ਸਵ. ਮਾਸਟਰ ਉਜਾਗਰ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਗਮ ਅੱਜ
ਸਵ. ਮਾਸਟਰ ਉਜਾਗਰ ਸਿੰਘ ਢਿੱਲੋਂ ਨਮਿਤ ਸਰਧਾਂਜਲੀ ਸਮਾਗਮ ਅੱਜ
Publish Date: Sat, 22 Nov 2025 06:06 PM (IST)
Updated Date: Sat, 22 Nov 2025 06:07 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਕੁੜਮ, ਕਮਲਜੀਤ ਸਿੰਘ ਬਰਾੜ ਦੇ ਸਹੁਰਾ ਸਾਹਿਬ ਅਤੇ ਮਾਸਟਰ ਹਰਪਿੰਦਰ ਸਿੰਘ ਢਿੱਲੋਂ ਭਗਤਾ ਭਾਈ ਦੇ ਪਿਤਾ ਸੇਵਾਮੁਕਤ ਮਾਸਟਰ ਉਜਾਗਰ ਸਿੰਘ ਢਿੱਲੋਂ ਦੇ ਦੇਹਾਂਤ ’ਤੇ ਵੱਖ-ਵੱਖ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਗਮੋਹਨ ਲਾਲ ਕੌਂਸਲਰ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਮਾਸਟਰ ਸਵਰਨਜੀਤ ਸਿੰਘ ਸੰਮੀ, ਨਛੱਤਰ ਸਿੰਘ ਸਿੱਧੂ ਆਗੂ ਆਪ, ਅਵਤਾਰ ਸਿੰਘ ਤਾਰੀ ਕਿਸਾਨ ਆਗੂ, ਰਾਜਵਿੰਦਰ ਸਿੰਘ ਭਗਤਾ ਆਗੂ ਆਪ, ਹਰਦੇਵ ਸਿੰਘ ਗੋਗੀ, ਵੀਰਪਾਲ ਭਗਤਾ ਸੂਬਾ ਕਮੇਟੀ ਮੈਂਬਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈਸ ਕਲੱਬ ਭਗਤਾ, ਅਧਿਆਪਕ ਆਗੂ ਦਿੱਗਵਿਜੈ ਪਾਲ ਸ਼ਰਮਾ, ਪ੍ਰਿੰਸੀਪਲ ਹਰਜੀਤ ਸਿੰਘ ਉੱਗੋਕੇ, ਮਾਸਟਰ ਗੁਰਮੇਲ ਸਿੰਘ ਘੋਲੀਆ, ਸਰਵਦੀਪ ਸ਼ਰਮਾ, ਅਮਨਦੀਪ ਸਿੰਘ ਮਟਵਾਣੀ, ਸੁਖਵਿੰਦਰ ਸਿੰਘ ਘੋਲੀਆ, ਕੁਲਦੀਪ ਕੁਮਾਰ, ਜਗਰੂਪ ਸਿੰਘ ਸਰੋਆ ਪੱਤਰਕਾਰ, ਨਿਰਮਲ ਸਿੰਘ ਆਹੀ, ਗੁਰਤੇਜ ਸਰੋਆ, ਹਰਬੰਸ ਸਿੰਘ ਬੰਸਾ ਮਾਲਵਾ ਬੁੱਕ ਡਿੱਪੂ ਭਗਤਾ, ਚਰਨਜੀਤ ਯਾਦਵ ਆਦਿ ਨੇ ਬਰਾੜ ਅਤੇ ਢਿੱਲੋਂ ਪਰਿਵਾਰ ਦੁੱਖ ਦਾ ਪ੍ਰਗਟਾਵਾ ਕੀਤਾ। ਸਵ. ਉਜਾਗਰ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ (ਨੇੜੇ ਭੂਤਾਂ ਵਾਲਾ ਖੂਹ) ਭਗਤਾ ਭਾਈ (ਬਠਿੰਡਾ) ਵਿਖੇ 23 ਨਵੰਬਰ ਨੂੰ ਦੁਪਹਿਰ 12 ਵਜੇ ਹੋਵੇਗਾ।