾ ਤਹਿਤ ਯੋਗ ਬਾਰੇ ਦਿੱਤੀ ਟ੍ਰੇਨਿੰਗ
ਸੀਐਮ ਯੋਗਸ਼ਾਲਾ ਤਹਿਤ ਯੋਗਾ ਟ੍ਰੇਨਿੰਗ ਕਲਾਸ ਲਗਾਈ
Publish Date: Fri, 05 Dec 2025 05:37 PM (IST)
Updated Date: Sat, 06 Dec 2025 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਯੋਗਸ਼ਾਲਾ ਦੇ ਤਹਿਤ ਸਥਾਨਕ ਚੇਅਰਮੈਨ ਕਲੋਨੀ ਵਿਖੇ ਪ੍ਰਸਿੱਧ ਯੋਗਾ ਟ੍ਰੇਨਰ ਲਵਪ੍ਰੀਤ ਸਿੰਘ ਵੱਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਅਪਣਾਉਣ ਲਈ ਖ਼ਾਸ ਯੋਗਾ ਟ੍ਰੇਨਿੰਗ ਕਲਾਸ ਲਗਾਈ ਜਾ ਰਹੀ ਹੈ। ਇਸ ਯੋਗਾ ਕਲਾਸ ਵਿਚ ਮੁਹੱਲਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਭਾਗ ਲਿਆ ਜਾ ਰਿਹਾ ਹੈ। ਇਸ ਸਬੰਧੀ ਟ੍ਰੇਨਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਯੋਗਾ ਸਿਰਫ਼ ਕਸਰਤ ਨਹੀਂ, ਬਲਕਿ ਮਨ ਤੇ ਸਰੀਰ ਦਾ ਸੰਤੁਲਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਯੋਗਾ ਸਾਨੂੰ ਤਣਾਅ ਤੋਂ ਮੁਕਤੀ ਦਿਵਾਉਂਦਾ ਹੈ। ਸਵੇਰ ਸਮੇਂ ਯੋਗ ਕਰਨ ਨਾਲ ਸਰੀਰ, ਮਨ ਅਤੇ ਸਵਾਸਥ ਵਿਚ ਵੱਡਾ ਸੁਧਾਰ ਆਉਂਦਾ ਹੈ। ਯੋਗ ਰਾਹੀਂ ਸ਼ੂਗਰ, ਬਲੱਡ ਪ੍ਰੈਸ਼ਰ, ਸਾਂਸ ਦੀ ਬਿਮਾਰੀ, ਤਣਾਅ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪ੍ਰਾਣਾਯਾਮ, ਸੂਰਜ ਨਮਸਕਾਰ, ਧਿਆਨ ਦੀਆਂ ਕਸਰਤਾਂ ਵੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆਂ ਕਿ ਸ਼ਹਿਰ ਅੰਦਰ ਉਨ੍ਹਾਂ ਵੱਲੋਂ ਹੋਰ ਵੀ ਵੱਖ ਵੱਖ ਥਾਵਾਂ ਉਪਰ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਲੋਕ ਵੀ ਹਰ ਹਫ਼ਤੇ ਯੋਗਸ਼ਾਲਾ ਨਾਲ ਜੁੜ ਰਹੇ ਹਨ। ਉਹ ਹਰ ਉਮਰ ਦੇ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ਅੱਗੇ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਦਾ ਯੋਗਾ ਸੈਸ਼ਨ ਜਾਰੀ ਰੱਖਣਗੇ। ਲੋਕਾਂ ਵੱਲੋਂ ਯੋਗਾ ਕਲਾਸਾਂ ਦੀ ਖੂਬ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਕਲਾਸਾਂ ਜਾਰੀ ਰੱਖਣ ਦੀ ਮੰਗ ਕੀਤੀ।