ਵੱਖ-ਵੱਖ ਸਿੱਖਿਆ ਸੰਸਥਾਵਾਂ ‘ਚ ਕਰਵਾਈਆਂ ਸਰਗਰਮੀਆਂ
ਵੱਖ-ਵੱਖ ਸਿੱਖਿਆ ਸੰਸਥਾਵਾਂ ‘ਚ ਕਰਵਾਈਆਂ ਸਵੀਪ ਗਤੀਵਿਧੀਆਂ
Publish Date: Mon, 17 Nov 2025 07:08 PM (IST)
Updated Date: Tue, 18 Nov 2025 04:13 AM (IST)
ਸੀਨੀਅਰ ਸਟਾਫ਼ ਰਿਪੋਰਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸਵੀਪ ਸਰਗਰਮੀਆਂ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੰਚਨ ਸਿੰਗਲਾ ਅਤੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਇਸ ਦੌਰਾਨ ਸਹਾਇਕ ਸਵੀਪ ਨੋਡਲ ਅਧਿਕਾਰੀ ਸੁਭਾਸ਼ ਚੰਦ ਅਤੇ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਵੇਂ ਵੋਟਰ ਵਜੋਂ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ ਬਾਰੇ ਸਥਾਨਕ ਸਿਖਲਾਈ ਦਿੱਤੀ ਗਈ, ਜਿਸ ਰਾਹੀਂ ਉਹ ਵੋਟਰ ਸਬੰਧੀ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਅਤੇ ਸੁਵਿਧਾ ਲੈ ਸਕਣ। ਵਿਦਿਆਰਥੀਆਂ ਵੱਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਮੌਕੇ ‘ਤੇ ਹੀ ਦੇ ਕੇ ਜਿੱਥੇ ਉਨ੍ਹਾਂ ਸ਼ੰਕੇ ਦੂਰ ਕੀਤੇ ਉਥੇ ਹੀ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੀ ਤੁਰੰਤ ਕੀਤੀ ਗਈ। ਕਈ ਵਿਦਿਆਰਥੀਆਂ ਦੁਆਰਾ ਵੋਟ ਪਹਿਲਾਂ ਅਪਲਾਈ ਕੀਤੀ ਗਈ ਸੀ, ਪਰ ਉਨ੍ਹਾਂ ਨੂੰ ਵੋਟਰ ਕਾਰਡ ਨਹੀਂ ਪ੍ਰਾਪਤ ਹੋਇਆ ਸੀ, ਉਨ੍ਹਾਂ ਦਾ ਵੋਟਰ ਕਾਰਡ ਵੀ ਵੋਟਰ ਹੈਲਪਲਾਈਨ ਰਾਹੀਂ ਡਾਊਨਲੋਡ ਕਰ ਕੇ ਮੁਹੱਈਆ ਕਰਵਾਇਆ।