ਸਿਵਲ ਸਰਜਨ ਨੇ ਆਪ੍ਰੇਸ਼ਨ ਥੀਏਟਰ ਤੇ ਲੇਬਰ ਰੂਮ ਦਾ ਲਿਆ ਜਾਇਜ਼ਾ
ਸਿਵਲ ਸਰਜਨ ਨੇ ਨਵੇਂ ਬਣੇ ਆਪ੍ਰੇਸ਼ਨ ਥੀਏਟਰ ਅਤੇ ਲੇਬਰ ਰੂਮ ਦਾ ਲਿਆ ਜਾਇਜ਼ਾ
Publish Date: Thu, 04 Dec 2025 06:19 PM (IST)
Updated Date: Fri, 05 Dec 2025 04:09 AM (IST)

ਸੀਨੀਅਰ ਸਆਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਤੇ ਮਿਆਰੀ ਬਣਾਉਣ ਦੇ ਯਤਨਾਂ ਤਹਿਤ ਜੱਚਾ–ਬੱਚਾ ਹਸਪਤਾਲ ਨੂੰ ਪਹਿਲਾਂ ਦੇ 100 ਬੈਡ ਤੋਂ ਅਪਗ੍ਰੇਡ ਕਰ ਕੇ ਹੁਣ 130 ਬੈਡਾਂ ਦੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਜੱਚਾ-ਬੱਚਾ ਕੇਅਰ ਹਸਪਤਾਲ ਦੇ ਰੂਪ ਵਿਚ ਵਿਕਸਤ ਕੀਤਾ ਗਿਆ ਹੈ। ਇਸ ਅਪਗ੍ਰੇਡ ਦੇ ਤਹਿਤ ਮੋਡਰਨ ਤਕਨੀਕ ਨਾਲ ਲੈਸ ਨਵਾਂ ਮੋਡੁਲਰ ਅਪਰੇਸ਼ਨ ਥੀਏਟਰ ਅਤੇ ਅਧੁਨਿਕ ਲੇਬਰ ਰੂਮ ਤਿਆਰ ਕੀਤੇ ਗਏ ਹਨ। ਇਨ੍ਹਾਂ ਸਹੂਲਤਾਂ ਦਾ ਅੱਜ ਸਿਵਲ ਸਰਜਨ ਡਾ.ਤਪਿੰਦਰਜੋਤ ਵੱਲੋਂ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਨਵੇਂ ਤਿਆਰ ਕੀਤੇ ਗਏ ਮੋਡੁਲਰ ਅਪ੍ਰੇਸ਼ਨ ਥੀਏਟਰ ਦੀ ਬਣਤਰ, ਹਵਾ ਪ੍ਰਬੰਧਕ ਪ੍ਰਣਾਲੀ, ਫਿਲਟਰੇਸ਼ਨ, ਐਲਈਡੀ ਸਰਜੀਕਲ ਲਾਈਟਾਂ, ਮੋਡਰਨ ਐਨਸਥੀਸ਼ੀਆ ਮਸ਼ੀਨ, ਰਿਕਵਰੀ ਰੂਮ, ਇੰਫੈਕਸ਼ਨ ਕੰਟਰੋਲ ਲਈ ਸਪੱਸ਼ਟ ਕੀਤੇ ਮਿਆਰ, ਸਟੀਰੀਲਾਈਜ਼ੇਸ਼ਨ ਜ਼ੋਨ ਅਤੇ ਐਮਰਜੈਂਸੀ ਬੈਕਅੱਪ ਸਿਸਟਮ ਦੀ ਸਮੀਖਿਆ ਕੀਤੀ। ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਦੇ ਲੇਬਰ ਰੂਮ ਨੂੰ ਕੁੱਲ ਮਿਆਰੀ ਪੱਧਰ ’ਤੇ ਅਪਗ੍ਰੇਡ ਕੀਤਾ ਗਿਆ ਹੈ। ਇਸ ਵਿਚ ਨਾਰਮਲ ਡਲਿਵਰੀ ਸੁਵਿਧਾਵਾਂ, ਨਵਜਾਤ ਬੱਚਿਆਂ ਦੀ ਸੰਭਾਲ ਲਈ ਰੇਡੀਐਂਟ ਵਾਰਮਰ, ਆਕਸੀਜਨ ਸਪੋਰਟ, ਮਾਤਾ ਦੀ ਮਾਨੀਟਰਿੰਗ ਲਈ ਆਧੁਨਿਕ ਮਸ਼ੀਨਰੀ, ਸੈਨੀਟਾਈਜ਼ੇਸ਼ਨ ਸਹੂਲਤਾਂ, ਪ੍ਰਾਈਵੇਸੀ ਬੈਡਾਂ ਅਤੇ ਐਮਰਜੈਂਸੀ ਸਹੂਲਤਾਂ ਸ਼ਾਮਲ ਹਨ। ਸਿਵਲ ਸਰਜਨ ਨੇ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ ਅਤੇ ਟੈਕਨੀਕਲ ਟੀਮ ਨਾਲ ਗੱਲਬਾਤ ਕੀਤੀ ਅਤੇ ਨਵੀਂ ਬਣੀਆਂ ਸਹੂਲਤਾਂ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ, ਡਾ. ਅੰਜਲੀ ਬਾਂਸਲ, ਡਾ. ਸਰਬਜੀਤ ਸਿੰਘ, ਡਾ. ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫ਼ਸਰ ਕੇਵਲ ਸਿੰਘ , ਜ਼ਿਲ੍ਹਾ ਬੀਸੀਸੀ ਨਰਿੰਦਰ ਕੁਮਾਰ, ਮੈਟਰਨ ਅਤੇ ਸਟਾਫ ਨਰਸ ਆਦਿ ਹਾਜ਼ਰ ਸਨ ।