ਵਿਸ਼ਵ ਏਡਜ਼ ਦਿਵਸ ਮੌਕੇ ਕਰਵਾਇਆ ਸੈਮੀਨਾਰ
ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਕਰਵਾਇਆ
Publish Date: Thu, 04 Dec 2025 06:05 PM (IST)
Updated Date: Fri, 05 Dec 2025 04:09 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਵਿਸ਼ਵ ਏਡਜ ਦਿਵਸ ਮੌਕੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬਲਾਕ ਸੰਗਤ ਦੀਆਂ ਸਮੂਹ ਸਿਹਤ ਵਰਕਰ ਫੀਮੇਲ, ਸਿਹਤ ਸੁਪਰਵਾਈਜ਼ਰ ਤੇ ਸੀਐਚਓ ਨੇ ਹਿੱਸਾ ਲਿਆ। ਇਸ ਸੈਮੀਨਾਰ ਨੂੰ ਡਾ. ਪਾਮਿਲ ਬਾਂਸਲ ਨੇ ਸੰਬੋਧਨ ਕੀਤਾ। ਇਸ ਮੌਕੇ ਡਾ. ਬਾਂਸਲ ਨੇ ਦੱਸਿਆ ਕਿ ਏਡਜ਼ ਜਿਸਦਾ ਪੂਰਾ ਨਾਮ ਇਕੁਅਰਡ ਇਮਿਉਨੋ ਡੈਂਫੀਸਿਐਂਸੀ ਸਿੰਡਰੋਮ ਹੈ। ਇਹ ਹਿਊਮਨ ਇਮਿਉਨੋ ਵਾਇਰਸ ਕਰਕੇ ਹੁੰਦਾ ਹੈ। ਏਡਜ਼ ਆਪਣੇ ਆਪ ਵਿਚ ਇਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ ਜਿਸ ਵਿਚ ਸਿਰਦਰਦ, ਵਜ਼ਨ ਦਾ ਘਟਨਾ,ਲਿੰਫਾ ਗ੍ਰੰਥੀ ਦੀ ਸੋਜ ਅਤੇ ਸ਼ਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਦਾ ਘਟਣਾ ਸ਼ਾਮਲ ਹੈ। ਏਮਜ ਤੋਂ ਡਾ. ਓੁਦਿਤਾ ਨੇ ਕਿਹਾ ਅਜੋਕੇ ਸਮੇਂ ਵਿਚ ਇਹ ਮਨੁੱਖ ਲਈ ਭਿਆਨਕ ਬਿਮਾਰੀਆਂ ਵਿੱਚੋਂ ਇਕ ਬਣ ਚੁੱਕੀ ਹੈ। ਏਡਜ਼ ਦੇ ਫ਼ੈਲਣ ਵਾਲੇ ਮੁੱਖ ਕਾਰਨਾਂ ਵਿਚ ਏਡਜ਼ ਤੋਂ ਸੰਕਰਮਿਤ ਵਿਅਕਤੀ ਦੇ ਨਾਲ ਅਣਸੁਰੱਖਿਅਤ ਸਰੀਰਕ ਸਬੰਧ ਬਣਾਉਣ, ਕਿਸੇ ਏਡਜ਼ ਵਾਲੇ ਵਿਅਕਤੀ ਤੋਂ ਖ਼ੂਨ ਲੈਣ, ਨਸ਼ਿਆਂ ਵਿਚ ਵਰਤੀ ਜਾਂਦੀ ਸੂਈ ਅਤੇ ਗਰਭਵਤੀ ਮਾਂ ਤੋਂ ਬੱਚਿਆਂ ਨੂੰ ਹੋਣਾ ਸ਼ਾਮਲ ਹੈ। ਏਡਜ਼ ਦੇ ਫੈਲਾਅ ਨਾਲ ਸਬੰਧਤ ਸਮਾਜ ਵਿਚ ਕਈ ਪ੍ਰਕਾਰ ਦੇ ਅੰਧ ਵਿਸ਼ਵਾਸ ਵੀ ਸ਼ਾਮਿਲ ਹਨ। ਏਡਜ਼ ਕਦੇ ਵੀ ਇਕੱਠੇ ਬੈਠ ਕੇ ਖਾਣਾ ਖਾਣ ਨਾਲ, ਇਕੱਠ ਖੇਡਣ ਨਾਲ, ਇਕੱਠੇ ਰਹਿਣ ਨਾਲ ਨਹੀਂ ਫੈਲਦਾ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਇਸ ਵਿਸ਼ਵ ਏਡਜ਼ ਦਿਵਸ ਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਅਸੀਂ ਆਪਣੇ ਦੋਸਤ ਮਿੱਤਰ,ਭੈਣ ਭਰਾਵਾਂ ਸਕੇ ਸਬੰਧੀਆਂ ਅਤੇ ਆਢ ਗੁਆਂਢ ਦੇ ਨਾਲ ਨਾਲ ਹਰ ਉਹ ਵਿਅਕਤੀ ਜੋ ਸਾਡੇ ਸੰਪਰਕ ਵਿਚ ਹੈਉਸਨੂੰ, ਏਡਜ਼ ਪ੍ਰਤੀ ਜਾਗਰੂਕ ਕਰਾਂਗੇ ਤਾਂ ਜੋ ਕੋਈ ਵੀ ਵਿਅਕਤੀ ਏਡਜ਼ ਤੋਂ ਪੀੜਤ ਨਾ ਹੋਵੇ ਅਤੇ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਏਡਜ਼ ਮੁਕਤ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।