ਸੂਬਾ ਸਰਕਾਰ ਹਾਰ ਦੇ ਡਰੋਂ ਚੋਣਾਂ ਕਰਵਾਉਣ ਤੋਂ

-ਕਾਂਗਰਸ ਦਾ ਪਿੰਡ ਕਾਂਗੜ ’ਚ ਹੋਇਆ ਹਲਕਾ ਪੱਧਰੀ ਇਕੱਠ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਪਿੰਡ ਕਾਂਗੜ ਵਿਖੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦਾ ਇਕੱਠ ਕੀਤਾ ਗਿਆ। ਇਕੱਠ ਦੌਰਾਨ ਹਲਕੇ ਭਰ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਸਮਰਥਕਾਂ ਅਤੇ ਆਗੂਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸੂਬੇ ਅੰਦਰ ਝੂਠ ਦਾ ਸਹਾਰਾ ਲੈ ਕੇ ਸਰਕਾਰ ਬਣਾਉਣ ਵਾਲੇ ਆਪ ਆਗੂਆਂ ਨੂੰ ਹੁਣ ਸੰਮਤੀ ਚੋਣਾਂ ਲਈ ਉਮੀਦਵਾਰ ਨਹੀ ਲੱਭ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਇੰਨ੍ਹਾਂ ਚੋਣਾਂ ਵਿਚ ਸੂਬਾ ਸਰਕਾਰ ਹਾਰ ਦੇ ਡਰੋਂ ਚੋਣਾਂ ਕਰਵਾਉਣ ਤੋਂ ਟਾਲਾ ਵੱਟ ਰਹੀ ਸੀ, ਪਰ ਹੁਣ ਹਾਈਕੋਰਟ ਦੀ ਸਖਤੀ ਤੋਂ ਬਾਅਦ ਮਜਬੂਰੀ ਵੱਸ ਚੋਣਾਂ ਕਰਵਾ ਰਹੀ ਹੈ, ਜਿਸ ਵਿਚ ਆਪ ਦੀ ਹਾਰ ਤੈਅ ਹੈ। ਕਾਂਗੜ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਤੋਂ ਆਮ ਲੋਕਾਂ ਨੇ ਤਾ ਮੁੱਖ ਮੋੜਣਾ ਹੀ ਸੀ।
ਹੈਰਾਨੀ ਦੀ ਗੱਲ ਹੈ ਕਿ ਆਪ ਦੇ ਸਮਰਥਕ ਵੀ ਆਪਣੇ ਆਗੂਆਂ ਤੋਂ ਮੁੱਖ ਮੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪ ਨੇ ਜਿਥੇ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਝੂਠ ਦੇ ਸਹਾਰੇ ਠੱਗਿਆ ਹੈ, ਉਥੇ ਆਪਣੇ ਸਮਰਥਕਾਂ ਨੂੰ ਵੀ ਗੁੰਮਰਾਹ ਕਰਨ ਤੋਂ ਗੁਰੇਜ ਨਹੀ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਪ ਸਰਕਾਰ ਦਾ ਵਜੂਦ ਖਤਮ ਹੋ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਸਮੰਤੀ ਚੋਣਾਂ ਵਿਚ ਆਪ ਮੁਕਾਬਲੇ ਤੋਂ ਬਾਹਰ ਰਹੇਗੀ। ਕਾਂਗੜ ਨੇ ਕਿਹਾ ਕਿ ਲੋਕ ਹੁਣ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਦੇਖਣ ਲਈ ਬੇਹੱਦ ਉਤਾਵਲੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਇਕੱਠ ਨੂੰ ਇੰਦਰਜੀਤ ਸਿੰਘ ਭੋਡੀਪੁਰਾ, ਰਾਮ ਸਿੰਘ ਭੋਡੀਪੁਰਾ, ਤੀਰਥ ਸਿੰਘ ਦਿਆਲਪੁਰਾ ਮਿਰਜਾ, ਗੁਰਪ੍ਰੀਤ ਸਿੰਘ ਬੀਰਾ ਪ੍ਰਧਾਨ, ਕਰਮਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦੇ ਹੋਏ ਸੰਮਤੀ ਚੋਣਾਂ ਇਕਮੁੱਠ ਹੋ ਕੇ ਲੜਨ ਦੀ ਅਪੀਲ ਕੀਤੀ।
ਉਨ੍ਹਾਂ ਕਾਂਗਰਸ ਵਲੋਂ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ, ਜਗਜੀਤ ਸਿੰਘ ਬਰਾੜ, ਪਰਮਜੀਤ ਸਿੰਘ ਬਿਦਰ, ਗੁਰਪ੍ਰੀਤ ਸਿੰਘ ਰਾਮੂੰਵਾਲਾ, ਜਸਵਿੰਦਰ ਸਿੰਘ ਰਾਮੂੰਵਾਲਾ, ਗੋਲੂ ਸਿੰਘ ਬਰਾੜ, ਗੋਰਾ ਸਿੰਘ ਕਾਂਗੜ, ਗੁਰਪ੍ਰਤਾਪ ਸਿੰਘ ਕਾਂਗੜ, ਸਵਰਨਜੀਤ ਸਿੰਘ ਕਾਂਗੜ, ਇੰਦਰਜੀਤ ਸਿੰਘ ਨਾਗਪਾਲ, ਜਸਮੀਤ ਸਿੰਘ ਬਰਾੜ, ਲਖਵੀਰ ਸਿੰਘ ਲੱਖਾ, ਹਰਵਿੰਦਰ ਸਿੰਘ ਛਿੰਦਾ ਭੋਡੀਪੁਰਾ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਗੁਰਮੀਤ ਸਿੰਘ ਕੌਂਸਲਰ, ਨਿਰਭੈ ਸਿੰਘ ਸਿੱਧੂ, ਗੁਰਚਰਨ ਸਿੰਘ ਕੌਂਸਲਰ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਸੁਖਦੀਪ ਸਿੰਘ ਕੌਂਸਲਰ, ਭੁਪਿੰਦਰ ਸਿੰਘ ਭਗਤਾ ਕੌਂਸਲਰ, ਜਗਦੀਪ ਸਿੰਘ ਭੋਡੀਪੁਰਾ, ਪਰਮਿੰਦਰ ਸਿੰਘ ਜਲਾਲ, ਗੁਰਮੇਲ ਸਿੰਘ ਹਮੀਰਗੜ੍ਹ, ਬੂਟਾ ਸਿੰਘ ਸਿਧਾਣਾ, ਸੋਹਣ ਸਿੰਘ ਮੈਂਬਰ, ਕੁਲਵਿੰਦਰ ਸਿੰਘ ਸਿਰੀਏਵਾਲਾ, ਰਾਜਵਿੰਦਰ ਸਿੰਘ ਕੋਠੇ ਭਾਈਆਣਾ, ਨੀਲਾ ਸਿੰਘ ਪ੍ਰਧਾਨ, ਸੁਖਦੇਵ ਸਿੰਘ ਭਾਈਰੂਪਾ, ਧਰਮ ਸਿੰਘ ਕੌਂਸਲਰ, ਗੁਰਪ੍ਰਤਾਪ ਸਿੰਘ ਗੁੰਮਟੀ, ਕਮਲ ਸਿੱਧੂ ਭਾਈਰੂਪਾ, ਗੁਰਪ੍ਰੀਤ ਸਿੰਘ ਘਾਰੂ, ਹਰਭਜਨ ਸਿੰਘ ਭਗਤਾ, ਇਕਬਾਲ ਸਿੰਘ ਗੁੰਮਟੀ, ਜਸਵਿੰਦਰ ਸਿੰਘ ਪੱਪੂ, ਰਾਜੂ ਗੁੰਮਟੀ ਆਦਿ ਹਾਜ਼ਰ ਸਨ।