ਮਿਉਂਸੀਪਲ ਮੁਲਾਜ਼ਮਾਂ ਦੀ ਮੀਟਿੰਗ ਪਹਿਲੀ ਨੂੰ
ਪੰਜਾਬੀ ਰਿਟਾਇਰਡ ਮਿਉਸਪਲ ਵਰਕਰਜ਼ ਯੂਨੀਅਨ
Publish Date: Mon, 24 Nov 2025 08:25 PM (IST)
Updated Date: Tue, 25 Nov 2025 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਿਉਂਸੀਪਲ ਮੁਲਾਜ਼ਮਾਂ ਦੀ ਮੀਟਿੰਗ 1 ਦਸੰਬਰ ਨੂੰ 1 ਦਸੰਬਰ 2025 ਨੂੰ ਸਵੇਰੇ 11:00 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਬੁਲਾਈ ਗਈ ਹੈ। ਉਕਤ ਜਾਣਕਾਰੀ ਸੇਵਾਮੁਕਤ ਮਿਉਂਸੀਪਲ ਵਰਕਰਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਜਨਕ ਰਾਜ ਮਾਨਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸੇਵਾਮੁਕਤ ਮਿਉਂਸੀਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਨੇ ਅਤੇ ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਬਾਘਾ ਪੁਰਾਣਾ ਵੱਲੋਂ ਯੂਨੀਅਨ ਦੇ ਸੂਬਾਈ ਅਹੁਦੇਦਾਰਾਂ, ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ, ਸਕੱਤਰਾਂ ਦੀ ਇਹ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ਦੀਆਂ ਮੰਗਾਂ ਤੋਂ ਇਲਾਵਾ ਸਥਾਨਕ ਪੱਧਰ ਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਵੀ ਵਿਚਾਰ ਕਰਦਿਆਂ ਕੋਈ ਅਗਲਾ ਠੋਸ ਫ਼ੈਸਲਾ ਲਿਆ ਜਾਵੇਗਾ। ਇਨ੍ਹਾਂ ਸਥਾਨਕ ਸਮੱਸਿਆਵਾਂ ਵਿਚ ਸੇਵਾਮੁਕਤ ਮੁਲਾਜ਼ਮਾਂ ਨੂੰ ਸਮੇਂ ਸਿਰ ਰਿਟਾਇਰੀ ਲਾਭ ਨਾ ਦੇਣੇ, ਕੁਝ ਨਗਰ ਕੌਂਸਲਾਂ ਵੱਲੋਂ 2 ਸਾਲ ਤੋਂ ਮੈਡੀਕਲ ਭੱਤਾ ਅਤੇ ਐਲ.ਟੀ.ਸੀ ਨਾ ਦੇਣਾ, ਪੇ ਕਮਿਸ਼ਨ ਦੇ ਏਰੀਅਰਦੀਆਂ ਕਿਸ਼ਤਾਂ ਨਾ ਦੇਣੀਆਂ ਤੇ ਅਡੀਸ਼ਨਲ ਡਿਪਟੀ ਕਮਿਸ਼ਨਰ, ਮਾਨਸਾ ਵੱਲੋਂ ਬਿਨ੍ਹਾਂ ਕਿਸੇ ਕਾਰਨ ਪੈਨਸ਼ਨ ਦੇਣ ’ਚ ਦੇਰੀ ਕਰਨੀ ਤੇ ਮੁਲਾਜ਼ਮਾਂ ਨਾਲ ਸੰਬੰਧਿਤ ਡਾਕ ਨੂੰ ਕਈ ਦਿਨਾਂ ਤੱਕ ਬਿਨ੍ਹਾਂ ਵਜ੍ਹਾ ਰੋਕੀ ਰੱਖਣਾ ਆਦਿ ਸ਼ਾਮਲ ਹਨ।